Sunday, October 18, 2026
Home Latest Neeraj Kumar ਨੇ 50 ਮੀਟਰ ਰਾਈਫਲ ‘ਚ ਜਿੱਤਿਆ Gold

Neeraj Kumar ਨੇ 50 ਮੀਟਰ ਰਾਈਫਲ ‘ਚ ਜਿੱਤਿਆ Gold

ਦਿੱਲੀ (ਦ ਸਟੈਲਰ ਨਿਊਜ਼)। ਭਾਰਤੀ ਜਲ ਸੈਨਾ ਦੇ ਨਿਸ਼ਾਨੇਬਾਜ਼ ਨੀਰਜ ਕੁਮਾਰ ਨੇ ਕੌਮੀ ਖੇਡਾਂ ਦੇ ਪੁਰਸ਼ 50 ਮੀਟਰ ਰਾਈਫਲ 3 ਪੋਜ਼ੀਸ਼ਨ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਹੈ। ਸਰਵਿਸਿਜ਼ ਸਪੋਰਟਸ ਕੰਟਰੋਲ ਬੋਰਡ (ਐੱਸਐੱਸਸੀਬੀ) ਦੇ 25 ਸਾਲਾ ਨੀਰਜ ਨੇ 464.1 ਅੰਕਾਂ ਨਾਲ ਜਿੱਤ ਹਾਸਲ ਕੀਤੀ ਹੈ। ਮੱਧ ਪ੍ਰਦੇਸ਼ ਦੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ 462.4 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਮਹਾਰਾਸ਼ਟਰ ਦਾ ਸਵਪਨਿਲ 447.7 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ।

Advertisements

ਇਸ ਦੌਰਾਨ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਹਰਿਆਣਾ ਦੀ ਸੁਰੂਚੀ ਸਿੰਘ ਅਤੇ ਪ੍ਰਮੋਦ ਨੇ ਰਾਜਸਥਾਨ ਦੀ ਅੰਜਲੀ ਸ਼ੇਖਾਵਤ ਅਤੇ ਉਮੇਸ਼ ਚੌਧਰੀ ਨੂੰ 17-7 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਕਾਂਸੇ ਦਾ ਤਗ਼ਮਾ ਮਹਾਰਾਸ਼ਟਰ ਦੀ ਰਾਹੀ ਸਰਨੋਬਤ ਅਤੇ ਪ੍ਰਣਵ ਅਰਵਿੰਦ ਪਾਟਿਲ ਦੀ ਜੋੜੀ ਨੇ ਜਿੱਤਿਆ, ਜਿਨ੍ਹਾਂ ਨੇ ਅਭਿਨਵ ਦੇਸਵਾਲ ਅਤੇ ਯਸ਼ਸਵੀ ਜੋਸ਼ੀ ਦੀ ਉੱਤਰਾਖੰਡ ਦੀ ਜੋੜੀ ਨੂੰ 17-3 ਨਾਲ ਹਰਾਇਆ। ਤੀਰਅੰਦਾਜ਼ੀ ਦੇ ਪੁਰਸ਼ ਵਰਗ ਵਿੱਚ ਜੁਏਲ ਸਰਕਾਰ ਅਤੇ ਮਹਿਲਾ ਵਰਗ ਵਿੱਚ ਦੀਪਿਕਾ ਕੁਮਾਰੀ ਜਦਕਿ ਮੁੱਕੇਬਾਜ਼ੀ ਵਿੱਚ ਓਲੰਪਿਕ ਤਗ਼ਮਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (75 ਕਿਲੋ) ਅਤੇ ਸ਼ਿਵ ਥਾਪਾ (63.5 ਕਿਲੋ) ਨੇ ਸੋਨ ਤਗ਼ਮੇ ਜਿੱਤੇ।

LEAVE A REPLY

Please enter your comment!
Please enter your name here