Monday, October 12, 2026
Home International ਮਰਚੈਂਟ ਨੇਵੀ ਵਿੱਚ ਤਾਇਨਾਤ 21 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ...

ਮਰਚੈਂਟ ਨੇਵੀ ਵਿੱਚ ਤਾਇਨਾਤ 21 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਹੱਤਿਆ ਦਾ ਜਤਾਇਆ ਸ਼ੱਕ

ਯੂਕੇ (ਦ ਸਟੈਲਰ ਨਿਊਜ਼)। ਯੂਕੇ ਸਰਹੱਦ ਤੇ ਇੱਕ ਜਹਾਜ਼ ਤੇ ਮਰਚੈਂਟ ਨੇਵੀ ਵਿੱਚ ਤਾਇਨਾਤ ਨੌਜ਼ਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਬਲਰਾਜ ਸਿੰਘ ਉਮਰ 21 ਸਾਲਾ ਵਾਸੀ ਬਲੌਂਗੀ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਬਲਰਾਜ ਦੇ ਪਿਤਾ ਵਿਕਰਮਜੀਤ  ਨੇ ਦੱਸਿਆ ਕਿ ਉਸਦਾ ਪੁੱਤਰ 7 ਦਸੰਬਰ ਨੂੰ ਘਰੋਂ ਨਿਕਲਿਆ ਤੇ 10 ਦਸੰਬਰ ਨੂੰ ਜਹਾਜ ਤੇ ਚੜ੍ਹਿਆ ਤੇ ਉਸਦੀ ਜੁਆਇਨਿੰਗ ਸਿੰਗਾਪੁਰ ਤੋਂ ਸੀ। ਉਹ ਫਲੱਡ ਮੈਨੇਜਮੈਂਟ ਲਿਮਟਿਡ ਕੰਪਨੀ ਵਿੱਚ ਕੰਮ ਕਰਦਾ ਸੀ ਤੇ ਬਲਰਾਜ ਮਾਰਸ਼ਲ ਆਈਲੈਂਡ ਦੇ ਜਿਲ ਗਲੋਰੀ ਜਹਾਜ਼ ਤੇ ਸਿਖਲਾਈ ਲੈ ਰਿਹਾ ਸੀ। 16 ਮਾਰਚ ਨੂੰ ਬਲਰਾਜ ਦੇ ਪਿਤਾ ਵਿਕਰਮ ਨੂੰ ਸ਼ਿਪਿੰਗ ਕੰਪਨੀ ਤੋਂ ਫ਼ੋਨ ਆਇਆ ਕਿ ਉਸਦਾ ਪੁੱਤਰ ਲਾਪਤਾ ਹੈ। ਉਸਨੇ ਤੁਰੰਤ ਇੱਕ ਰਿਸ਼ਤੇਦਾਰ ਤੋਂ ਵੀਜ਼ੇ ਦਾ ਪ੍ਰਬੰਧ ਕੀਤਾ ਅਤੇ ਲੰਡਨ ਪਹੁੰਚ ਗਿਆ। ਇਸ ਤੋਂ ਬਾਅਦ ਉਹ ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ਗਏ। ਉਸਨੂੰ ਦੱਸਿਆ ਗਿਆ ਕਿ ਉਸਦੇ ਪੁੱਤਰ ਨੇ ਖੁਦਕੁਸ਼ੀ ਕਰ ਲਈ ਹੈ ਤੇ ਉਹ ਜਹਾਜ਼ ਤੇ ਚੜ੍ਹ ਗਏ। ਮੌਜੂਦ ਅਧਿਕਾਰੀਆਂ ਨੇ ਸ਼ੱਕ ਪ੍ਰਗਟ ਕੀਤਾ ਤੇ ਕਿਹਾ ਕਿ ਬਲਰਾਜ ਖੁਦਕੁਸ਼ੀ ਨਹੀਂ ਕਰ ਸਕਦਾ ਸੀ ਪਰ ਉਸਦਾ ਕਤਲ ਕਰ ਦਿੱਤਾ ਗਿਆ ਹੈ।

Advertisements

ਉਸਨੇ ਦੱਸਿਆ ਕਿ ਉਸਨੂੰ ਉਸਦੇ ਪੁੱਤਰ ਦੀਆਂ ਕੁੱਝ ਵੀਡੀਓ ਮਿਲੀਆਂ ਹਨ ਜਿਸ ਵਿੱਚ ਉਸਨੇ ਆਰੋਪ ਲਗਾਇਆ ਹੈ ਕਿ ਉਸਦਾ ਮੁੱਖ ਅਧਿਕਾਰੀ, ਦੂਜਾ ਅਧਿਕਾਰੀ ਤੇ ਏਪੀ-1 ਉਸਨੂੰ ਬਹੁਤ ਪ੍ਰੇਸ਼ਾਨ ਕਰਦੇ ਹਨ। ਉਹ ਉਸ ਤੋਂ ਬਹੁਤ ਕੰਮ ਕਰਵਾਉਂਦੇ ਹਨ ਤੇ ਉਸਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਪਿਤਾ ਦਾ ਆਰੋਪ ਹੈ ਕਿ ਉਸਨੇ ਇਸ ਮਾਮਲੇ ਬਾਰੇ ਕੈਪਟਨ ਨਾਲ ਵੀ ਗੱਲ ਕੀਤੀ ਸੀ ਪਰ ਉਸਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਸਨੇ ਕਿਹਾ ਕਿ ਉਹ ਅਪਣੇ ਪੁੱਤਰ ਨਾਲ ਰੋਜ਼ਾਨਾ ਗੱਲ ਕਰਦਾ ਸੀ ਪਰ ਉਸਨੇ ਕਦੇ ਵੀ ਉਸਨੂੰ ਅਜਿਹਾ ਕੁੱਝ ਨਹੀਂ ਦੱਸਿਆ ਜਿਸ ਤੋਂ ਪਤਾ ਲੱਗੇ ਕਿ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੈ। ਉਸਨੇ ਦੱਸਿਆ ਕਿ ਉਸਦਾ ਸਾਈਕੋ ਮੈਟ੍ਰਿਕਸ ਮੈਡੀਕਲ ਟੈਸਟ 3 ਮਹੀਨੇ ਪਹਿਲਾਂ ਹੋਇਆ ਸੀ ਜਿਸ ਵਿੱਚ ਉਹ ਬਿਲਕੁਲ ਤੰਦਰੁਸਤ ਪਾਇਆ ਗਿਆ। ਫਿਲਹਾਲ ਪਰਿਵਾਰਕ ਮੈਬਰਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਸਖਤ ਕਾਰਵਾਈ ਕੀਤੀ ਜਾਵੇ।

LEAVE A REPLY

Please enter your comment!
Please enter your name here