
ਉਤਰਾਖੰਡ (ਦ ਸਟੈਲਰ ਨਿਊਜ਼)। ਉਤਰਾਖੰਡ ਦੇ ਬਾਗੇਸ਼ਵਰ ਜ਼ਿਲ੍ਹੇ ਦੇ ਪੌਂਸਾਰੀ ਪਿੰਡ ਵਿੱਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ। ਤਬਾਹੀ ਕਾਰਨ 2 ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਮਲਬੇ ਦਾ ਘਰਾਂ ਵਿੱਚ ਵੜ ਜਾਣ ਕਾਰਨ ਭਾਰੀ ਨੁਕਸਾਨ ਹੋਇਆ। ਇਸ ਤੋਂ ਇਲਾਵਾ ਜਾਨਵਰ ਵੀ ਪਾਣੀ ਵਿੱਚ ਵਹਿ ਗਏ ਤੇ ਖੇਤਾਂ ਨੂੰ ਵੀ ਨੁਕਸਾਨ ਪਹੁੰਚਿਆ। ਕਾਪਕੋਟ ਦੇ ਵਿਧਾਇਕ ਸੁਰੇਸ਼ ਗੜ੍ਹੀਆ ਆਫ਼ਤ ਦਾ ਜਾਇਜ਼ਾ ਲੈਣ ਲਈ ਮੌਕੇ ‘ਤੇ ਪਹੁੰਚੇ। ਹਾਲਾਂਕਿ, ਉਨ੍ਹਾਂ ਨੂੰ ਮੌਕੇ ‘ਤੇ ਪਹੁੰਚਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸ ਸਮੇਂ ਪੌਂਸਰੀ ਪਿੰਡ ਅਤੇ ਘਟਨਾ ਸਥਾਨ ਦੇ ਵਿਚਕਾਰ ਵਗਦੀ ਨਾਲੀ (ਬਰਸਾਤੀ ਨਾਲਾ) ਦਾ ਵਹਾਅ ਬਹੁਤ ਤੇਜ਼ ਸੀ।

ਐਸਡੀਆਰਐਫ ਦੇ ਜਵਾਨਾਂ ਦੀ ਮਦਦ ਨਾਲ, ਵਿਧਾਇਕ ਨੂੰ ਰੱਸੀ ਦੀ ਵਰਤੋਂ ਕਰਕੇ ਨਾਲਾ ਪਾਰ ਕਰਨ ਵਿੱਚ ਮਦਦ ਕੀਤੀ ਗਈ। ਇਸ ਦੌਰਾਨ, ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਵਿਧਾਇਕ ਦੇ ਕਦਮ ਲੜਖੜਾ ਗਏ ਤੇ ਜਿਵੇਂ ਹੀ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ, ਉਨ੍ਹਾਂ ਦਾ ਸੁਰੱਖਿਆ ਕਰਮੀ ਦਾ ਪੈਂਰ ਫਿਸਲ ਗਿਆ , ਜਿਸ ਕਾਰਨ ਉਹ ਤੇਜ ਵਹਾਅ ਵਿੱਚ ਵਹਿ ਗਿਆ। ਐਸਡੀਆਰਐਫ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਸੁੱਖਿਆ ਕਰਮਚਾਰੀ ਨੂੰ ਸੁਰੱਖਿਅਤ ਬਚਾ ਲਿਆ। ਹਾਲਾਂਕਿ, ਇਸ ਘਟਨਾ ਵਿੱਚ ਵਿਧਾਇਕ ਦਾ ਮੋਬਾਈਲ ਫੋਨ ਤੇ ਸੁਰੱਖਿਆ ਕਰਮੀ ਦੀ ਕਾਰਬਾਈਨ ਗੰਨ ਤੇਜ਼ ਵਹਾਅ ਵਿੱਚ ਵਹਿ ਗਈ। ਪਿੰਡ ਵਾਸੀਆਂ ਦੀ ਮਦਦ ਅਤੇ ਜਵਾਨਾਂ ਦੀ ਮੁਸਤੈਦੀ ਨਾਲ ਇੱਕ ਵੱਡੀ ਘਟਨਾ ਟਲ ਗਈ।












