
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਦੀ ਨਿਊ ਪੀ.ਆਰ ਸਟੋਰ ਜਿਮ ਭੁਲੱਥ ਵਲੋਂ ਜਿੰਮ ਵਿਖੇ ਹੀ ਦੂਜਾ ਬੈਂਚ ਪ੍ਰੈੱਸ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਨੋਜਵਾਨਾਂ ਨੇ ਭਾਗ ਲੈਕੇ ਆਪਣਾ ਬੱਲ ਅਜਮਾਇਆ ਉੱਥੇ ਕਾਮਨਵੈਲਥ ਚੈਂਪੀਅਨ ਅਜੈ ਗੋਗਨਾ ਤੇ ਖੇਡ ਪ੍ਰਮੋਟਰ ਧਰਮਿੰਦਰ ਸਿੰਘ ਚੀਮਾ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕਰਕੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਜਿੰਮ ਤੇ ਮੁਕਾਬਲਾ ਦੇ ਪ੍ਰਬੰਧਕ ਤਰਨਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਉਪਰਾਲਾ ਦੂਸਰੀ ਵਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਮੁਕਾਬਲੇ ਦੌਰਾਨ ਵੱਖ-ਵੱਖ ਸਰੀਰਕ ਭਾਰ ਦੀਆਂ ਕੈਟਾਗਿਰੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ। ਬੈਂਚ ਪ੍ਰੈਸ ਮੁਕਾਬਲੇ ਦੇ ਜੇਤੂਆ ਬਾਰੇ ਦੱਸਿਆ ਕਿ 50 ਤੋਂ 60 ਕਿਲੋ ਦੇ ਭਾਰ ਵਿੱਚ ਪਹਿਲਾ ਸਥਾਨ ਲਵਪ੍ਰੀਤ ਸਿੰਘ, ਦੂਜਾ ਸਥਾਨ ਸੂਜਲ ਤੇ ਤੀਜਾ ਸਥਾਨ ਕਪਿਲ ਨੇ ਹਾਸਿਲ ਕੀਤਾ ਜਦ ਕਿ 60 ਤੋਂ 70 ਕਿਲੋ ਦੇ ਭਾਰ ਵਿੱਚ ਪਹਿਲਾ ਸਥਾਨ ਮਨਪ੍ਰੀਤ ਸਿੰਘ, ਦੂਜਾ ਸਥਾਨ ਲਕਸ਼ ਤੇ ਤੀਜਾ ਸਥਾਨ ਅਕਾਸ਼ਦੀਪ ਸਿੰਘ ਨੇ ਹਾਸਿਲ ਕੀਤਾ ਅਤੇ 70 ਤੋਂ 80 ਕਿਲੋ ਦੇ ਭਾਰ ਵਿੱਚ ਪਹਿਲਾ ਸਥਾਨ ਮਲਕੀਤ ਸਿੰਘ, ਦੂਜਾ ਸਥਾਨ ਰਾਹੁਲ ਤੇ ਤੀਜਾ ਸਥਾਨ ਪ੍ਰਦੀਪ ਸਿੰਘ ਨੇ ਹਾਸਿਲ ਕੀਤਾ।
ਇਸੇ ਤਰ੍ਹਾਂ 80 ਤੋਂ 90 ਕਿਲੋ ਦੇ ਭਾਰ ਵਿੱਚ ਪਹਿਲਾ ਸਥਾਨ ਵਿੱਕੀ, ਦੂਜਾ ਸਥਾਨ ਰਾਜਾ ਤੇ ਤੀਜਾ ਸਥਾਨ ਲਵਜੀਤ ਸਿੰਘ ਨੇ ਹਾਸਿਲ ਕੀਤਾ। ਇਸ ਤੋਂ ਇਲਾਵਾ 90 ਕਿਲੋ ਭਾਰ ਤੋਂ ਵੱਧ ਵਿੱਚ ਪਹਿਲਾ ਸਥਾਨ ਤਰਸੇਮ ਸਿੰਘ ਹੈਪੀ, ਦੂਜਾ ਸਥਾਨ ਸੋਰਵ ਘਈ ਤੇ ਤੀਜਾ ਸਥਾਨ ਅੰਕੁਸ਼ ਨੇ ਹਾਸਿਲ ਕੀਤਾ। ਜੇਤੂ ਨੌਜਵਾਨਾਂ ਨੂੰ ਮੈਡਲਾਂ ਤੇ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਇਸ ਉਪਰਾਲੇ ਵਿਚ ਮੁਨੀਮ ਅਜੇ, ਲਵਜੀਤ ਸਿੰਘ ਤੇ ਰਾਘਵ ਸਹਿਗਲ ਵਲੋ ਵਿਸ਼ੇਸ਼ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨ੍ਹਾਂ ਚ ਫਿਰ ਮੁਕਾਬਲਾ ਕਰਵਾਇਆ ਜਾਵੇਗਾ ਅਤੇ ਇਨਾਮ ਹੋਰ ਵੰਡੇ ਜਾਣਗੇ। ਇਸ ਮੌਕੇ ਮਨਪ੍ਰੀਤ ਸਿੰਘ ਕਮਰਾਏ, ਅਨਮੋਲ ਸਿੰਘ, ਗੁਰਿੰਦਰ ਅਰੋੜਾ, ਰਾਹੁਲ ਵਧਾਵਨ, ਮਾਧਵ ਕਪੂਰ, ਵੰਸ਼ ਚੱਡਾ, ਸੁੱਖ ਸਰਾਏ, ਜਸਕੀਰਤ, ਸਾਹਿਬ ਸਹਿਗਲ, ਲਵਪ੍ਰੀਤ ਬਜਾਜ, ਸੂਜਲ, ਮਨਪ੍ਰੀਤ ਸਿੰਘ, ਵੰਸ਼ ਰਾਜਪੁਰ, ਲਕਸ਼, ਆਕਾਸ਼ ਤੱਖਰ, ਸਾਹਿਬ ਪੰਡੋਰੀ, ਮਲਕੀਤ ਸਿੰਘ, ਐਮ.ਪੀ, ਪ੍ਰੀਤ ਬਾਉਲੀ, ਸੁਖਚੈਨ ਸਿੰਘ, ਰਾਜਾ ਪੰਡੋਰੀ, ਵਿੱਕੀ ਪੰਡੋਰੀ, ਲਵਜੀਤ ਸਿੰਘ ਤੇ ਹੋਰ ਨੌਜਵਾਨ ਹਾਜ਼ਰ ਸਨ।












