Thursday, November 5, 2026
Home Hoshiarpur ਪਿੰਡ ਕੋਲੀਆ ਵਿੱਚ ਫੌਜੀ ਦਾ ਪਰਿਵਾਰ ਆਨਲਾਈਨ ਧੋਖਾਧੜ੍ਹੀ ਦਾ ਹੋਇਆ ਸ਼ਿਕਾਰ

ਪਿੰਡ ਕੋਲੀਆ ਵਿੱਚ ਫੌਜੀ ਦਾ ਪਰਿਵਾਰ ਆਨਲਾਈਨ ਧੋਖਾਧੜ੍ਹੀ ਦਾ ਹੋਇਆ ਸ਼ਿਕਾਰ

ਦਸੂਹਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਦਸੂਹਾ ਦੇ ਹਲਕਾ ਪਿੰਡ ਕੋਲੀਆ ਵਿੱਚ ਇੱਕ ਫੌਜੀ ਦਾ ਪਰਿਵਾਰ ਆਨਲਾਈਨ ਧੋਖਾਧੜ੍ਹੀ ਦਾ ਸ਼ਿਕਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਠੱਗਾਂ ਨੇ ਸਿਪਾਹੀ ਦੀ ਤਨਖਾਹ ਤੇ ਕਰਜਾ ਵੀ ਲਿਆ ਹੈ। ਜਾਣਕਾਰੀ ਦਿੰਦੇ ਪੀੜਤ ਫੌਜੀ ਦੀ ਪਤਨੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਭਾਰਤੀ ਫੌਜ਼ ਵਿੱਚ ਤੈਨਾਤ ਹੈ ਤੇ ਇਸ ਸਮੇਂ ਉਹ ਰਾਜਸਥਾਨ ਦੇ ਗੰਗਾ ਨਗਰ ਵਿੱਚ ਡਿਊਟੀ ਦੇ  ਰਹੇ ਹਨ। ਉਸਨੇ ਦੱਸਿਆ ਕਿ ਉਸਦੇ ਪਤੀ ਨੂੰ ਵਾਰ-ਵਾਰ ਪੈਸੇ ਕਢਵਾਉਣ ਦੇ ਮੈਸੇਜ ਆ ਰਹੇ ਸਨ ਤੇ ਜਦੋਂ ਉਸਨੇ ਬੈਂਕ ਵਿੱਚ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਉਸਦੇ ਪਤੀ ਦੇ ਖਾਤੇ ਵਿੱਚੋਂ ਠੱਗਾਂ ਨੇ ਕਈ ਵਾਰ ਪੈਸੇ ਕਢਵਾ ਲਏ ਹਨ ਤੇ ਇੰਨਾ ਹੀ ਨਹੀਂ ਠੱਗਾਂ ਨੇ ਉਸਦੇ ਪਤੀ ਦੇ ਨਾਂ ਤੇ ਕਰਜਾ ਵੀ ਲਿਆ ਹੋਇਆ ਹੈ।

Advertisements

ਉਹਨਾਂ ਨੇ ਦੱਸਿਆ ਕਿ ਜਿਸ ਬੈਂਕ ਵਿੱਚ ਪੈਸੇ ਟਰਾਸਫਰ ਹੋਏ ਹਨ ਉਹ ਬੰਗਾਲ ਦੇ ਕੋਲਕੱਤਾ ਪੀਐਨਵੀ ਬੈਂਕ ਦਾ ਖਾਤਾ ਹੈ। ਹਰਪ੍ਰੀਤ ਨੇ ਬੈਂਕ ਤੇ ਸਹਿਯੋਗ ਨਾ ਕਰਨ ਤੇ ਆਰੌਪ ਲਗਾਉਦੇ ਹੋਏ ਮਾਮਲਾ ਦੀ ਗੰਭੀਰਤਾ ਨਾਲ ਜਾਂਚ ਕਰਨ ਤੇ ਉਕਤ ਠੱਗਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ। ਬੈਂਕ ਮੈਨੇਜਰ ਦਾ ਕਹਿਣਾ ਹੈ ਕਿ ਕਿਸੇ ਹੈਕਰ ਵੱਲੋਂ ਚਲਾਕੀ ਨਾਲ ਉਸਦੇ ਪਤੀ ਦਾ ਫੋਨ ਹੈਕ ਕਰਕੇ ਬਾਅਦ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਬੈਂਕ ਸਮੇਂ ਸਿਰ ਲੋਕਾਂ ਨੂੰ ਇੱਦਾ ਦੀਆਂ ਠੱਗੀਆਂ ਤੋਂ ਬੱਚਣ ਲਈ ਜਾਗਰੂਕ ਕਰਦੀ ਹੈ।

LEAVE A REPLY

Please enter your comment!
Please enter your name here