Tuesday, November 3, 2026
Home Latest ਮੈਡਮ ਖੁਸ਼ਬੂ ਦੀ ਅਗਵਾਈ ਹੇਠ ਖੁਸ਼ੀ ਫਾਉਂਡੇਸ਼ਨ ਵੱਲੋਂ ਲਗਾਏ ਗਏ ਕੈਂਸਰ ਹਸਪਤਾਲ...

ਮੈਡਮ ਖੁਸ਼ਬੂ ਦੀ ਅਗਵਾਈ ਹੇਠ ਖੁਸ਼ੀ ਫਾਉਂਡੇਸ਼ਨ ਵੱਲੋਂ ਲਗਾਏ ਗਏ ਕੈਂਸਰ ਹਸਪਤਾਲ ਦੇ ਆਲੇ-ਦੁਆਲੇ 500 ਪੌਦੇ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੇ ਧਰਮਪਤਨੀ ਮੈਡਮ ਖੁਸ਼ਬੂ ਸਾਵਨਸੁਖਾ ਸਵਨਾ ਦੀ ਅਗਵਾਈ ਹੇਠ ਖੁਸ਼ੀ ਫਾਉਂਡੇਸ਼ਨ ਵੱਲੋਂ ਕੈਂਸਰ ਹਸਪਤਾਲ ਦੇ ਵਿਚ ਖਾਲੀ ਪਈ ਥਾਂ *ਤੇ 500 ਪੌਦੇ ਲਗਾਏ ਗਏ। ਆਪਣੇ ਆਲੇ-ਦੁਆਲੇ ਹਰਿਆ-ਭਰਿਆ ਵਾਤਾਵਰਣ ਸਿਰਜਣ ਦੇ ਉਦੇਸ਼ ਸਦਕਾ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ। ਖੁਸ਼ਬੂ ਸਾਵਨਸੁਖਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਂਸਰ ਹਸਪਤਾਲ ਖੁਲ੍ਹਣ ਨਾਲ ਜਿਥੇ ਇਥੋਂ ਦੇ ਵਸਨੀਕਾਂ ਨੂੰ ਸਿਹਤ ਸੇਵਾਵਾਂ ਹੋਰ ਬਾਖੂਬੀ ਢੰਗ ਨਾਲ ਮਿਲ ਸਕਣਗੀਆਂ। ਉਨ੍ਹਾਂ ਆਖਿਆ ਕਿ ਕੈਂਸਰ ਦਾ ਇਲਾਜ ਪਹਿਲਾਂ ਇਥੇ ਉਪਲਬਧ ਨਹੀਂ ਸੀ ਹੁਣ ਕੈਂਸਰ ਹਸਪਤਾਲ ਸ਼ੁਰੂ ਹੋਣ ਨਾਲ ਲੋਕਾਂ ਨੂੰ ਦੂਰ ਦਰਾਡੇ ਨਹੀਂ ਜਾਣਾ ਪਵੇਗਾ।

Advertisements

ਆਲਾ-ਦੁਆਲਾ ਬਿਮਾਰੀਆਂ ਮੁਕਤ ਬਣਾਉਣ ਲਈ ਪੌਦੇ ਅਹਿਮ ਭੂਮਿਕਾ ਨਿਭਾਉਂਦੇ ਹਨ, ਇਸ ਕਰਕੇ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਗੇ ਵੀ ਖੁਸ਼ੀ ਫਾਉਂਡੇਸ਼ਨ ਵੱਲੋਂ ਪੌਦੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਜਿਥੇ ਹਸਪਤਾਲ ਵਿਖੇ ਸਿਹਤ ਸੇਵਾਵਾਂ ਮਿਲਣਗੀਆਂ ਉਥੇ ਹਸਪਤਾਲ ਦੇ ਬਾਹਰ ਵੀ ਆਕਸੀਜਨ ਦੀ ਮਾਤਰਾ ਵਧ ਮਿਲੇ ਇਸ ਕਰਕੇ ਵੱਧ ਤੋਂ ਵੱਧ ਪੌਦੇ ਲਗਾਏ ਜਾਣੇ ਚਾਹੀਦੇ ਹਨ। ਇਸ ਮੌਕੇ ਆਪ ਆਗੂ ਤੇ ਡਾਕਟਰ ਸਾਹਿਬਾਨ ਮੌਜੂਦ ਸਨ।

LEAVE A REPLY

Please enter your comment!
Please enter your name here