
ਮੋਗਾ (ਦ ਸਟੈਲਰ ਨਿਊਜ਼), ਨਰੇਸ਼ ਕੌੜਾ। ਪੰਜਾਬ ਪੁਲਿਸ ਵੱਲੋ ਰੁੱਖ ਲਗਾਉਣ ਦੀ ਮੁੰਹਿਮ ਤਹਿਤ ਪੰਜਬ ਵਿੱਚ ਮਾਨਯੋਗ ਡੀਜੀਪੀ ਪੰਜਾਬ ਦੀਆ ਹਦਾਇਤਾਂ ਅਨੁਸਾਰ ਸਰਕਾਰੀ ਇਮਾਰਤਾ ਵਿੱਚ ਕੁੱਲ 10,000 ਰੁੱਖ ਲਗਾਏ ਜਾ ਰਹੇ ਹਨ। ਇਸੇ ਮੁੰਹਿਮ ਤਹਿਤ ਜਿਲਾ ਪੁਲਿਸ ਮੋਗਾ ਵੱਲੋ ( ਸਰਕਾਰੀ ਇਮਾਰਤਾਂ ਵਿੱਚ) ਥਾਣਾ ਸਿਟੀ ਮੋਗਾ 50, ਥਾਣਾ ਸਦਰ ਮੋਗਾ 210, ਆਰਜੀ ਥਾਣਾ ਚੜਿੱਕ 40, ਥਾਣਾ ਧਰਮਕੋਟ 50, ਥਾਣਾ ਕੋਟ ਈਸੇ ਖਾਂ 350, ਥਾਣਾ ਫਤਿਹਗੜ ਪੰਜਤੂਰ 40, ਥਾਣਾ ਮਹਿਣਾ 100, ਥਾਣਾ ਬਾਘਾਪੁਰਾਣਾ 75, ਥਾਣਾ ਸਮਾਲਸਰ 30, ਥਾਣਾ ਨਿਹਾਲ ਸਿੰਘ ਵਾਲਾ 45, ਥਾਣਾ ਬੱਧਨੀ ਕਲਾਂ 60, ਥਾਣਾ ਅਜੀਤਪਾਲ 20, ਸੀਆਈਏ ਸਟਾਫ ਮੋਗਾ 100 ਅਤੇ ਪੁਲਿਸ ਲਾਈਨ ਮੋਗਾ ਵਿੱਚ 40 ਜਿਲਾ ਮੋਗਾ ਵਿੱਚ ਕੁੱਲ 1210 ਛਾਂਦਾਰ ਅਤੇ ਫੱਲਦਾਰ ਬੂਟੇ ਲਗਾਏ ਗਏ।

ਵਿਵੇਕ ਸ਼ੀਲ ਸੋਨੀ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮੋਗਾ ਨੇ ਆਪਣੇ ਹੱਥਾ ਨਾਲ ਪੁਲਿਸ ਲਾਈਨ ਮੋਗਾ ਵਿੱਚ ਰੁੱਖ ਲਗਾ ਕੇ ਸਾਰਿਆ ਨੂੰ ਵੱਧ ਤੋ ਵੱਧ ਰੁੱਖ ਲਗਾਉਣ ਦਾ ਸੁਨੇਹਾ ਦਿੱਤਾ ਅਤੇ ਲੋਕਾ ਨੂੰ ਅਪੀਲ ਕੀਤੀ ਕਿ ਦਰੱਖਤਾ ਦਾ ਕਟਾਈ ਕਾਰਣ ਬਾਰਿਸ਼ ਘੱਟ ਗਈ ਹੈ ਅਤੇ ਤਾਪਾਨ ਦਿਨੋ ਦਿਨ ਵੱਧ ਰਿਹਾ ਹੈ। ਇਸ ਲਈ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਬਿਮਾਰੀਆ ਤੋ ਬਚਾਅ ਲਈ, ਵਾਤਾਵਰਣ ਦੀ ਸੰਭਾਲ ਲਈ ਅਤੇ ਧਰਤੀ ਦਾ ਪਾਣੀ ਬਚਾਉਣ ਲਈ ਵੱਧ ਤੋ ਵੱਧ ਰੁੱਖ ਲਗਾਈਏ। ਕਿਉਕਿ ਚੰਗੇ ਅਤੇ ਸ਼ਾਂਤ ਵਾਤਾਵਰਣ ਵਿੱਚ ਚੰਗੀ ਸ਼ਖਸ਼ੀਅਤ ਦਾ ਵਿਕਾਸ ਪੈਦਾ ਹੁੰਦਾ ਹੈ ਤੇ ਗੰਦਲੇ ਵਾਤਾਵਰਣ ਵਿੱਚ ਅਪੰਗ ਸ਼ਖਸੀਅਤ ਵਿਕਸਤ ਹੁੰਦੀ ਹੈ ਅਤੇ ਤਨਾਅ ਵੀ ਪੈਦਾ ਹੁੰਦਾ ਹੈ। ਸਾਡੇ ਮਹਾਨ ਗੁਰੂਆਂ ਨੇ ਵੀ ਹਵਾ ਨੂੰ ਗੁਰੂ , ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ।
ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਵਾਤਾਵਰਣ ਨੂੰ ਬਚਾਉਣ ਦਾ ਸੰਕਲਪ ਲੈਦੇ ਹੋਏ ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਗੁਰਬਾਣ ਦੀਆ ਸਮੱਸਿਆਵਾ ਨੂੰ ਆਪਣੇ ਜੀਵਨ ਵਿੱਚ ਅਪਣਾਈਏ। ਇਸ ਮੌਕੇ ਵਿਵੇਕ ਸ਼ੀਲ ਸੋਨੀ, ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮੋਗਾ, ਗੁਰਸ਼ਰਨਜੀਤ ਸਿੰਘ ਸੰਧੂ ਐਸਪੀ, ਐਸਆਈ ਹਰਜੀਤ ਸਿੰਘ, ਬਲਵੀਰ ਸਿੰਘ, ਐਸ. ਕੇ ਬਾਂਸਲ, ਨਰਿੰਦਰ ਸਿੰਘ, ਡਾ. ਸੁਰਜੀਤ , ਡਾ. ਗੁਰਲੀਨ ਕੌਰ, ਗੁਰਸੇਵਕ ਸਿੰਘ ਸਨਿਆਸੀ, ਨਰੇਸ਼ ਬਹੌਤ, ਬੇਅੰਤ ਕੌਰ ਗਿੱਲ, ਰਿਟਾਇਰਡ ਇੰਸਪੈਕਟਰ ਜਰਨੈਲ ਸਿੰਘ, ਮੈਡਮ ਲਵਲੀ ਸਿੰਗਲਾ, ਜੋਤੀ ਮੂੰਗਾ, ਅਰੁਣ ਕੁਮਾਰ, ਦੀਪ ਦਾਗਪੁਰ, ਵਿਜੈ ਧੀਰ, ਸੁਰਿੰਦਰ ਚੌਪੜਾ, ਡਾ. ਹਰਜੀਤ ਆਦਿ ਨੇ ਰੁੱਖ ਲਗਾ ਕੇ ਵਾਤਾਵਰਣ ਨੂੰ ਹੋਰ ਸਾਫ ਬਨਾਉਣ ਵਿੱਚ ਹੋਰ ਯੋਗਦਾਨ ਪਾਇਆ।












