Saturday, October 17, 2026
Home Latest ਨਸ਼ੇ ਦਾ ਵਿਰੋਧ ਕਰਨ ਤੇ ਅੰਬੇਡਕਰ ਨਗਰ ਦੇ ਵਾਸੀਆਂ ਤੇ ਜਾਨਲੇਵਾ ਹਮਲਾ

ਨਸ਼ੇ ਦਾ ਵਿਰੋਧ ਕਰਨ ਤੇ ਅੰਬੇਡਕਰ ਨਗਰ ਦੇ ਵਾਸੀਆਂ ਤੇ ਜਾਨਲੇਵਾ ਹਮਲਾ

ਲੁਧਿਆਣਾ(ਦ ਸਟੈਲਰ ਨਿਊਜ)। ਕੱਲ੍ਹ ਰਾਤ ਲੁਧਿਆਣਾ ਦੇ ਅੰਬੇਡਕਰ ਨਗਰ ਵਿਖੇ ਤਸਕਰਾਂ ਨੇ ਇੱਕ ਭਿਆਨਕ ਘਟਨਾ ਨੂੰ ਅੰਜਾਮ ਦਿੱਤਾ। ਅੰਬੇਡਕਰ ਨਗਰ ਦੇ ਲੋਕਾਂ ਨੇ ਇਨ੍ਹਾਂ ਨੌਜਵਾਨਾ ਨੂੰ ਇਲਾਕੇ ਵਿਚ ਨਸ਼ਾ ਵੇਚਣ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਇਲਾਕੇ ਦੇ ਵਾਸੀ ਅਜੇ ਖੰਨਾ ਨੇ ਦੱਸਿਆ ਕਿ ਕੁਝ ਨੌਜਵਾਨ ਬੋਤਲਾਂ ਵਿੱਚ ਪੈਟਰੋਲ ਭਰ ਕੇ ਬੰਬ ਬਣਾ ਕੇ ਇਲਾਕੇ ਵਿੱਚ ਸੁੱਟ ਰਹੇ ਸਨ ਅਤੇ ਉਹਨਾਂ ਵਲੋਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।

Advertisements

ਅਜੇ ਨੇ ਪੂਰੇ ਘਟਨਾ ਦੀ ਹੋਰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ। ਕਿ ਪਾਂਡੇ ਨਾਮ ਦਾ ਇੱਕ ਸ਼ਖਸ ਹੈ ਜਿਸਦੇ ਖਿਲਾਫ਼ ਹੋਰ ਵੀ ਸ਼ਿਕਾਇਤਾ ਦਰਜ ਹਨ। ਜਦੋਂ ਪੁਲਿਸ ਕਾਰਵਾਈ ਲਈ ਆਉਦੀ ਹੈ ਤਾਂ ਇਹ ਪਹਿਲਾ ਹੀ ਫਰਾਰ ਹੋ ਜਾਂਦੇ ਹਨ। ਦੂਜੇ ਪਾਸੇ ਥਾਣਾ ਮਾਡਲ ਟਾਊਨ ਦੇ ਐਸਐਚਓ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਨਸ਼ਾ ਵੇਚਣ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਅਤੇ ਪੀੜਤਾਂ ਦੇ ਬਿਆਨ ਦੇ ਆਧਾਰ ਤੇ ਹਮਲਾਵਰਾ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here