Friday, November 13, 2026
Home Latest ਪ੍ਰਧਾਨ ਮੰਤਰੀ ਇੰਟਰਨਸਿ਼ਪ ਪ੍ਰੋਗਰਾਮ ਤਹਿਤ ਰਜਿਸਟਰੇਸ਼ਨ ਕੈਂਪ 4 ਮਾਰਚ ਤੇ 5 ਮਾਰਚ ਨੂੰ  

ਪ੍ਰਧਾਨ ਮੰਤਰੀ ਇੰਟਰਨਸਿ਼ਪ ਪ੍ਰੋਗਰਾਮ ਤਹਿਤ ਰਜਿਸਟਰੇਸ਼ਨ ਕੈਂਪ 4 ਮਾਰਚ ਤੇ 5 ਮਾਰਚ ਨੂੰ  

The Stellar News Logo

ਫਾਜਿਲਕਾ (ਦ ਸਟੈਲਰ ਨਿਊਜ਼)। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓੂਰੋ, ਫਾਜ਼ਿਲਕਾ ਦੇ ਪਲੇਸਮੈਂਟ ਅਫਸਰ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪ੍ਰਾਰਥੀਆਂ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਇੰਟਰਨਸਿ਼ਪ ਪ੍ਰੋਗਰਾਮ ਤਹਿਤ ਇੰਟਰਸ਼ਿਪ  ਸ਼ੁਰੂ ਕੀਤੀ ਜਾ ਰਹੀ ਹੈ। ਇਸ ਤਹਿਤ ਰਜਿਸਟਰੇਸ਼ਨ ਕੈਂਪ 4 ਮਾਰਚ ਤੇ 5 ਮਾਰਚ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰ: 502, ਚੌਥੀ ਮੰਜ਼ਿਲ, ਡੀ.ਸੀ ਦਫਤਰ, ਫਾਜ਼ਿਲਕਾ ਵਿਖੇ ਲਗਾਇਆ ਜਾ ਰਿਹਾ ਹੈ।  ਇਸ ਇੰਟਰਸ਼ਿਪ  ਦੌਰਾਨ ਪ੍ਰਾਰਥੀਆਂ ਨੂੰ 5000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਅਤੇ ਇੰਟਰਸ਼ਿਪ ਜੁਆਇਨ ਕਰਨ ਤੇ  6000/- ਰੁਪਏ (ਸਿਰਫ਼ ਇੱਕ ਵਾਰ ) ਦਿੱਤੀ ਜਾਵੇਗੀ।  ਇਸ ਤੋਂ ਇਲਾਵਾ ਪੀਐਮ ਸੁਰੱਖਿਆ ਬੀਮਾ ਯੋਜਨਾ ਤਹਿਤ ਬੀਮਾ ਵੀ ਕੀਤਾ ਜਾਵੇਗਾ ਜਿਸ ਦੀ ਕਿਸ਼ਤ ਵੀ ਸਰਕਾਰ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਕੈਂਪ ਦੌਰਾਨ ਐਚਡੀਐਫਸੀ ਬੈਂਕ ਲਿਮਟਿਡ ਅਤੇ ਇੰਡੀਅਨ ਆਈਲ ਕਾਰਪੋਰੇਸ਼ਨ ਲਿਮਟਿਡ ਕੰਪਨੀਆ ਵੱਲੋਂ ਇੰਟਰਸ਼ਿਪ ਦਿੱਤੀ ਜਾਵੇਗੀ।

Advertisements

ਉਨ੍ਹਾਂ ਕਿਹਾ ਕਿ ਜੋ ਪ੍ਰਾਰਥੀ ਇੰਟਰਸ਼ਿਪ ਲਈ ਅਪਲਾਈ ਕਰਨਾ ਚਾਹੁੰਦੇ ਹਨ  ੳਸ ਲਈ ਸ਼ਰਤਾ ਪੂਰੀਆ ਕਰਦਾ ਹੋਵੇ ਜਿਵੇ ਕਿ  ਯੋਗਤਾ ਦਸਵੀਂ, ਬਾਰ੍ਹਵੀਂ ਅਤੇ ਗ੍ਰੇਜੁਏਸ਼ਨ ਹੋਏ ਅਤੇ ਉਮਰ 21 ਤੋਂ 24 ਸਾਲ ਤੱਕ ਅਤੇ ਸਾਲਾਨਾ ਆਮਦਨ: ਅੱਠ ਲੱਖ ਤੋਂ ਘੱਟ ਹੋਵੇ।  ਉਨ੍ਹਾਂ ਕਿਹਾ ਕਿ  ਇੰਟਰਸ਼ਿਪ ਇੱਕ ਸਾਲ ਦੀ ਹੋਵੇਗੀ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ https://pminternship.mca.gov.in/login/ ਲਿੰਕ ਤੇ ਅਪਲਾਈ ਕਰਕੇ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰ 502, ਚੌਥੀ ਮੰਜਿਲ, ਬਲਾਕ ਏ, ਡੀਸੀ ਦਫਤਰ ਫਾਜਿਲਕਾ ਵਿਖੇ ਪਹੁੰਚ ਕਰਨ ਦੇ ਨਾਲ 89060 22220, 98145 43684 ਅਤੇ 79861 15001 *ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here