ਗੁੱਜਰ ਐਸੋਸੀਏਸ਼ਨ ਪੰਜਾਬ ਦੇ ਆਮ ਇਜਲਾਸ ਵਿਚ ਲਿਆਕਤ ਅਲੀ ਦਿਆਲਪੁਰ ਸਰਬਸੰਮਤੀ ਨਾਲ ਐਸੋਸੀਏਸ਼ਨ ਦੇ ਬਣੇ ਪ੍ਰਧਾਨ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ- ਗੌਰਵ ਮੜੀਆ। ਗੁੱਜਰ ਐਸੋਸੀਏਸ਼ਨ ਪੰਜਾਬ ਦਾ ਇਕ ਆਮ ਇਜਲਾਸ ਬੱਸ ਸਟੈਂਡ ਨਜ਼ਦੀਕ ਈਦਗਾਹ ਕਪੂਰਥਲਾ ਵਿਚ ਹੋਇਆ। ਜਿਸ ਵਿਚ ਗੁੱਜਰ ਬਰਾਦਰੀ ਨਾਲ ਸਬੰਧਿਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਆਮ ਇਜਲਾਸ ਵਿਚ ਗੁੱਜਰ ਐਸੋਸੀਏਸ਼ਨ ਪੰਜਾਬ ਦੀ ਪਹਿਲੀ ਜਨਰਲ ਬਾਡੀ ਨੂੰ ਭੰਗ ਕਰਕੇ ਸਮੂਹ ਹਾਜ਼ਰੀਨ ਦੀ ਸਹਿਮਤੀ ਨਾਲ ਚੋਣ ਕੀਤੀ ਗਈ। ਜਿਸ ਵਿਚ ਲਿਆਕਤ ਅਲੀ ਦਿਆਲਪੁਰ ਨੂੰ  ਪ੍ਰਧਾਨ, ਅਬਦੁਲ ਗਨੀ ਨੂੰ  ਉਪ ਪ੍ਰਧਾਨ, ਸਵਾਰਦੀਨ ਨੂੰ  ਚੇਅਰਮੈਨ, ਮੱਖਣ ਅਲੀ ਨੂੰ  ਜਨਰਲ ਸਕੱਤਰ, ਮੌਲਵੀ ਫ਼ਕੀਰ ਹੁਸੈਨ ਨੂੰ  ਸਕੱਤਰ, ਰਾਂਝਾ ਦਿਆਲਪੁਰ ਖ਼ਜ਼ਾਨਚੀ, ਇਮਾਮ ਹੁਸੈਨਪੁਰ ਆਰੀਆਂਵਾਲ ਸਲਾਹਕਾਰ, ਕਰਮਦੀਨ ਸਰਪ੍ਰਸਤ ਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਗਈ।

Advertisements

ਇਜਲਾਸ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਮੌਲਵੀ ਅਬਦੁਲ ਹਮੀਦ ਦੀ ਗੈਰ ਮੌਜੂਦਗੀ ਵਿਚ ਮੌਲਵੀ ਫ਼ਕੀਰ ਹੁਸੈਨ ਕਰਤਾਰਪੁਰ ਈਦਗਾਹ ਕਪੂਰਥਲਾ ਵਿਚ ਦੋਵਾਂ ਈਦ ਦੇ ਮੌਕੇ ਨਮਾਜ਼ ਅਦਾ ਕਰਵਾਉਣਗੇ ਤੇ ਨਾਲ ਹੀ ਸਟੇਜ ਸਕੱਤਰ ਦੇ ਫ਼ਰਜ਼ ਨਿਭਾਉਣ ਦੀ ਵੀ ਜ਼ਿੰਮੇਵਾਰੀ ਵੀ ਉਨ੍ਹਾਂ ਨੂੰ  ਸੌਂਪੀ ਗਈ। ਇਸ ਮੌਕੇ ਲਾਲਦੀਨ ਦਿਆਲਪੁਰ, ਦਲਮੀਰ ਲੰਬੜ, ਲਿਆਕਤ ਅਲੀ ਖੋਜੇਵਾਲ, ਹਾਜੀ ਲੰਬੜ, ਹਾਜੀ ਲਾਲਦੀਨ, ਹਾਜੀ ਅਹਿਮਦ ਗੇਗੀ, ਰਾਂਝਾ ਪਾੜਾ ਪਿੰਡ, ਗਾਮਾ ਆਲਮਗੀਰ ਕਾਹਲਵਾਂ, ਬਾਬੂਦੀਨ ਗੇਗੀ, ਇਸ਼ਮਦੀਨ, ਯਾਕੂਬ ਅਲੀ ਪੱਖੋਵਾਲ, ਸਦੀਕ ਬਾਦਸ਼ਾਹ, ਬਾਬਾ ਅਮੂ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here