Monday, November 2, 2026
Home Latest ਵਿਰਾਸਤੀ ਸ਼ਹਿਰ ਵਿੱਚ ਸ਼ਿਵ ਸੈਨਾ ਨੇ ਮਨਾਇਆ ਊਧਵ ਠਾਕਰੇ ਦਾ ਜਨਮ ਦਿਨ,...

ਵਿਰਾਸਤੀ ਸ਼ਹਿਰ ਵਿੱਚ ਸ਼ਿਵ ਸੈਨਾ ਨੇ ਮਨਾਇਆ ਊਧਵ ਠਾਕਰੇ ਦਾ ਜਨਮ ਦਿਨ, ਲੰਬੀ ਉਮਰ ਦੀ ਕੀਤੀ ਕਾਮਨਾ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ।  ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸ਼ਿਵ ਸੈਨਿਕਾਂ ਨੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਦੇ ਤਹਿਤ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਪਾਰਟੀ ਪ੍ਰਮੁੱਖ ਊਧਵ ਠਾਕਰੇ ਦਾ 64ਵਾਂ ਜਨਮ ਦਿਨ ਬੜੀ ਹੀ ਧੂਮਧਾਮ ਨਾਲ ਮਨਾਇਆ। ਇਸੇ ਕੜੀ ਤਹਿਤ ਵਿਰਾਸਤੀ ਸ਼ਹਿਰ ਦੇ ਸ਼ਿਵ ਸੈਨਾ ਦੇ ਆਗੂਆਂ ਨੇ ਸ਼ਿਵ ਸੈਨਾ ਪ੍ਰਮੁੱਖ ਊਧਵ ਠਾਕਰੇ ਦਾ 64ਵਾਂ ਜਨਮ ਦਿਨ ਕੇਕ ਕੱਟ ਕੇ ਬੜੀ ਹੀ ਧੂਮਧਾਮ ਨਾਲ ਮਨਾਇਆ। ਸ਼ਿਵ ਸੈਨਾ ਵਰਕਰਾਂ ਨੇ ਪ੍ਰਾਚੀਨ ਬਾਬਾ ਭੈਰੋ ਨਾਥ ਮੰਦਰ ਅੰਮ੍ਰਿਤਸਰ ਰੋਡ ਵਿਖੇ ਊਧਵ ਠਾਕਰੇ ਦੀ ਲੰਬੀ ਉਮਰ ਦੀ ਅਰਦਾਸ ਕੀਤੀ। ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਵਰਮਾ, ਸ਼ਹਿਰੀ ਪ੍ਰਧਾਨ ਧਰਮਿੰਦਰ ਕਾਕਾ, ਯੂਥ ਵਿੰਗ ਦੇ ਆਗੂ ਸੰਦੀਪ ਪੰਡਿਤ ਤੇ ਯੋਗੇਸ਼ ਸੋਨੀ ਦੀ ਅਗਵਾਈ ਚ ਆਯੋਜਿਤ ਪ੍ਰੋਗਰਾਮ ਵਿੱਚ ਸ਼ਿਵ ਸੈਨਿਕਾਂ ਨੇ ਕੇਕ ਕੱਟ ਕੇ ਬੜੀ ਧੂਮਧਾਮ ਨਾਲ ਮਨਾਇਆ ਗਿਆ।

Advertisements

ਇਸ ਪ੍ਰੋਗਰਾਮ ਚ ਵਿਸ਼ੇਸ਼ ਤੌਰ ਤੇ ਪਹੁੰਚੇ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਨੇ ਕਿਹਾ ਕਿ ਊਧਵ ਠਾਕਰੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹਿੰਦੇ ਹੋਏ ਬਹੁਤ ਵਧੀਆ ਕੰਮ ਕੀਤਾ ਹੈ। ਦੇਸ਼ ਦੇ ਸਾਰੇ ਸ਼ਿਵ ਸੈਨਿਕ ਹਿੰਦੂਤਵ ਦੇ ਨਾਲ-ਨਾਲ ਸਾਰੇ ਧਰਮਾਂ ਅਤੇ ਸਮਾਜ ਦੇ ਸਾਰੇ ਵਰਗਾ ਦੇ ਲੋਕਾਂ ਦੀ ਭਲਾਈ ਲਈ ਦਿਨ-ਰਾਤ ਕੰਮ ਰਹੇ ਹਨ। ਕਾਲੀਆ ਨੇ ਕਿਹਾ ਕਿ ਊਧਵ ਠਾਕਰੇ ਦਾ ਜਨਮ ਸਿਰਫ ਠਾਕਰੇ ਪਰਿਵਾਰ ਦੇ ਲਈ ਹੀ ਨਹੀਂ ਬਲਕਿ ਲੱਖਾਂ ਦੇਸ਼ ਭਗਤਾਂ, ਸਮਾਜ ਸੇਵਕਾਂ, ਪ੍ਰਭੂ ਭਗਤਾਂ ਅਤੇ ਕ੍ਰਾਂਤੀਕਾਰੀਆਂ,ਖਾਸ ਕਰਕੇ ਹਿੰਦੂ ਭਾਈਚਾਰੇ ਲਈ ਮਾਣ ਅਤੇ ਸਨਮਾਨ ਦੀ ਗੱਲ ਸਾਬਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਊਧਵ ਠਾਕਰੇ ਦੀ ਨਿਰਸਵਾਰਥ ਅਤੇ ਨਿਰਪੱਖਤਾ ਨਾਲ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਦੀ ਭਾਵਨਾ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਯੂਥ ਆਗੂ ਸੰਦੀਪ ਪੰਡਿਤ ਤੇ ਸਮੂਹ ਸ਼ਿਵ ਸੈਨਿਕਾਂ ਵਲੋਂ ਰਾਸ਼ਟਰੀ ਪ੍ਰਧਾਨ ਊਧਵ ਠਾਕਰੇ ਅਤੇ ਯੁਵਾ ਸੈਨਾ ਦੇ ਪ੍ਰਧਾਨ ਆਦਿਤਿਆ ਦੀ ਦੇਸ਼ ਦੇ ਸਿਆਸੀ, ਪ੍ਰਸ਼ਾਸਨਿਕ, ਧਾਰਮਿਕ ਅਤੇ ਸਮਾਜਿਕ ਹਿੱਤਾਂ ਵਿੱਚ ਤੇਜ਼ੀ ਨਾਲ ਵਧ ਰਹੇ ਕਦਮਾਂ ਵਿੱਚ ਕਾਂਟੇ ਬਿਛਾਉਂ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਨਾ ਬਖਸ਼ਣ ਦਾ ਸੰਕਲਪ ਲਿਆ ਗਿਆ। ਇਸ ਤੋਂ ਪਹਿਲਾਂ ਓਮਕਾਰ ਕਾਲੀਆ ਨੇ ਕਿਹਾ ਕਿ ਸ਼ਿਵ ਸੈਨਿਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਪ੍ਰਵਾਹ ਕੀਤੇ ਬਿਨਾਂ ਦੇਸ਼ ਅਤੇ ਲੋਕ ਹਿੱਤਾਂ ਨੂੰ ਪਹਿਲ ਦਿੰਦੇ ਰਹਿਣਗੇ। ਇਸ ਮੌਕੇ ਰਜਿੰਦਰ ਵਰਮਾ ਅਤੇ ਸੰਦੀਪ ਪੰਡਿਤ ਨੇ ਕਿਹਾ ਕਿ ਅੱਜ ਹਰ ਸ਼ਿਵ ਸੈਨਿਕ ਆਪਣੇ ਮੁਖੀ ਊਧਵ ਠਾਕਰੇ ਦਾ ਜਨਮ ਦਿਨ ਬੜੀ ਖੁਸ਼ੀ ਨਾਲ ਮਨਾ ਰਿਹਾ ਹੈ।ਅੱਜ ਊਧਵ ਸਾਹਿਬ ਮਹਾਰਾਸ਼ਟਰ ਦੇ ਨਾਲ-ਨਾਲ ਪੂਰੇ ਦੇਸ਼ ਦੇ ਹਰਮਨ ਪਿਆਰੇ ਨੇਤਾ ਬਣ ਗਏ ਹਨ। ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਇਨ੍ਹਾਂ ਔਖੇ ਹਾਲਾਤਾਂ ਵਿਚ ਪੂਰੇ ਮਹਾਰਾਸ਼ਟਰ ਵਿੱਚ ਕੰਮ ਕੀਤਾ ਹੈ,ਉਸ ਨਾਲ ਮਹਾਰਾਸ਼ਟਰ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਲੋਕ ਖੁਸ਼ ਹਨ ਅਤੇ ਉਨ੍ਹਾਂਨੂੰ ਭਵਿੱਖ ਵਿੱਚ ਪ੍ਰਧਾਨ ਮੰਤਰੀ ਵਜੋਂ ਦੇਖਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਾਰੇ ਸ਼ਿਵ ਸੈਨਿਕਾਂ ਲਈ ਵੱਡਾ ਦਿਨ ਹੈ,ਕਿਉਂਕਿ ਅੱਜ ਸਾਡੇ ਪ੍ਰਮੁੱਖ ਊਧਵ ਠਾਕਰੇ ਦਾ ਜਨਮ ਦਿਨ ਹੈ। ਮਹਾਰਾਸ਼ਟਰ ਹੀ ਨਹੀਂ, ਪੂਰੇ ਦੇਸ਼ ਵਿੱਚ ਸ਼ਿਵ ਸੈਨਿਕ ਉਨ੍ਹਾਂ ਦੀ ਪ੍ਰੇਰਨਾ ਸਦਕਾ ਸਮਾਜਿਕ ਅਤੇ ਲੋਕ ਭਲਾਈ ਦੇ ਕੰਮਾਂ ਲਈ ਹਮੇਸ਼ਾ ਤਿਆਰ ਰਿਹੰਦੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ,ਬਲਬੀਰ ਡੀਸੀ,ਇੰਦਰਪਾਲ ਮਨਚੰਦਾ,ਗੁਰਸ਼ਰਨ ਟੀਟੂ,ਰਿੰਕੂ ਭੰਡਾਰੀ,ਲਵਲੇਸ਼ ਢੀਂਗਰਾ,ਸੰਨੀ ਸਹਿਗਲ,ਸੰਦੀਪ ਕਸ਼ਯਪ, ਮਿੰਟੂ ਗੁਪਤਾ, ਸੂਰਜ, ਜੌਲੀ ਵਾਲੀਆ, ਗੌਰਵ ਕੁਮਾਰ, ਹੈਪੀ ਸਿੰਘ, ਸਾਹਿਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here