
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ-ਦਸੂਹਾ ਮੁੱਖ ਮਾਗਰ ‘ਤੇ ਸਥਿਤ ਸੈਂਚੂਰੀ ਪਲਾਈਵੁੱਡ ਫੈਕਟਰੀ ਦੇ ਗੇਟ ਤੇ ਲੱਕੜ ਨਾਲ ਲੱਦੀਆਂ ਗੱਡੀਆ ਨੂੰ ਕੰਪਨੀ ਦੇ ਅੰਦਰ ਜਾਣ ਤੋਂ ਰੋਕ ਦਿਤੇ ਜਾਣ ਤੋਂ ਭੜਕੇ ਟਰੱਕ ਡਰਾਈਵਰਾਂ ਨੇ ਸੈਂਚੁਰੀ ਖਿਲਾਫ਼ ਜਮ ਕੇ ਨਾਅਰੇਬਾਜੀ ਕੀਤੀ ਅਤੇ ਰੋਸ਼ ਜਤਾਉਂਦੇ ਹੋਏ ਕਿਹਾ ਕਿ ਕੰਪਨੀ ਵੱਲੋੰ ਉਹਨਾਂ ਨੂੰ ਖਜਲ ਖੁਆਰ ਕੀਤਾ ਜਾ ਰਿਹਾ ਹੈ। ਟਰੱਕ ਡਰਾਈਵਰਾਂ ਨੇ ਦੱਸਿਆ ਕਿ ਸੈਂਚੂਰੀ ਵੱਲੋਂ ਲੱਕੜ ਦੀਆਂ 300 ਦੇ ਕਰੀਬ ਗੱਡੀਆਂ ਮਗਵਾਂ ਲਈਆ ਗਈਆ ਸਨ, ਪਰ ਗੱਡੀਆਂ ਨੂੰ ਖਾਲੀ ਕਰਵਾਉਣ ਲਈ ਕੰਪਨੀ ਪ੍ਰਬੰਧਕਾਂ ਵੱਲੋੰ ਕੋਈ ਪੁੱਖਤਾ ਪ੍ਰਬੰਧ ਨਹੀੰ ਕੀਤੇ ਗਏ। ਜਿਸ ਕਾਰਣ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅੱਜ ਮਜਬੂਰ ਹੋ ਕੇ ਉਹਨਾਂ ਨੂੰ ਰੋਸ਼ ਮੁਜਾਹਰਾ ਕਰਨਾ ਪੈ ਰਿਹਾ ਹੈ।

ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਤਕਰੀਬਨ ਤਿੰਨ ਤੋਂ ਚਾਰ ਦਿਨ ਗੱਡੀਆ ਲੈ ਕੇ ਆਇਆਂ ਨੂੰ ਹੋ ਚੁੱਕੇ ਹਨ ਪਰ ਸੈਂਚੂਰੀ ਦੇ ਘਟੀਆ ਪ੍ਰਬੰਧਾਂ ਕਾਰਨ ਉਨਾਂ ਦੀਆਂ ਗੱਡੀਆ ਮੇਨ ਰੋਡ ਤੇ ਖੜ੍ਹੀਆ ਹਨ ਤੇ ਉਨਾਂ ਨੂੰ ਗੱਡੀਆਂ ਰੋਡ ਤੇ ਲਗਾਉਣ ਦਾ ਖਮਿਆਜਾ ਚਲਾਨ ਕਰਵਾ ਕੇ ਭੁਗਤਣਾ ਪੈ ਰਿਹਾ ਹੈ, ਪੁਲਿਸ ਵੱਲੋਂ ਚਾਰ ਗੱਡੀਆਂ ਦੇ ਚਲਾਨ ਕੀਤੇ ਗਏ ਹਨ। ਡਰਾਇਵਰਾਂ ਨੇ ਰੋਸ਼ ਜਤਾਉੰਦੇ ਹੋਏ ਕਿਹਾ ਕਿ ਉਹਨਾਂ ਨੂੰ 15 ਹਜਾਰ ਰੁਪਏ ਭਾੜਾ ਮਿਲਦਾ ਹੈ ਅਤੇ 37 ਹਜਾਰ ਰੁਪਏ ਜਾ ਚਲਾਨ ਕਟਵਾਉਣਾ ਪੈ ਰਿਹਾ ਹੈ। ਉਹਨਾਂ ਨੇ ਆਰੋਪ ਲਗਾਇਆ ਕਿ ਇਹ ਸਾਰਾ ਕੁਝ ਸੈਂਚੁਰੀ ਪ੍ਰਸ਼ਾਸਨ ਦੀ ਅਣਗਹਿਲੀ ਕਾਰਣ ਹੋ ਰਿਹਾ ਹੈ। ਇਹਨਾਂ ਹੀ ਨਹੀਂ ਕੰਪਨੀ ਵੱਲੋਂ ਉਹਨਾਂ ਦੇ ਰਹਿਣ ਅਤੇ ਖਾਣ ਪੀਣ ਤੇ ਪਾਣੀ ਦੀ ਸੁਵਿਧਾ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ ਅਤੇ ਮਜਬੂਰਨ ਉਹਨਾਂ ਨੂੰ ਸੜਕਾਂ ਤੇ ਹੀ ਰਾਤਾਂ ਕੱਟਣੀਆਂ ਪੈਦਾਆਂ ਹਨ ਤੇ ਫੈਕਟਰੀ ‘ਚ ਪਾਰਕਿੰਗ ਦੀ ਸੁਵਿਧਾ ਨਾ ਹੋਣ ਕਰਕੇ ਗੱਡੀਆ ਰੋਡ ਤੇ ਲਗਾ ਕੇ ਹੀ ਆਪਣੀ ਬਾਰੀ ਦੀ ਉਡੀਕ ਕਰਨੀ ਪੈਂਦੀ ਹੈ ।
ਡਰਾਇਵਰ ਵੀਰਾਂ ਨੇ ਕਿਹਾ ਕਿ ਬਿਜਨੋਰ, ਮੇਰਠ, ਗੁਜਰਾਲਾ, ਸੀਤਾਪੁਰ, ਲਖਨਊ, ਬਰੇਲੀ ਆਦਿ ਤੋੰ ਇਨਾਂ ਸਫਰ ਤਹਿ ਕਰਕੇ ਫੈਕਟਰੀ ਆਏ ਹਨ ਤੇ ਸੈਂਚੂਰੀ ਵੱਲੋਂ ਉਹਨਾਂ ਦੀਆਂ ਗੱਡੀਆਂ ਖਾਲੀ ਕਰਾਉਣ ਦੀ ਬਿਜਾਏ ਸੈਂਚੂਰੀ ਪੰਜਾਬ ਦੀਆਂ ਗੱਡੀਆਂ ਖਾਲੀ ਕਰਵਾ ਰਹੀ ਹੈ । ਇਸ ਮੌਕੇ ਧਰਨੇ ਦੀ ਸੂਚਨਾ ਮਿਲਦੇ ਹੀ ਥਾਣਾ ਹਰਿਆਣਾ ਦੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਸੀ ਅਤੇ ਗੱਲਬਾਤ ਕਰਕੇ ਮਾਹੋਲ ਸ਼ਾਂਤ ਕਰਵਾਇਆ ਗਿਆ। ਡਰਾਇਵਰਾਂ ਦੇ ਰੋਸ਼ ਪ੍ਰਦਰਸ਼ਨ ਤੋੰ ਬਾਅਦ ਗਡਿਆਂ ਦਾ ਕੰਪਨੀ ਅੰਦਰ ਜਾਣਾ ਚਾਲੂ ਹੋ ਗਿਆ ਸੀ ਅਤੇ ਡਰਾਇਵਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੰਪਨੀ ਨੇ ਆਪਣਾ ਵਤੀਰਾ ਸਹੀ ਨਾ ਕੀਤਾ ਤਾਂ ਉਹ ਇਕਜੁਟ ਹੋ ਕੇ ਫਿਰ ਤੋੰ ਸੜਕ ਤੇ ਉਤਰਨ ਨੂੰ ਮਜਬੂਰ ਹੋਣਗੇ। ਜਿਸਦੀ ਜਿੰਮੇਵਾਰੀ ਕੰਪਨੀ ਪ੍ਰਬੰਧਕਾਂ ਦੀ ਹੋਵੇਗੀ।
ਇਸ ਬਾਰੇ ਗੱਲ ਕਰਨ ਤੇ ਕੰਪਨੀ ਦੇ ਐਚ.ਆਰ ਭੁਪਿੰਦਰ ਸਿੰਘ ਜਸਵਾਲ ਨੇ ਕਿਹਾ ਕਿ ਫੈਕਟਰੀ ਦੀ ਕ੍ਰੇਨ ਖਰਾਬ ਹੋ ਗਈ ਸੀ ਤੇ ਅੱਜ ਗੱਡੀਆ ਜਿਆਦਾ ਆ ਗਈਆ ਸਨ। ਜਿਸ ਕਾਰਣ ਗੱਡਾਆਂ ਬੰਦ ਕੀਤੀਆਂ ਗਇਆਂ ਸਨ ਪਰ ਹੁਣ ਕੰਮ ਚੱਲ ਪਿਆ ਹੈ ਤੇ ਗੱਡੀਆ ਅੰਦਰ ਆ ਰਹਿਆਂ ਹਨ ।












