
ਬਠਿੰਡਾ (ਦ ਸਟੈਲਰ ਨਿਊਜ਼)। ਬਠਿੰਡਾ ਵਿੱਚ ਨਿੱਜੀ ਕੰਪਨੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਸਦੂਰਗੜ੍ਹ ਤੋਂ ਬਠਿੰਡਾ ਵੱਲ ਜਾ ਰਹੀ ਸੀ ਤੇ ਬੱਸ ਵਿੱਚ ਕਰੀਬ 40 ਤੋਂ 50 ਸਵਾਰੀਆਂ ਸਵਾਰ ਸਨ ਤਾਂ ਜਦੋਂ ਬੱਸ ਜਿਊਣ ਸਿੰਘ ਵਾਲਾ ਪੁੱਲ ਨਜ਼ਦੀਕ ਪਹੁੰਚੀ ਤਾਂ ਬੱਸ ਪੁੱਲ ਤੋਂ ਹੇਠਾਂ ਗੰਦੇ ਨਾਲੇ ਵਿੱਚ ਜਾ ਡਿੱਗੀ ਇਸ ਦੌਰਾਨ ਬੱਸ ਦੇ ਸ਼ੀਸ਼ੇ ਤੋੜ੍ਹ ਕੇ ਲੋਕਾਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ।

ਜਾਣਕਾਰੀ ਮੁਤਾਬਕ ਹਾਦਸੇ ਦੌਰਾਨ ਵੱਡੇ ਜਾਨੀ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਮੌਕੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਰੈਸਕਿਊ ਓਪਰੇਸ਼ਨ ਸ਼ੁਰੂ ਕਰ ਦਿੱਤਾ ਹੈ।












