
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਦੇ ਪ੍ਰਧਾਨ ਅਮਨਦੀਪ ਸ਼ਰਮਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਦੀ ਤਰ੍ਹਾਂ ਹੀ ਜਦੋਂ ਵੀ ਕੋਈ ਗਰਾਂਟ ਜਾਰੀ ਕੀਤੀ ਜਾਂਦੀ ਹੈ ਤਾਂ ਉਸ ਨੂੰ ਇਕ ਜਾਂ ਦੋ ਦਿਨ ਦੇ ਵਿੱਚ ਖਰਚਣ ਲਈ ਅਧਿਆਪਕਾਂ ਅਤੇ ਸਕੂਲ ਮੁੱਖੀਆਂ ਨੂੰ ਮਜ਼ਬੂਰ ਕੀਤਾ ਜਾਂਦਾ ਹੈ। ਇਸੇ ਤਹਿਤ ਹੀ ਵਿਭਾਗ ਵੱਲੋਂ ਹੁਣ ਸਕੂਲਾਂ ਨੂੰ ਮਿੱਡ-ਡੇ-ਮੀਲ ਤਹਿਤ ਰਸੋਈ ਦੇ ਲਈ ਭਾਂਡੇ ਖ਼ਰੀਦਣ ਦੀ ਗਰਾਂਟ ਜਾਰੀ ਕੀਤੀ ਗਈ ਹੈ ਅਤੇ ਇਹ ਗਰਾਂਟ ਵੀ ਵਰਤਣ ਦੇ ਲਈ ਸਿਰਫ ਦੋ ਦਿਨ ਦਾ ਸਮਾਂ ਹੀ ਦਿੱਤਾ ਗਿਆ ਹੈ। ਜਦੋਂ ਕਿ ਵਿਭਾਗੀ ਹਦਾਇਤਾਂ ਤਹਿਤ ਗਰਾਂਟ ਖਰਚਣ ਦੇ ਲਈ ਪਹਿਲਾਂ ਕੁਝ ਦੁਕਾਨਾਂ ਤੋਂ ਕੁਟੇਸ਼ਨ ਲੈਣੀਆਂ ਹੁੰਦੀਆਂ ਹਨ ਅਤੇ ਉਨਾਂ ਕੁਟੇਸ਼ਨ ਦਾ ਮਿਲਾਨ ਕਰਕੇ ਵਧੀਆ ਕੁਆਲਿਟੀ ਅਤੇ ਘੱਟ ਰੇਟ ਵਾਲਾ ਸਮਾਨ ਹੀ ਖਰੀਦਣਾ ਹੁੰਦਾ ਹੈ। ਇੰਨੇ ਘੱਟ ਸਮੇਂ ਵਿੱਚ ਅਜਿਹਾ ਕਰਨਾ ਸੰਭਵ ਨਹੀਂ ਦੂਸਰਾ ਇਹਨਾਂ ਦਿਨਾਂ ਦੇ ਵਿੱਚ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਜਦੋਂ ਕਿ ਸਕੂਲਾਂ ਨੂੰ ਇਹ ਗਰਾਂਟ 23 ਜੂਨ ਤੱਕ ਖਰਚਣ ਲਈ ਕਿਹਾ ਗਿਆ ਹੈ।

ਗੌਰਤਲਬ ਹੈ ਕੇ ਰਸੋਈ ਦਾ ਸਮਾਨ ਖਰੀਦਣ ਦੇ ਲਈ ਮਿੱਡ-ਡੇ-ਮੀਲ ਕੁੱਕ ਅਤੇ ਮਿਡ-ਡੇ-ਮੀਲ ਇੰਚਾਰਜ ਨੂੰ ਨਾਲ ਲੈ ਕੇ ਜੋ ਵੀ ਕੋਈ ਸਮਾਨ ਖਰੀਦਣਾ ਹੈ ਅਤੇ ਜਿਸ ਦੀ ਜਰੂਰਤ ਹੈ ਉਹ ਇੱਕ ਦੋ ਦਿਨ ਦੇ ਵਿੱਚ ਖਰੀਦਣਾ ਬਹੁਤ ਹੀ ਮੁਸ਼ਕਿਲ ਹੈ ਇਸ ਲਈ ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਨੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਭਾਂਡਿਆਂ ਦੀ ਗਰਾਂਟ ਖਰਚਣ ਦੀ ਸਮੇਂ ਸੀਮਾ ਨੂੰ ਵਧਾਇਆ ਜਾਵੇ ਅਤੇ ਇਸ ਕੰਮ ਨੂੰ ਤਸੱਲੀਬਖ਼ਸ਼ ਕਰਨ ਲਈ ਸਮੇਂ ਸੀਮਾ ਘੱਟੋ-ਘੱਟ 15 ਜੁਲਾਈ ਤੱਕਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਸੁਨੀਲ ਕੁਮਾਰ,ਪ੍ਰਿਤਪਾਲ ਸਿੰਘ ਚੌਟਾਲਾ,ਲੈਕਚਰਾਰ ਅਮਰ ਸਿੰਘ, ਲੈਕਚਰਾਰ ਉਪਿੰਦਰ ਸਿੰਘ,ਵਿਕਾਸ ਸ਼ਰਮਾ, ਸੰਜੀਵ ਧੂਤ, ਪ੍ਰਿੰਸ ਗੜ੍ਹਦੀਵਾਲਾ,ਰਜਤ ਮਹਾਜਨ,ਲੈਕਚਰਾਰ ਹਰਵਿੰਦਰ ਸਿੰਘ, ਸ਼ਾਮ ਸੁੰਦਰ ਕਪੂਰ,ਕਮਲਦੀਪ ਸਿੰਘ, ਅਨੁਪਮ ਰਤਨ, ਹੈੱਡ-ਮਾਸਟਰ ਸੰਦੀਪ ਬਡੇਸਰੋਂ, ਹੈੱਡ-ਮਾਸਟਰ ਨਸੀਬ ਸਿੰਘ,ਅਸ਼ੋਕ ਕੁਮਾਰ,ਨਰੇਸ਼ ਕੁਮਾਰ ਮਿੱਢਾ, ਚਮਨ ਲਾਲ,ਅਮਰਜੀਤ ਸਿੰਘ,ਪਰਸ ਰਾਮ,ਬਲਵਿੰਦਰ ਸਿੰਘ, ਰਾਜੇਸ਼ ਅਰੋੜਾ,ਉਮੇਸ ਕੁਮਾਰ,ਸਰਬਜੀਤ ਸਿੰਘ, ਨਰਿੰਦਰ ਮੰਗਲ, ਸਰਬਜੀਤ ਸਿੰਘ, ਸਚਿਨ ਕੁਮਾਰ,ਜਸਵਿੰਦਰਪਾਲ,ਰਾਜ ਕੁਮਾਰ,ਸੰਦੀਪ ਕੁਮਾਰ,ਲੈਕਚਰਾਰ ਪ੍ਰਭਜੋਤ ਸਿੰਘ, ਰਣਵੀਰ ਸਿੰਘ,ਸਤਵਿੰਦਰ ਸਿੰਘ, ਪਰਮਜੀਤ ਕਾਤਿਬ,ਨਰਿੰਦਰ ਅਜਨੋਹਾ,ਲੈਕਚਰਾਰ ਪਵਨ ਕੁਮਾਰ ਗੋਇਲ, ਦਵਿੰਦਰ ਸਿੰਘ,ਅਸ਼ਵਨੀ ਰਾਣਾ, ਨਰਿੰਦਰ ਸਿੰਘ, ਮੈਡਮ ਪਰਮਜੀਤ ਕੌਰ ਸੂਸ, ਜਸਪ੍ਰੀਤ ਕੌਰ, ਬਲਜੀਤ ਕੌਸ਼ਲ, ਜਸਵੰਤ ਮੁਕੇਰੀਆਂ, ਮਨਜੀਤ ਸਿੰਘ , ਵਰਿੰਦਰ ਨਿਮਾਣਾ,ਸਤੀਸ਼ ਕੁਮਾਰ,ਪਰਮਜੀਤ ਸਿੰਘ, ਸੁਸ਼ੀਲ ਕੁਮਾਰ ਅਵਤਾਰ ਸਿੰਘ, ਲੈਕਚਰਾਰ ਨਰੇਸ਼ ਗੜ੍ਹਸ਼ੰਕਰ ਸਮੇਤ ਵੱਡੀ ਗਿਣਤੀ ‘ਚ ਅਧਿਆਪਕ ਹਾਜ਼ਰ ਸਨ।












