Monday, October 19, 2026
Home Latest ਘਰੋਂ ਭੱਜ ਕੇ ਵਿਆਹ ਕਰਵਾਉਣ ਗਏ ਪ੍ਰੇਮੀ ਜੋੜੇ ਦਾ ਪਿਓ ਨੇ ਕੀਤਾ...

ਘਰੋਂ ਭੱਜ ਕੇ ਵਿਆਹ ਕਰਵਾਉਣ ਗਏ ਪ੍ਰੇਮੀ ਜੋੜੇ ਦਾ ਪਿਓ ਨੇ ਕੀਤਾ ਕਤਲ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਵਿੱਚ ਪਿਓ ਵੱਲੋਂ ਆਪਣੀ ਧੀ ਅਤੇ ਉਸਦੇ ਪ੍ਰੇਮੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਹਿਚਾਣ ਜੋਬਨਦੀਪ ਸਿੰਘ ਉਮਰ 24 ਸਾਲਾਂ ਤੇ ਸੁਖਪ੍ਰੀਤ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਦੀ ਰਹਿਣ ਵਾਲੀ ਸੁਖਪ੍ਰੀਤ ਦਾ ਪਿੰਡ ਕੱਕੜ ਦੇ ਰਹਿਣ ਵਾਲੇ ਜੋਬਨਦੀਪ ਨਾਲ ਪ੍ਰੇਮ ਸਬੰਧ ਸੀ ਤੇ ਜੋਬਨ ਮਜ਼ਦੂਰੀ ਕਰਦਾ ਸੀ। ਜਾਣਕਾਰੀ ਮੁਤਾਬਕ ਜੋਬਨ ਤੇ ਸੁਖਪ੍ਰੀਤ ਐਤਵਾਰ ਘਰੋਂ ਭੱਜ ਗਏ ਤੇ ਸੁਖਪ੍ਰੀਤ ਦੇ ਪਿਤਾ ਗੁਰਦਿਆਲ ਤੇ ਉਸਦਾ ਪਰਿਵਾਰ ਦੋਵਾਂ ਨੂੰ ਲੱਭ ਰਹੇ ਸਨ ਤੇ ਜਦੋਂ ਦੋਵੇਂ ਵਿਆਹ ਕਰਵਾਉਣ ਲਈ ਅਦਾਲਤ ਗਏ ਤਾਂ ਕਿਸੇ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਉੱਥੇ ਦੇਖ ਲਿਆ ਤੇ ਸੁਖਪ੍ਰੀਤ ਦੇ ਪਰਿਵਾਰ ਨੂੰ ਦੱਸ ਦਿੱਤਾ। ਸੁਖਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਹ ਉਹਨਾਂ ਦਾ ਵਿਆਹ ਕਰਵਾ ਦੇਣਗੇ ਤੇ ਸਹਿਮਤੀ ਮਿਲਣ ਤੋਂ ਬਾਅਦ, ਦੋਵੇਂ ਘਰ ਵਾਪਸ ਆ ਗਏ।

Advertisements

ਘਰ ਵਿੱਚ ਦਾਖ਼ਲ ਹੁੰਦੇ ਹੀ ਗੁਰਦਿਆਲ ਨੇ ਦੋਵਾਂ ਨੂੰ ਫੜ ਲਿਆ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸ ਤੋਂ ਬਾਅਦ ਦੋਵਾਂ ਨੂੰ ਪਹਿਲਾਂ ਬਿਜਲੀ ਦੇ ਝਟਕੇ ਦਿੱਤੇ ਤੇ ਅੱਧ-ਮ੍ਰਿਤ ਹੋਣ ਤੋਂ ਬਾਅਦ, ਦੋਵਾਂ ਤੇ ਤੇਜ਼ਧਾਰ ਹਥਿਆਰ ਹਮਲਾ ਕਰ ਦਿੱਤਾ ਤੇ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦੋਹਰੇ ਕਤਲ ਤੋਂ ਬਾਅਦ ਲੜਕੀ ਦੇ ਪਿਤਾ ਨੇ ਪੁਲਿਸ ਸਟੇਸ਼ਨ ਵਿੱਚ ਆਤਮ ਸਮਰਪਣ ਕਰ ਦਿੱਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਸਬੰਧੀ ਆਰੋਪੀ ਪਿਓ ਨੇ ਦੱਸਿਆ ਕਿ ਉਸਨੇ ਆਪਣੀ ਇੱਜ਼ਤ ਦੇ ਨਾਮ ਤੇ ਦੋਵਾਂ ਦਾ ਕਤਲ ਕੀਤਾ ਹੈ ਫਿਲਹਾਲ  ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here