
ਹਰਿਆਣਾ (ਦ ਸਟੈਲਰ ਨਿਊਜ਼)। ਹਰਿਆਣਾ ਦੇ ਸੋਨੀਪਤ ਵਿੱਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਪਟਾਕਾ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦੌਰਾਨ 3 ਦੀ ਮੌਤ ਹੋ ਤੇ 13 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਹਿਚਾਣ ਫਰਮਾਨ ਉਮਰ 26 ਸਾਲਾਂ ਉਸਦੀ ਪਤਨੀ ਯਸ਼ਮੀਨ ਉਮਰ 23 ਸਾਲਾਂ, ਇਕਰਾ ਉਮਰ 22 ਸਾਲਾਂ, ਸਿਦਰਾ ਉਮਰ 18 ਸਾਲਾਂ, ਆਸਰਾ ਉਮਰ 21 ਸਾਲਾਂ, ਆਸ਼ੀ ਉਮਰ 28 ਸਾਲਾਂ ਅਤੇ ਅੰਜਲੀ ਉਮਰ 27 ਸਾਲਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਗੈਸ ਸਿਲੰਡਰ ਲੀਕ ਹੋਣ ਕਾਰਨ ਲੱਗੀ ਹੈ, ਫੈਕਟਰੀ ਵਿੱਚ ਇੰਨਾ ਜ਼ਬਰਦਸਤ ਧਮਾਕਾ ਹੋਇਆ ਕਿ ਆਸ-ਪਾਸ ਦੇ ਘਰਾਂ ਦੀਆਂ ਕੰਧਾਂ ਤੇ ਤਰੇੜਾਂ ਆ ਗਈਆਂ। ਜਿਸ ਜਗ੍ਹਾਂ ਤੇ ਪਟਾਕੇ ਬਣਾਏ ਜਾ ਰਹੇ ਸਨ, ਉਹ ਜਗ੍ਹਾਂ ਵੀ ਢਹਿ ਗਈ ਅਤੇ ਮਜ਼ਦੂਰ ਮਲਬੇ ਹੇਠਾਂ ਦੱਬ ਗਏ।

ਜਾਣਕਾਰੀ ਮੁਤਾਬਕ ਫੈਕਟਰੀ ਵਿੱਚ ਕਰੀਬ 10 ਤੋਂ 12 ਮਜ਼ਦੂਰ ਕੰਮ ਕਰਦੇ ਸਨ, ਹਾਦਸੇ ਦੌਰਾਨ 6 ਔਰਤਾਂ ਸਮੇਤ 7 ਲੋਕ ਬੁਰੀ ਤਰ੍ਹਾਂ ਝੁਲਸ ਗਏ। ਅੱਗ ਲੱਗਣ ਤੋਂ ਬਾਅਦ ਪਿੰਡ ਵਿੱਚ ਹਫੜਾ-ਦਫੜੀ ਮੱਚ ਗਈ। ਪਿੰਡ ਵਾਸੀਆਂ ਨੇ ਕੰਮ ਕਰਦੇ ਲੋਕਾਂ ਨੂੰ ਮਲਬੇ ਵਿੱਚੋ ਬਾਹਰ ਕੱਢਿਆ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਫੈਕਟਰੀ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਫਿਲਹਾਲ ਫੈਕਟਰੀ ਮਾਲ ਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।












