Tuesday, October 20, 2026
Home Punjab ਸਪੈਸ਼ਲ ਚਿਲਡਰਨ ਲੇ ਹੈਂਡ ਪ੍ਰੇਅਰ ਮੀਟਿੰਗ 4 ਅਗਸਤ ਨੂੰ 

ਸਪੈਸ਼ਲ ਚਿਲਡਰਨ ਲੇ ਹੈਂਡ ਪ੍ਰੇਅਰ ਮੀਟਿੰਗ 4 ਅਗਸਤ ਨੂੰ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਸਪੈਸ਼ਲ  ਚਿਲਡਰਨ ਲੇ ਹੈੰਡ ਪ੍ਰੇਅਰ ਮੀਟਿੰਗ ਮਿਤੀ 4 ਅਗਸਤ ਦਿਨ ਐਤਵਾਰ ਨੂੰ ਸਵੇਰੇ 10 ਵੱਜੇ ਤੋਂ ਦੁਪਹਿਰ 2 ਵੱਜੇ ਤੱਕ ਹੋਵੇਗੀ ਇਸ ਬਾਬਤ ਵਧੇਰੇ ਜਾਣਕਾਰੀ ਦਿੰਦਿਆਂ ਚੀਫ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਕਿਹਾ ਕਿ ਸਾਡੇ ਸਮਾਜ ਚ ਹਰੇਕ ਉਮਰ ਦੇ ਲੋਕ ਹਨ 15 ਸਾਲ ਦੀ ਉਮਰ ਤੱਕ ਦੇ ਬੱਚੇ ਜਿਹਨਾਂ ਦਾ ਸ਼ਰੀਰਕ,ਮਾਨਸਿਕ ਵਿਕਾਸ  ਹੋ ਰਿਹਾ ਹੁੰਦਾ ਹੈ ਇਸ ਤੋਂ ਅਲਾਵਾ ਉਹ ਵੀ ਬੱਚੇ ਜੋਕਿ ਦਿਮਾਗੀ ਸੰਤੁਲਨ ਨਾ ਠੀਕ ਹੋਣ ਕਰਕੇ ਦਿਮਾਗੀ ਬਿਮਾਰ ਬੱਚੇ, ਮੰਦਬੁੱਧੀ ਬੱਚੇ,ਅਪਾਹਿਜ ਅਤੇ ਪੋਲੀਓ ਗ੍ਰਸਤ ਬੱਚੇ,ਡਿਪ੍ਰੈਸ਼ਨ ਦੇ ਸ਼ਿਕਾਰ ਬੱਚਿਆਂ ਜਾਂ ਕਿਸੇ ਵੀ ਤਰ੍ਹਾਂ ਦੀ ਸਮਾਜਿਕ ਬੁਰਾਈ ਦਾ ਸ਼ਿਕਾਰ ਹਨ। ਅਤੇ ਹਰ ਤਰ੍ਹਾਂ ਦੇ ਵਾਇਰਲ ਆਦਿ ਤੋਂ ਦੁੱਖੀ ਅਤੇ ਪ੍ਰੇਸ਼ਾਨ ਬੱਚਿਆਂ ਲਈ ਖੋਜੇਵਾਲ ਚਰਚ ਵਿਖੇ ਸਪੈਸ਼ਲ  ਚਿਲਡਰਨ ਲੇ ਹੈੰਡ ਪ੍ਰੇਅਰ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿਚ ਪਰਮੇਸ਼ਵਰ ਜੀ ਅੱਗੇ ਨਤਮਸਤਕ ਹੋਕੇ ਇਹਨਾਂ ਬੱਚਿਆਂ ਦੇ ਸੁਨਹਿਰੇ ਭਵਿੱਖ ਨੂੰ ਬਣਾਉਣ ਲਈ ਸਾਰੇ ਪਾਪਾ ਤੋਂ ਛੁਟਕਾਰਾਂ ਪਾਉਣ ਦੀ ਪ੍ਰਾਥਨਾ ਪ੍ਰਭੂ ਯਿਸੂ ਮਸੀਹ ਜੀ ਨਾਮ ਵਿੱਚ ਕੀਤੀ ਜਾਵੇਗੀ ਪ੍ਰਭੂ ਯਿਸ਼ੂ ਮਸੀਹ ਜੀ ਨੂੰ ਦੇਸ਼ ਦੇ ਚੰਗੇ ਭਵਿੱਖ ਦਾ ਵਾਸਤਾ ਪਾਇਆ ਜਾਵੇਗਾ ਕਿ ਜੇਕਰ ਦੇਸ਼ ਅਤੇ ਦੁਨੀਆ ਨੂੰ ਪ੍ਰਭੂ ਜੀ ਤੁਸੀਂ ਖੁਸ਼ਹਾਲ ਅਤੇ ਤਰੱਕੀ ਕਰਵਾਉਣਾ ਚਾਹੁੰਦੇ ਹੋ ਤਾਂ ਪਹਿਲਾ ਉਸ ਤੱਰਕੀ ਅਤੇ ਖੁਸ਼ਹਾਲੀ ਦੀ ਨੀਂਹ ਇਨ੍ਹਾਂ ਬੱਚਿਆਂ ਨੂੰ ਦੋਬਾਰਾ ਤੰਦਰੁਸਤੀ ਦੀ ਲੀਹ ਤੇ ਲੈਕੇ ਆਓ ਕਿਉਂਕਿ ਆਉਣ ਵਾਲੇ ਸਮੇਂ ਚ ਇਨਾਂ ਬੱਚਿਆਂ ਚੋ ਹੀ ਕੋਈ ਪ੍ਰਧਾਨਮੰਤਰੀ,ਰਾਸ਼ਟਰਪਤੀ,ਆਈ ਏ ਐਸ, ਆਈ ਪੀ ਐਸ,ਸਾਈਂਸ ਦਾਨ,ਬਿਜਨੈਸਮੈਨ,ਪਾਸਟਰ ਆਦਿ ਬਣਨੇ ਹਨ ਸੋ ਇਹਨਾਂ ਬੱਚਿਆ ਚ ਹੀ ਸਾਡਾ ਭਵਿੱਖ ਹੈ ਇਸ ਲਈ ਬੱਚਿਆਂ ਨੂੰ ਮੁੱਖ ਟਾਰਗੇਟ ਰੱਖਦਿਆਂ ਖੋਜੇਵਾਲ ਚਰਚ ਵਿਖੇ ਸਪੈਸ਼ਲ  ਚਿਲਡਰਨ ਲੇ ਹੈੰਡ ਪ੍ਰੇਅਰ ਮੀਟਿੰਗ ਕੀਤੀ ਜਾ ਰਹੀ ਹੈ।

Advertisements

LEAVE A REPLY

Please enter your comment!
Please enter your name here