
ਅਬੋਹਰ (ਦ ਸਟੈਲਰ ਨਿਊਜ਼)। ਸ਼੍ਰੀ ਮਹਾਸ਼ਕਤੀ ਕਲਾ ਮੰਦਿਰ ਬਰਨਾਲਾ ਵੱਲੋਂ ਆਯੋਜਿਤ 47 ਵੇਂ ਸਰਵਭਾਰਤੀ ਨਾਟਕ ਤੇ ਨਾਚ ਮੁਕਾਬਲੇ ਵਿੱਚ 12 ਇਨਾਮ ਜਿੱਤ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ। ਇਸ ਨਾਟਕ ਮੁਕਾਬਲੇ ਵਿੱਚ ਯਮੁਨਾ ਨਗਰ, ਸਹਾਰਨਪੁਰਾ, ਝਾਸੀ ਅਤੇ ਹੋਰ ਰਾਜਾਂ ਦੀਆਂ 15 ਟੀਮਾਂ ਨੇ ਭਾਗ ਲਿਆ। ਭੁਪਿੰਦਰ ਓਤਰੇਜਾ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਨਟਰੰਗ ਅਬੋਹਰ ਵੱਲੋਂ ਕਸ਼ਮੀਰ ਲੂਨਾ ਵੱਲੋਂ ਲਿਖਿਆ ਅਤੇ ਹਨੀ ਓਤਰੇਜਾ ਵੱਲੋਂ ਨਿਰਦੇਸ਼ਿਤ ਨਾਟਕ ‘ਜਨਕ’ ਪੇਸ਼ ਕੀਤਾ ਗਿਆ। ‘ਜਨਕ’ ਦੀ ਕਹਾਣੀ ਦਿਵਾਆਂਗ ਬੱਚਿਆਂ ਦੀ ਤ੍ਰਾਸਦੀ ਨੂੰ ਪੇਸ਼ ਕਰਦੀ ਹੈ। ਇਸ ਨਾਟਕ ਨੂੰ ਨਾਟ ਮੇਲੇ ਦਾ ਦੂਸਰਾ ਸਰਵਸ਼੍ਰੇਸ਼ਠ ਨਾਟਕ ਘੋਸ਼ਿਤ ਕੀਤਾ ਗਿਆ। ਇਸ ਨਾਟਕ ਦੇ ਲੇਖਕ ਕਸ਼ਮੀਰ ਲੂਨਾ ਸਰਵਸ਼੍ਰੇਸ਼ਠ ਲੇਖਕ ਅਤੇ ਨਾਟਕ ਦੇ ਨਿਰਦੇਸ਼ਕ ਹਨੀ ਓਤਰੇਜਾ ਨੂੰ ਸਰਵਸ਼੍ਰੇਸ਼ਠ ਨਿਰਦੇਸ਼ਕ ਘੋਸ਼ਿਤ ਕੀਤਾ।

‘ਜਨਕ’ ਨਾਟਕ ਦੀ ਕਲਾਕਾਰਾਂ ਮਿਸ ਤਾਨੀਆ ਮਨਚੰਦਾ ਨੂੰ ਸਰਵਸ਼੍ਰੇਸ਼ਠ ਮਹਿਲਾ ਕਲਾਕਾਰ ਅਤੇ ਵੈਭਵ ਅਗਰਵਾਲ ਨੂੰ ਤੀਸਰਾ ਸਰਵਸ਼੍ਰੇਸ਼ਠ ਕਲਾਕਾਰ ਘੋਸ਼ਿਤ ਕੀਤਾ ਗਿਆ। ਨਾਟਕ ਦੀ ਬੈਸਟ ਕਲਾਕਾਰ ਗੁਲਜਿੰਦਰ ਕੌਰ ਚੁਣੀ ਗਈ। ਨਾਟਕ ਦੇ ਬਾਕੀ ਕਲਾਕਾਰ ਸਨ, ਅਸੀਸ ਸਿਡਾਨਾ, ਯੁਧਵੀਰ ਮੌਂਗਾ, ਪੁਸ਼ਕਿਨ ਕਾਲੜਾ, ਪਵਨ ਅਤੇ ਰਸ਼ਕਿਨ ਕਾਲੜਾ ਸਨ। ਨਾਟਕ ਦਾ ਸੰਗੀਤ ਤੇ ਪਿਠਵਰਤੀ ਗਾਇਨ ਨਟਰੰਗ ਦੇ ਸੰਗੀਤ ਨਿਰਦੇਸ਼ਨ ਕੁਲਜੀਤ ਭੱਟੀ ਵੱਲੋਂ ਦਿੱਤਾ ਗਿਆ। ਰੋਸ਼ਨੀ ਨਿਰਦੇਸ਼ਨ ਸੰਜੀਵ ਗਿਲਹੋਤਰਾ ਅਤੇ ਪਵਨ ਕੁਮਾਰ ਵੱਲੋਂ ਤੇ ਸੈਟ ਡਿਜ਼ਾਇਨ ਵੈਭਵ ਅਗਰਵਾਲ, ਅੰਮ੍ਰਿਤ ਪਾਲ ਤੇ ਕਸ਼ਮੀਰ ਲੂਨਾ ਵੱਲੋਂ ਸੀ। ਨਟਰੰਗ ਅਬੋਹਰ ਵੱਲੋਂ ਨੁੱਕੜ ਨਾਟਕ ਟੈਂਕ-2025 @ਰੰਗਮੰਚ.com ਜਿਸ ਦਾ ਲੇਖਨ ਅਤੇ ਨਿਰਦੇਸ਼ਨ ਵੈਭਵ ਅਗਰਵਾਲ ਦੁਆਰਾ ਕੀਤਾ ਗਿਆ। ਇਹ ਨੁੱਕੜ ਤਕਨੀਕੀ ਫਾਇਦਿਆਂ ਤੇ ਨੁਕਸਾਨ ਤੇ ਅਧਾਰਿਤ ਸੀ। ਇਸ ਪ੍ਰਤਿਯੋਗਤਾ ਦੇ ਕਲਾਕਾਰ ਵੈਭਵ ਅਗਰਵਾਲ ਨੂੰ ਤੀਸਰਾ ਸਰਵਸ਼੍ਰੇਸ਼ਠ ਕਲਾਕਾਰ ਅਤੇ ਯੁਧਵੀਰ ਮੋਂਗਾ ਨੂੰ ਓਵਰਆਲ ਬੈਸਟ ਚਾਈਲਡ ਆਰਟਿਸਟ ਘੋਸ਼ਿਤ ਕੀਤਾ। ਪੁਸਕਿਨ ਕਾਲੜਾ ਨੂੰ ਟੀਮ ਦਾ ਵਧੀਆ ਕਲਾਕਾਰ ਘੋਸ਼ਿਤ ਕੀਤਾ। ਬਾਕੀ ਕਲਾਕਾਰ ਸਨ, ਅੰਮ੍ਰਿਤ ਪਾਲ, ਰਸਕਿਨ ਕਾਲੜਾ, ਪਵਨ, ਤਾਨੀਆ ਤੇ ਹਨੀ ਸਨ।
ਇਸ ਤੋਂ ਇਲਾਵਾ ਇੱਕ ਹੋਰ ਨੁੱਕੜ ਨਾਟਕ ‘ਚ ਗੁਰਮੀਤ ਸਿੰਘ ਬੈਸਟ ਕਲਾਕਾਰ ਘੋਸ਼ਿਤ ਕੀਤਾ ਗਿਆ ਅਤੇ ਬਾਕੀ ਕਲਾਕਾਰ ਕਸ਼ਮੀਰ ਲੂਨਾ, ਭਗਵੰਤ ਸਿੰਘ, ਗੁਰਪ੍ਰੀਤ ਸਿੰਘ, ਮੀਤੂ ਮੌਜਗੜ੍ਹ, ਸੁਖਦੇਵ ਭੁੱਲਰ ਸਨ। ਨਟਰੰਗ ਅਬੋਹਰ ਦੇ ਕਲਾਕਾਰ ਵੱਲੋਂ ਡਿਊਟ ਡਾਂਸ ਮੁਕਾਬਲੇ ‘ਚ ਭਗਵੰਤ ਸਿੰਘ ਤੇ ਗੁਰਮੀਤ ਸਿੰਘ ਵੱਲੋਂ ਨਾਚ ਪ੍ਰਤਿਯੋਗਤਾ ਦਾ ਸਰਵਸ੍ਰੇਸ਼ਠ ਤੀਸਰਾ ਇਨਾਮ ਪ੍ਰਾਪਤ ਕੀਤਾ। ਇਸ ਤਰ੍ਹਾ ਵੱਖ-ਵੱਖ ਮੁਕਾਬਲਿਆ ਵਿੱਚ 12 ਇਨਾਮ ਜਿੱਤ ਕੇ ਰੰਗਮੰਚ ਪ੍ਰਤੀ ਆਪਣੀ ਪ੍ਰਤਿਬੱਧਤਾ ਵਿਖਾਈ ਹੈ।ਨਟਰੰਗ ਅਬੋਹਰ ਨਿਰਦੇਸ਼ਕ ਵਿਕਾਸ ਬੱਤਰਾ ਨੂੰ ਰੰਗਮੰਚ ਤੇ ਫਿਲਮਾਂ ਲਈ ਕੀਤੇ ਕਾਰਜਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਨਾਟਕ ਮੁਕਾਬਲੇ ਵਿੱਚ ਨਟਰੰਗ 21 ਸਾਲਾਂ ਤੋਂ ਆਪਣੀਆਂ ਪ੍ਰਾਪਤੀਆਂ ਹਾਸਿਲ ਕਰਦਾ ਆ ਰਿਹਾ ਹੈ। ਨਟਰੰਗ ਦੀਆਂ ਇਨ੍ਹਾਂ ਪ੍ਰਾਪਤੀਆਂ ਨਟਰੰਗ ਦੇ ਕਲਾਕਾਰ ਸੰਦੀਪ ਸ਼ਰਮਾ ਗੋਰਾ, ਗੁਰਜੰਟ ਬਰਾੜ, ਰਾਜੂ ਠਠਈ, ਸੰਜੇ ਚਾਨਣਾ, ਪੁਨੀਤ ਵਾਟਸ, ਸੁਨੀਲ ਵਰਮਾ, ਪੂਜਾ ਦੂਮੜਾ, ਰੂਬੀ ਸ਼ਰਮਾ, ਵਿਸ਼ਨੂੰ ਨਰਾਇਣ, ਬਿਟੂ ਖਰਬਾਟ, ਗੁਰਵਿੰਦਰ ਸਿੰਘ ਨਟਰੰਗ, ਸਤਵੰਤ ਕਾਹਲੋ ਨੇ ਆਪਣੇ ਸਾਥੀ ਕਲਾਕਾਰਾਂ ਨੂੰ ਮੁਬਾਰਕਬਾਦ ਦਿੱਤੀ ਹੈ। ਇਸਦੇ ਨਾਲ ਹੀ ਸ਼ਹਿਰ ਦੇ ਰੰਗਕਰਮੀਆਂ ਵਿਮਲ ਮਿੱਢਾ, ਆਸ਼ੂ ਗਗਨੇਜਾ, ਮੰਗਤ ਵਰਮਾ, ਦੀਪਕ ਕੰਬੋਜ, ਅਤੁਲ ਖੁੰਗਰ ਨੇ ਵੀ ਵਧਾਈ ਦਿੱਤੀ ਹੈ।












