Sunday, October 18, 2026
Home Latest ਘਰੇਲੂ ਵਿਵਾਦ ਕਾਰਨ ਸਾਬਕਾ ਫੌਜੀ ਨੇ ਪਰਿਵਾਰ ਤੇ ਕੀਤੀ ਫਾਇਰਿੰਗ, ਲੜਕੇ ਦੀ...

ਘਰੇਲੂ ਵਿਵਾਦ ਕਾਰਨ ਸਾਬਕਾ ਫੌਜੀ ਨੇ ਪਰਿਵਾਰ ਤੇ ਕੀਤੀ ਫਾਇਰਿੰਗ, ਲੜਕੇ ਦੀ ਮੌਤ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਵਿੱਚ ਦਿਨ-ਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ 1 ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ 2 ਲੋਕ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀਬਾਰੀ ਸੀਆਰਪੀਐਫ ਦੇ ਇੱਕ ਸਾਬਕਾ ਫੌਜੀ ਵੱਲੋਂ ਕੀਤੀ ਗਈ ਹੈ ਜਿਸਦੀ ਪਹਿਚਾਣ ਸਾਬਕਾ ਅਸਿਸਟੈਂਟ ਕਮਾਂਡੈਂਟ ਸੀਆਰਪੀਐਫ ਤਰਸੇਮ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਤਰਸੇਮ ਨੇ ਘਰੇਲੂ ਵਿਵਾਦ ਕਾਰਨ ਆਪਣੀ ਪਤਨੀ, ਲੜਕੇ ਤੇ ਨੂੰਹ ਤੇ ਗੋਲੀਬਾਰੀ ਕੀਤੀ ਸੀ।

Advertisements

ਗੋਲੀਬਾਰੀ ਦੌਰਾਨ ਲੜਕੇ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸਦੀ ਪਤਨੀ ਤੇ ਨੂੰਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਜ਼ਖਮੀਆਂ ਨੂੰ ਇਲਾਜ਼ ਲਈ ਹਸਪਤਾਲ ਭੇਜ ਦਿੱਤਾ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here