Friday, October 30, 2026
Home Latest ਮੱਛੀ ਫੜ੍ਹਨ ਲਈ ਬੋਲੀ ਦੀ ਨਿਲਾਮੀ 20 ਤੇ 22 ਅਗਸਤ ਨੂੰ

ਮੱਛੀ ਫੜ੍ਹਨ ਲਈ ਬੋਲੀ ਦੀ ਨਿਲਾਮੀ 20 ਤੇ 22 ਅਗਸਤ ਨੂੰ

ਫਾਜਿਲਕਾ (ਦ ਸਟੈਲਰ ਨਿਊਜ਼)। ਕਾਰਜਕਾਰੀ ਇੰਜੀਨੀਅਰ/ਫਾਜਿਲਕਾ,ਡਰੇਨੇਜ ਕਮ ਮਾਈਨਿੰਗ ਅਤੇ ਜਿਆਲੋਜੀ ਮੰਡਲ, ਜਲ ਸਰੋਤ ਵਿਭਾਗ ਪੰਜਾਬ ਵਿਸ਼ਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮੰਡਲ ਦਫਤਰ ਅਧੀਨ ਪੈਂਦੀਆਂ ਡਰੇਨਾਂ ਦੀ ਮੱਛੀ ਫੜ੍ਹਨ ਦੀ ਬੋਲੀ ਕਰਵਾਈ ਜਾਣੀ ਹੈ।

Advertisements

ਉਪ ਮੰਡਲ ਦਫਤਰ ਡਰੇਨੇਜ ਕਮ ਮਾਈਨਿੰਗ ਉਪ ਮੰਡਲ ਜਲਾਲਾਬਾਦ ਅਤੇ ਫਿਰੋਜਪੁਰ ਵਿਖੇ ਬੋਲੀ 20 ਅਗਸਤ 2024 ਨੂੰ ਕਮਰਾ ਨੰ 1 ਨੇੜੇ ਸਾਡੀ ਰਸੋਈ, ਸਰਕਾਰੀ ਕੰਨਿਆ ਕਾਲਜ, ਜਲਾਲਾਬਾਦ ਵਿਖੇ ਅਤੇ ਡਰੇਨੇਜ ਕਮ ਮਾਇਨਿੰਗ ਉਪ ਮੰਡਲ ਫਾਜ਼ਿਲਕਾ ਅਤੇ ਅਬੋਹਰ ਵਿਖੇ  ਬੋਲੀ 22 ਅਗਸਤ 2024 ਨੂੰ ਕੈਨਾਲ ਕਲੋਨੀ ਫਾਜਿਲਕਾ ਵਿਖੇ ਕੀਤੀ ਜਾਣੀ ਹੈ। ਡਰੇਨਾਂ ਦੇ ਵੇਰਵੇ ਆਦਿ ਵਧੇਰੇ ਜਾਣਕਾਰੀ ਲਈ ਜਿਲ੍ਹਾਂ ਫਾਜਿਲਕਾ ਦੀ ਵੈਬਸਾਈਟ https://fazilka.nic.in ਅਤੇ ਜਲ ਸਰੋਤ ਵਿਭਾਗ ਦੀ ਵੈਬਸਾਈਟ https://irrigation.punjab.gov.in ਵੇਖੀ ਜਾ ਸਕਦੀ ਹੈ।

LEAVE A REPLY

Please enter your comment!
Please enter your name here