
ਅਬੋਹਰ (ਦ ਸਟੈਲਰ ਨਿਊਜ਼)। ਅਬੋਹਰ ਦੇ ਮਲੋਟ ਬਾਈਪਾਸ ਰੋਡ ਤੇ 2 ਕਾਰਾਂ ਦੀ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦੌਰਾਨ 2 ਆਰਮੀ ਜਵਾਨਾਂ ਸਮੇਤ 5 ਲੋਕ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਜੰਮੂ ਵਿੱਚ ਤਾਇਨਾਤ ਆਰਮੀ ਦਾ ਰਾਈਫਲ ਮੈਨ ਮਨੀਸ਼ ਅਤੇ ਸ਼ਗੁਨ ਰਾਣਾ ਬੀਤੀ ਰਾਤ ਜੰਮੂ ਤੋਂ ਸੂਰਤਗੜ੍ਹ ਜਾ ਰਹੇ ਸਨ ਤਾਂ ਜਦੋਂ ਉਹ ਅਬੋਹਰ ਦੇ ਮਲੋਟ ਰੋਡ ਤੇ ਪਹੁੰਚੇ ਤਾਂ ਮਲੋਟ ਵੱਲ ਜਾ ਰਹੀ ਇੱਕ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ।

ਜਿਸ ਕਾਰਨ ਦੋਨੋਂ ਫੌਜੀ ਜਵਾਨਾਂ ਸਮੇਤ ਦੂਜੀ ਕਾਰ ਵਿੱਚ ਸਵਾਰ ਮੋਹਨ, ਸ਼ਸ਼ੀ ਰਾਣੀ ਅਤੇ ਸਤੀਸ਼ ਕੁਮਾਰ ਵਾਸੀ ਪੰਜਪੀਰ ਨਗਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਐਸਐਸਐਫ ਟੀਮ ਨੂੰ ਸੂਚਿਤ ਕੀਤਾ। ਜਿਸਤੋਂ ਬਾਅਦ ਐਸਐਸਐਫ ਟੀਮ ਨੇ ਮੌਕੇ ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਕਿ ਡਾਕਟਰਾਂ ਨੇ ਔਰਤ ਦੀ ਹਾਲਤ ਨਾਜੁਕ ਹੋਣ ਕਾਰਨ ਉਸਨੂੰ ਰੈਫਰ ਕਰ ਦਿੱਤਾ।












