Tuesday, November 3, 2026
Home Hoshiarpur ਡੇਂਗੂ ਤੇ ਵਾਰ ਮੁਹਿੰਮ ਤਹਿਤ ਸਿਹਤ ਕਰਮਚਾਰੀਆਂ ਨੇ ਘਰਾਂ ‘ਚ ਜਾ ਕੇ...

ਡੇਂਗੂ ਤੇ ਵਾਰ ਮੁਹਿੰਮ ਤਹਿਤ ਸਿਹਤ ਕਰਮਚਾਰੀਆਂ ਨੇ ਘਰਾਂ ‘ਚ ਜਾ ਕੇ ਲੋਕਾਂ ਨੂੰ ਕੀਤਾ ਜਾਗਰੂਕ

ਹਾਜੀਪੁਰ (ਦ ਸਟੈਲਰ ਨਿਊਜ਼), ਰਿਪੋਰਟ-ਦੀਪਕ ਭਾਟੀਆ। ਸਿਵਲ ਸਰਜਨ ਡਾਕਟਰ ਪਵਨ ਕੁਮਾਰ ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਦਵਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪੀ.ਐਚ.ਸੀ. ਹਾਜੀਪੁਰ ਅਧੀਨ ਆਉਂਦੇ ਆਯੂਸ਼ਮਾਨ ਆਰੋਗਿਆ ਕੇਂਦਰ ਹਾਜੀਪੁਰ ਅਧੀਨ ਵਿਖੇ ਡੇਂਗੂ ਜਾਗਰੂਕਤਾ ਪ੍ਰੋਗਰਾਮ ਅਧੀਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਕੋਈ ਵੀ ਬੁਖਾਰ ਡੇਂਗੂ ਹੋ ਸਕਦਾ ਹੈ ਇਹ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਇਸ ਵਿੱਚ ਤੇਜ ਬੁਖਾਰ , ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਉਲਟੀ ਆਉਂਦੀ ਹੈ ਸਿਰ ਦਰਦ ਭੰਨ ਤੋੜ ਆਦਿ ਲੱਛਣ ਹੁੰਦੇ ਹਨ।

Advertisements

ਇਸ ਤੋਂ ਬਚਣ ਲਈ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਨਾ ਖੜਾ ਹੋਣ ਦਿਓ, ਕੂਲਰਾਂ ਨੂੰ ਹਰ ਹਫਤੇ ਸਾਫ ਕਰੋ ਕਵਾੜ ਦੇ ਸਮਾਨ ਵਿੱਚ ਬਰਸਾਤੀ ਪਾਣੀ ਜਮਾ ਨਾ ਹੋਣ ਦਿਓ, ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖੋ, ਪੂਰੀਆਂ ਬਾਹਵਾਂ ਵਾਲੇ ਕੱਪੜੇ ਪਾ ਕੇ ਰੱਖੋ, ਮੱਛਰਦਾਨੀ ਦੀ ਵਰਤੋਂ ਕਰੋ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰੋ। ਜੇਕਰ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰੋ। ਡੇਂਗੂ ਦਾ ਇਲਾਜ ਅਤੇ ਟੈਸਟ ਸਰਕਾਰ ਵੱਲੋਂ ਬਿਲਕੁਲ ਫਰੀ ਕੀਤੇ ਜਾਂਦੇ ਹਨ। ਇਸ ਮੌਕੇ ਤੇ ਐਸ ਐਮ ਓ ਡਾਕਟਰ ਦਵਿੰਦਰ ਪਾਲ, ਏ ਐਮ ਓ ਜਗਜੀਤ ਸਿੰਘ, ਐਚ ਆਈ ਦਵਿੰਦਰ ਸਿੰਘ, ਐਚ ਆਈ ਰਕੇਸ਼ ਕੁਮਾਰ, ਅਜਨੀਸ਼ ਕੁਮਾਰ, ਹਰਭਜਨ ਸਿੰਘ, ਹਰਜੀਤ ਸਿੰਘ, ਸੁਰਿੰਦਰ ਸਿੰਘ, ਰਾਜੇਸ਼ਵਰ ਸਿੰਘ, ਗਣੇਸ਼ ਪਾਲ ਸ਼ਰਮਾ, ਰਮਨ ਕੁਮਾਰ ਅਤੇ ਸਮੂਹ ਮੇਲ ਵਰਕਰ ਹਾਜ਼ਰ ਸਨ।

LEAVE A REPLY

Please enter your comment!
Please enter your name here