Saturday, October 17, 2026
Home Latest “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਹਿੱਸੇ ਵਜੋਂ ਕਪੂਰਥਲਾ ‘ਚ ਹੋਣ ਵਾਲੀ ਸਾਈਕਲੋਥਾਨ...

“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਹਿੱਸੇ ਵਜੋਂ ਕਪੂਰਥਲਾ ‘ਚ ਹੋਣ ਵਾਲੀ ਸਾਈਕਲੋਥਾਨ ਦਾ ਪੋਸਟਰ ਰਿਲੀਜ਼

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਨਸ਼ਿਆਂ ਨੂੰ ਖਤਮ ਕਰਨ ਲਈ “ਯੁੱਧ ਨਸ਼ਿਆਂ ਵਿਰੁੱਧ” ਨਾਮ ਦਾ ਇਹ ਸਲੋਗਨ ਇੱਕ ਲੋਕ ਲਹਿਰ ਬਣ ਚੁੱਕਾ ਹੈ ਜਿਲਾ ਕਪੂਰਥਲਾ ਵਿਖੇ 20 ਜੂਨ 2025 ਨੂੰ ਹੋਣ ਵਾਲੀ ਕਪੂਰਥਲਾ ਸਾਈਕਲੋਥਾਨ ਦੇ ਨਾਮ ਤੋਂ ਇੱਕ ਸਾਈਕਲ ਰੈਲੀ ਦੇ ਪੋਸਟਰ ਨੂੰ ਐਸ.ਐਸ.ਪੀ.ਦਫ਼ਤਰ ਕਪੂਰਥਲਾ ਵਿਖੇ ਐਸ.ਐਸ.ਪੀ. ਗੌਰਵ ਤੂਰਾ ਨੇ ਰਿਲੀਜ਼ ਕੀਤਾ ਇਸ ਮੌਕੇ ਉਨ੍ਹਾਂ ਨਾਲ ਐਸ.ਪੀ. ਹੈੱਡਕੁਆਟਰ ਸ. ਗੁਰਪ੍ਰੀਤ ਸਿੰਘ,ਆਕਾਸ਼ ਕਪੂਰ ਕਪੂਰਥਲਾ ਸਿਟੀ ਆਫ਼ ਪੈਲੇਸਿਸ,ਨਵਦੀਪ ਸਿੰਘ, ਵਿਸ਼ਾਲ-ਨਵਦੀਪ ਸਿੰਘ ਫਿਲਮਜ਼, ਹਨੀ ਕੁਮਾਰ–ਕਲਾਇਂਟਸ ਕੋਡ, ਰੋਹਿਤ ਕੰਡਾ–ਰੋਹਿਤ ਕੰਡਾ ਵਲੌਗਜ਼  ਹਾਜ਼ਿਰ ਸਨ ਸਮਾਜਸੇਵੀ ਅਕਾਸ਼ ਕਪੂਰ ਨੇ ਦੱਸਿਆ ਕਿ ਇਹ ਸਮਾਰੋਹ ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ ਹੈ, ਜਿਸ ਦਾ ਮਕਸਦ ਨੌਜਵਾਨਾਂ ਅਤੇ ਨਾਗਰਿਕਾਂ ਵਿੱਚ ਨਸ਼ੇ ਖਿਲਾਫ਼ ਜਾਗਰੂਕਤਾ ਫੈਲਾਉਣਾ ਹੈ।

Advertisements

ਇਹ ਸਾਈਕਲੋਥਾਨ ਦੇ ਨਾਮ ਤੇ ਸਾਈਕਲ ਰੈਲੀ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਤੋਂ ਸ਼ੁਰੂ ਹੋਵੇਗੀ ਅਤੇ ਕਪੂਰਥਲਾ ਦੇ ਵਿਰਾਸਤੀ ਥਾਵਾਂ ਰਾਹੀਂ ਨਿਕਾਲੀ ਜਾਵੇਗੀ। ਇਸ ਰਾਹੀਂ ਲੋਕਾਂ ਨੂੰ ਸਿਹਤ, ਵਿਰਾਸਤ ਅਤੇ ਸਮਾਜਿਕ ਜਾਗਰੂਕਤਾ ਦੀ ਮਹੱਤਾ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਸਾਈਕਲ ਰੈਲੀ ਚ ਹਰ ਆਮ ਅਤੇ ਖਾਸ ਨੂੰ ਸ਼ਾਮਿਲ ਹੋਣ ਦਾ ਸੱਦਾ ਹੈ। ਹਰੇਕ ਨਾਗਰਿਕ ਆਪਣੇ ਸਮਾਜ ਨੂੰ ਨਸ਼ਾ ਮੁਕਤ ਕਰਨ ਚ ਆਪਣਾ ਵਡਮੁੱਲਾ ਯੋਗਦਾਨ ਦੇ ਸਕਦਾ ਹੈ। 

LEAVE A REPLY

Please enter your comment!
Please enter your name here