Sunday, November 1, 2026
Home Hoshiarpur ਸਮਾਜ ਸੇਵੀ ਸੰਸਥਾਵਾਂ ਦਾ ਵਿਕਾਸ ਦੇ ਖੇਤਰ ‘ਚ ਵੱਡਾ ਯੋਗਦਾਨ: ਡਾ. ਰਵਜੋਤ

ਸਮਾਜ ਸੇਵੀ ਸੰਸਥਾਵਾਂ ਦਾ ਵਿਕਾਸ ਦੇ ਖੇਤਰ ‘ਚ ਵੱਡਾ ਯੋਗਦਾਨ: ਡਾ. ਰਵਜੋਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦਾ ਹਰ ਖੇਤਰ ਦੇ ਵਿਕਾਸ ਵਿਚ ਵੱਡਾ ਯੋਗਦਾਨ ਹੈ ਜਿਸ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਅੱਜ ਇਥੇ ਸੋਨਾਲੀਕਾ ਗਰੁੱਪ ਵਲੋਂ ਗਊਸ਼ਾਲਾ ਹਰਿਆਣਾ ਨੂੰ ਇਕ ਟਰੈਕਟਰ ਅਤੇ ਇਕ ਲੱਖ ਰੁਪਏ ਦੀ ਮਾਇਕ ਮਦਦ ਦਿੱਤੇ ਜਾਣ ਮੌਕੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਸੋਨਾਲੀਕਾ ਗਰੁੱਪ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਹਮੇਸ਼ਾ ਵੱਡਮੁੱਲਾ ਯੋਗਦਾਨ ਰਿਹਾ ਹੈ ਜਿਸ ਲਈ ਗਰੁੱਪ ਸ਼ਲਾਘਾ ਦਾ ਪਾਤਰ ਹੈ।

Advertisements

ਉਨ੍ਹਾਂ ਕਿਹਾ ਕਿ ਸੋਨਾਲੀਕਾ ਗਰੁੱਪ ਵਲੋਂ ਗਊਸ਼ਾਲਾ ਦੀ ਕੀਤੀ ਮਦਦ ਗਊਸ਼ਾਲਾ ਲਈ ਬੇਹੱਦ ਲਾਭਦਾਇਕ ਰਹੇਗੀ। ਸੋਨਾਲੀਕਾ ਗਰੁੱਪ ਦੇ ਵਾਈਸ ਚੇਅਰਮੈਨ ਅੰਮ੍ਰਿਤ ਸਾਗਰ ਮਿੱਤਲ ਨੇ ਟਰੈਕਟਰ ਆਪਣੇ ਹੱਥੀਂ ਟਰੈਕਟਰ ਅਤੇ ਵਿੱਤੀ ਮਦਦ ਗਊਸ਼ਾਲਾ ਭੇਟ ਕੀਤੀ।

LEAVE A REPLY

Please enter your comment!
Please enter your name here