Saturday, October 31, 2026
Home Latest PPCB ਨੇ ਰੋਪੜ ਥਰਮਲ ਪਲਾਂਟ ਨੂੰ ਲਗਾਇਆ 5 ਕਰੋੜ ਦਾ ਜੁਰਮਾਨਾ

PPCB ਨੇ ਰੋਪੜ ਥਰਮਲ ਪਲਾਂਟ ਨੂੰ ਲਗਾਇਆ 5 ਕਰੋੜ ਦਾ ਜੁਰਮਾਨਾ

ਰੋਪੜ (ਦ ਸਟੈਲਰ ਨਿਊਜ਼)। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰੋਪੜ ਥਰਮਲ ਪਲਾਂਟ ਨੂੰ 5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੋਰਡ ਵੱਲੋਂ “ਕੰਮ ਕਰਨ ਦੀ ਸਹਿਮਤੀ” ਵਾਪਸ ਲੈਣ ਦੇ ਨਾਲ, ਪਲਾਂਟ ਅਧਿਕਾਰੀਆਂ ਨੂੰ ਆਦੇਸ਼ਾਂ ‘ਤੇ ਰੋਕ ਲੱਗਣ ਤੱਕ ਤਾਜ਼ਾ ਕੋਲਾ ਸਪਲਾਈ ਨਹੀਂ ਮਿਲ ਸਕੇਗੀ। ਪੀਪੀਸੀਬੀ ਦਾ ਹੁਕਮ ਨੇੜਲੇ ਪਿੰਡ ਥੱਲੀ ਦੇ ਜਗਦੀਪ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਆਇਆ। ਉਸਨੇ ਆਰੋਪ ਲਗਾਇਆ ਸੀ ਕਿ ਪਲਾਂਟ ਤੋਂ ਉੱਡਦੀ ਸੁਆਹ ਉਨ੍ਹਾਂ ਦੇ ਘਰਾਂ, ਫਸਲਾਂ ਅਤੇ ਹੋਰ ਥਾਵਾਂ ‘ਤੇ ਜਮ੍ਹਾਂ ਹੋ ਰਹੀ ਹੈ। ਇਹ ਸ਼ਿਕਾਇਤ ਜਨਵਰੀ 2024 ਵਿੱਚ ਕੀਤੀ ਗਈ ਸੀ। ਇੱਕ ਨਿਰੀਖਣ ਦੌਰਾਨ, ਪੀਪੀਸੀਬੀ ਟੀਮ ਨੇ ਪਲਾਂਟ ਅਧਿਕਾਰੀਆਂ ਦੁਆਰਾ ਵਾਤਾਵਰਣ ਕਾਨੂੰਨਾਂ ਦੀ ਸਪੱਸ਼ਟ ਉਲੰਘਣਾ ਦੇਖੀ।  

Advertisements

ਬੋਰਡ ਨੇ ਪਲਾਂਟ ਮੈਨੇਜਮੈਂਟ ਨੂੰ 15 ਦਿਨਾਂ ਦੇ ਅੰਦਰ 5 ਕਰੋੜ ਰੁਪਏ ਜਮ੍ਹਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਜਦੋਂ ਤੱਕ ਇਹ ਹੁਕਮ ਕੋਰਟ ਤੋਂ ਮੁਲਤਵੀ ਨਹੀਂ ਹੁੰਦਾ ਉਦੋਂ ਤੱਕ ਪਲਾਂਟ ਨੂੰ ਕੋਲੇ ਦੀ ਨਵੀਂ ਸਪਲਾਈ ਨਹੀਂ ਮਿਲੇਗੀ। ਪਲਾਂਟ ਦੇ ਚੀਫ ਇੰਜੀਨੀਅਰ ਹਰੀਸ਼ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਇਸ ਹੁਕਮ ਖਿਲਾਫ ਉਪਰੀ ਅਧਿਕਾਰੀ ਕੋਲ ਅਪੀਲ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਪ੍ਰਕਿਰਿਆ ਨਿਯਮਾਂ ਦੇ ਅਨੁਸਾਰ ਕੀਤੀ ਜਾ ਰਹੀ ਸੀ ਪਰ ਬੋਰਡ ਦੀਆਂ ਕੁਝ ਰਤਾਂ ਵਿਵਹਾਰਕ ਤੌਰ ਤੋਂ ਪੂਰੀਆਂ ਕਰ ਸਕਣਾ ਸੰਭਵ ਨਹੀਂ ਸੀ। ਮਾਮਲੇ ਦੀ ਅਗਲੀ ਸੁਣਵਾਈ ਅਗਸਤ ਦੇ ਦੂਜੇ ਹਫਤੇ ਹੋਵੇਗੀ ਉਦੋਂ ਤੱਕ ਪਲਾਂਟ ਬਿਨਾਂ ਸੰਚਾਲਨ ਦੇ ਰਹੇਗਾ ਤੇ ਉਸ ਨੂੰ ਕੋਈ ਕੋਲਾ ਨਹੀਂ ਮਿਲੇਗਾ।

LEAVE A REPLY

Please enter your comment!
Please enter your name here