Tuesday, November 3, 2026
Home Latest ਵਿੱਕੀ ਵਾਸੀ ਗੜਸ਼ੰਕਰ ਨਸ਼ੀਲੇ ਕੈਪਸੂਲ ਅਤੇ 15 ਟੀਕੇ ਸਮੇਤ ਕਾਬੂ

ਵਿੱਕੀ ਵਾਸੀ ਗੜਸ਼ੰਕਰ ਨਸ਼ੀਲੇ ਕੈਪਸੂਲ ਅਤੇ 15 ਟੀਕੇ ਸਮੇਤ ਕਾਬੂ

ਗੜ੍ਹਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਗੜ੍ਹਸ਼ੰਕਰ ਪੁਲਿਸ ਨੇ ਉਸ ਸਮੇਂ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ, ਜਦੋ ਕਿ ਏਐੱਸਆਈ ਰਾਕੇਸ਼ ਕੁਮਾਰ ਆਪਣੀ ਟੀਮ ਸਮੇਤ ਗਸ਼ਤ ਦੌਰਾਨ ਪਿੰਡ ਪਾਹਲੇਵਾ ਗਏ ਤਾਂ ਇੱਕ ਨੌਜ਼ਵਾਨ ਜੋ ਕਿ ਪੈਦਲ ਆ ਰਿਹਾ ਸੀ। ਜੋ ਕਿ ਪੁਲਿਸ ਦੀ ਗੱਡੀ ਨੂੰ ਦੇਖ ਕੇ ਭੱਜਣ ਲੱਗਾ, ਤਾਂ ਪੁਲਿਸ ਨੇ ਸ਼ੱਕ ਦੇ ਅਧਾਰ ਤੇ ਉਸਨੂੰ ਕਾਬੂ ਕਰ ਲਿਆ।

Advertisements

ਪੁੱਛਗਿੱਛ ਦੌਰਾਨ ਉਸਤੋਂ ਉਸਦਾ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਯੁਵਰਾਜ ਸਿੰਘ ਉਰਫ ਵਿੱਕੀ ਪੁੱਤਰ ਯੋਗਰਾਜ ਵਾਸੀ ਵਾਰਡ ਨੰਬਰ 11 ਦੀਪ ਕਲੋਨੀ ਗੜਸ਼ੰਕਰ ਦੱਸਿਆ। ਤਲਾਸ਼ੀ ਲੈਣ ਉਪਰੰਤ ਉਸ ਕੋਲੋ ਨਸ਼ੀਲੇ ਕੈਪਸੂਲ ਅਤੇ 15 ਟੀਕੇ ਬਰਾਮਦ ਕੀਤੇ ਤੇ ਪੁਲਿਸ ਨੇ ਉਸ ਤੇ 22-61-85 ਐੱਨਡੀਪੀਐੱਸ ਤਹਿਤ ਮੁਕੱਦਮਾ ਦਰਜ ਕਰ ਉਸਨੂੰ ਗ੍ਰਿਫਤਾਰ ਕਰ ਲਿਆ।

LEAVE A REPLY

Please enter your comment!
Please enter your name here