Saturday, October 31, 2026
Home Latest ਬਲੱਡ ਡੋਨਰਜ ਵੈਲਫੇਅਰ ਸੁਸਾਇਟੀ ਨੇ ਖੂਨਦਾਨੀਆਂ ਦੀ ਡਾਇਰੈਕਟਰੀ ਮਹਿਕ-2025 ਕੀਤੀ ਰਲਿਜ

ਬਲੱਡ ਡੋਨਰਜ ਵੈਲਫੇਅਰ ਸੁਸਾਇਟੀ ਨੇ ਖੂਨਦਾਨੀਆਂ ਦੀ ਡਾਇਰੈਕਟਰੀ ਮਹਿਕ-2025 ਕੀਤੀ ਰਲਿਜ

ਸੰਗਰੂਰ (ਦ ਸਟੈਲਰ ਨਿਊਜ਼)। ਪੰਜਾਬ ਦੀ ਨਾਮਵਰ ਤੇ ਮੋਹਰੀ ਸੰਸਥਾਂ ਬਲੱਡ ਡੋਨਰਜ ਵੈਲਫੇਅਰ ਸੁਸਾਇਟੀ ਵੱਲੋ ਸੰਸਥਾ ਦੀ ਵੈਬਸਾਈਟ www.bdwssindia.com ਨੂੰ ਸਮਰਪਿਤ ਕੇ ਐਸ ਗਰੁੱਪ ਮਲੇਰਕੋਟਲਾ ਦੇ ਸਹਿਯੋਗ ਨਾਲ ਇਕ ਵਿਸਾਲ ਸਮਾਰੋਹ ਦੋਰਾਨ ਖੂਨਦਾਨੀਆਂ ਦੀ ਡਾਇਰੈਕਟਰੀ “ਮਹਿਕ-2025 ਸੁਸਾਇਟੀ ਦੇ ਦਫਤਰ ਵਿਖੇ ਰਲਿਜ ਕੀਤੀ ਗਈ। ਜਿਸ ਦੀ ਅਗਵਾਹੀ ਸੁਸਾਇਟੀ ਦੇ ਡਾਇਰੈਕਟਰ ਜਗਦੀਸ ਗਰਗ, ਮੋਹਿਤ ਸ਼ਰਮਾ, ਗੀਤਾ ਸ਼ਰਮਾ, ਮਨੇਜਰ ਗਗਨਦੀਪ ਸਿੰਘ, ਬਲੋਰ ਸਿੰਘ, ਪਰਦੀਪ ਕੁਮਾਰ ਧੂਰੀ, ਮਰਜੀਨਾ ਸਾਗਰ, ਲਾਭ ਸਿੰਘ ਝਮਟ ਤੇ ਸੈਕਟਰੀ ਵਰੁਨ ਕੁਮਾਰ ਨੇ ਕੀਤੀ। ਸਮਾਰੋਹ ਦੇ ਮੁੱਖ ਮਹਿਮਾਨ ਸੁਰਜੀਤ ਸਿੰਘ ਰਿਟਾ ਈੳ ਨਗਰ ਕੋਸ਼ਲ ਸੰਗਰੂਰ ਸਨ ਤੇ ਪ੍ਰਧਾਨਗੀ ਪ੍ਰਸਿਧ ਪ੍ਰਚਾਰਕ ਬਾਬਾ ਪਿਆਰਾ ਸਿੰਘ ਨੇ ਕੀਤੀ। ਸਮਾਰੋਹ ਨੂੰ ਸਫਲ ਕਰਨ ਲਈ ਪ੍ਰਸਿਧ ਕਲਾਕਾਰ ਮਰਜੀਨਾ ਸਾਗਰ ਤੇ ਲਾਭ ਸਿੰਘ ਝਮਟ ਵਿਸੇਸ ਤੋਰ ਤੇ ਪਹੁੰਚੇ। ਸਮਾਰੋਹ ਦੋਰਾਨ ਗਰਗ ਨੇ ਸੁਸਾਇਟੀ ਦੇ ਪ੍ਰੋਜੈਕਟਾਂ ਬਾਰੇ ਆਏ ਪੱਤਵੰਤੇ ਸੱਜਣਾ ਨੂੰ ਦੱਸਿਆ, ਕਿ ਲੋਕਾਂ ਦੀ ਭਾਰੀ ਮੰਗ ਤੇ ਖੂਨਦਾਨੀਆਂ ਦੀ ਡਾਇਰੈਕਟਰੀ ਮਹਿਕ-2022 ਦੀ ਕਾਮਯਾਬੀ ਤੋ ਬਾਅਦ ਸੰਸਥਾ ਵੱਲੋ ਨੋਵੀ ਬਾਰ ਡਾਇਰੈਕਟਰੀ ਮਹਿਕ-2025 ਰਲੀਜ ਕੀਤੀ ਗਈ ਹੈ।

Advertisements

ਇਸ ਰੰਗਦਾਰ ਡਾਇਰੈਕਟਰੀ ਵਿਚ ਖੂਨਦਾਨੀਆਂ ਦੇ ਨਾਮ, ਬਲੱਡ ਗਰੁੱਪ ਤੇ ਫੋਨ ਨੰਬਰਾਂ ਦੇ ਨਾਲ-ਨਾਲ ਜਿਵੇ ਚੰਗੀਆਂ ਗੱਲਾਂ, ਚੁੱਟਕਲੇ, ਮੁਸੀਬਤਾਂ ਤੋ ਬਚਨ ਲਈ, ਪ੍ਰਾਪਤੀਆਂ, ਖੂਨਦਾਨ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ, ਅਨਮੋਲ ਬਚਨ ਆਦਿ ਪਾਠਕਾਂ ਲਈ ਪੜ੍ਹਨ-ਯੋਗ ਹੋਵੇਗੀ ਜੋ ਸਬ-ਵਰਗ ਦੇ ਲੋਕਾਂ ਨੂੰ ਪਸੰਦ ਆਵੇਗੀ ਤੇ ਸੁਸਾਇਟੀ ਨੇ ਸਮਾਜ ਸੇਵਾ ਦੇ ਖੇਤਰ ਚ ਅਹਿਮ ਭੂਮਿਕਾ ਨਿਭਾ ਕੇ ਸਮਾਜ ਚ ਆਪਣੀ ਇਕ ਵਿਲੱਖਣ ਪਛਾਣ ਬਣਾਈ ਹੈ ਤੇ ਖੁਨਦਾਨ, ਅੱਖਾਂ-ਦਾਨ, ਪੂਰਾ ਸਰੀਰ ਦਾਨ ਦੀ ਮਹੱਤਤਾਂ ਬਾਰੇ, ਸਮਾਜ ਵਿਚ ਵੱਧ ਰਹੀਆਂ ਕੁਰੀਤੀਆਂ ਨੂੰ ਦੂਰ ਕਰਨਾ, ਅਣਗਣਿਤ ਸੇਵਾਵਾਂ ਅਤੇ ਸੁਸਾਇਟੀ ਦੀਆਂ ਗਤੀਵਿਧੀਆਂ ਬਾਰੇ ਚਾਨਣਾਂ ਪਾਉਦਿਆਂ ਕਿਹਾ ਕਿ ਲੋਕਾਂ ਦੀ ਸੇਵਾ ਹੀ ਮੇਰੀ ਪਹਿਚਾਣ ਹੈ ਸੰਸਥਾ ਵੱਲੋ ਕੀਤੇ ਜਾ ਰਹੇ ਕਾਰਜ ਨਿਰੰਤਰ ਜਾਰੀ ਰਹਿਣਗੇ। ਸਮਾਰੋਹ ਦੋਰਾਨ ਆਏ ਮਹਿਮਾਨਾਂ ਨੇ ਬੋਲਦਿਆ ਕਿਹਾ, ਕਿ ਅੱਜ ਦੇ ਤੇਜ਼-ਰਫਤਾਰ ਯੁੱਗ ਵਿਚ ਖੂਨਦਾਨੀਆਂ ਦੀ ਡਾਇਰੈਕਟਰੀ ਤਿਆਰ ਕਰਨਾ ਪੁੰਨ ਦਾ ਕੰਮ ਹੈ ਤੇ ਖ਼ੂਨ-ਦਾਨ ਸਭ ਤੋ ਉੱਤਮ-ਦਾਨ ਹੈ ਜੋ ਕਿਸੇ ਮਰੀਜ਼ ਨੂੰ ਮਰਨ ਤੋ ਬਚਾਅ ਸਕਦਾ ਹੈ ਤੇ ਲੋੜਵੰਦ ਮਰੀਜ਼ ਸਿੱਧਾ ਖੂਨਦਾਨੀਆਂ ਨਾਲ ਸੰਪਰਕ ਕਰਕੇ ਲਾਭ ਲੈ ਸਕਦਾ ਹੈ। ਜਿਸ ਦਾ ਸੇਹਰਾ ਸੰਸਥਾ ਮੁੱਖੀ ਜਗਦੀਸ ਗਰਗ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਜਾਦਾ ਹੈ। ਜੋ ਪਿਛਲੇ 20 ਸਾਲਾਂ ਤੋ ਲੋਕਹਿੱਤ ਕੰਮ ਲੋਕਾਂ ਦੇ ਸਹਿਯੋਗ ਨਾਲ ਕਰਦੇ ਹਨ। ਇਸ ਮੌਕੇ ਖੂਨਦਾਨੀਆਂ ਦੀ ਡਾਇਰੈਕਟਰੀ ਵੀ ਭੇਟ ਕੀਤੀ ਗਈ ਤੇ ਨੰਨੇ-ਮੁੰਨੇ ਬੱਚਿਆਂ ਨੇ ਗੀਤ ਗਾ ਕੇ ਵਾਹ-ਵਾਹ ਖੱਟੀ ਤੇ ਲੋੜਵੰਦ ਬੱਚਿਆਂ ਲਈ ਕੋਟੀਆਂ, ਸਕੂਲ ਬੈਗ ਤੇ ਸ਼ਟੇਸਨਰੀ ਵੀ ਵੰਡੀ ਗਈ ਅੰਤ ਵਿਚ ਸੁਸਾਇਟੀ ਵੱਲੋ ਆਏ ਮਹਿਮਾਨਾਂ ਨੂੰ ਯਾਦਗਾਰੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੰਸਥਾ ਵੱਲੋ ਸਮੂਹ ਦੇਸ ਵਾਸੀਆਂ ਨੂੰ ਮਹਾਸ਼ਿਵਰਾਤਰੀ ਦੀਆ ਲੱਖ-ਲੱਖ ਮੁਬਾਰਕਾਂ ਦਿੱਤੀਆ।

1 COMMENT

LEAVE A REPLY

Please enter your comment!
Please enter your name here