Sunday, November 8, 2026
Home Punjab ਸਾਹਿਬਜਾਦਿਆਂ ਦੇ ਬਲੀਦਾਨ ਨੂੰ ਯਾਦ ਕਰਨ ਦੀ ਲੋੜ: ਮਨੋਰੰਜਨ ਕਾਲੀਆ

ਸਾਹਿਬਜਾਦਿਆਂ ਦੇ ਬਲੀਦਾਨ ਨੂੰ ਯਾਦ ਕਰਨ ਦੀ ਲੋੜ: ਮਨੋਰੰਜਨ ਕਾਲੀਆ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ।  ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਅਕੈਡਮੀ ਪਿੰਡ ਰਜਾਪੁਰ  ਕਪੂਰਥਲਾ ਵਲੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹੀਦੀ ਨੂੰ ਸਮਰਪਿਤ ਪਹਿਲੇ ਗੁਰਮਤਿ ਸਮਾਗਮ ਤੇ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੈਬਿਨਟ ਮੰਤਰੀ ਮਨੋਰੰਜਨ ਕਾਲੀਆ, ਉੱਤਰ ਖੇਤਰ ਭਾਜਪਾ ਨਮੋ ਐਪ ਅਤੇ ਭਾਰਤ ਰੱਖਿਆ ਮੰਚ ਦੇ ਸੰਗਠਨ ਮੰਤਰੀ, ਫਾਰਮਰ ਮਨਿਸਟਰ ਉੱਤਰ ਪ੍ਰਦੇਸ਼ ਸਰਕਾਰ ਤੇ ਮੈਂਬਰ ਐਫ ਸੀ ਆਈ ਭਾਰਤ ਸਰਕਾਰ ਸ਼੍ਰੀਮਤੀ ਸੂਜੇਨ ਆਨੰਦ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ।ਇਸ ਮੌਕੇ ਤੇ ਦੁਮਾਲਾ ਮੁਕਾਬਲਾ, ਗੁਰਬਾਣੀ ਮੁਕਾਬਲਾ, ਕਵੀਸ਼ਰੀ ਮੁਕਾਬਲਾ,ਦੋੜਾ,ਰਸਾਕਸ਼ੀ ਪਗੜੀ ਮੁਕਾਬਲੇ ਤੇ ਸਿੱਖ ਇਤਿਹਾਸ ਸੰਬੰਧਿਤ ਬੱਚਿਆਂ ਦੇ ਕੋਲੋਂ ਪ੍ਰਸ਼ਨ ਵੀ ਪੁੱਛੇ ਗਏ।

Advertisements

ਇਸ ਮੌਕੇ ਤੇ ਸੰਤ ਬਾਬਾ ਲੀਡਰ ਸਿੰਘ ਤੇ ਬਾਬਾ ਗੁਰਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਜੋੜਨਾ ਸੀ। ਕੈਂਪ ਸਮਾਗਮ ਦੌਰਾਨ ਪ੍ਰਚਾਰਕਾਂ ਨੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਵੇਂ ਸਾਹਿਬਜ਼ਾਦਿਆਂ ਨੇ ਛੋਟੀ ਉਮਰ ਵਿੱਚ ਹੀ ਜ਼ਾਲਮ ਮੁਗਲ ਹਕੂਮਤ ਦੇ ਜ਼ੁਲਮਾਂ ਦਾ ਟਾਕਰਾ ਕਰਦਿਆਂ ਧਰਮ ਹਿੱਤ ਸ਼ਹਾਦਤਾਂ ਦਿੱਤੀਆਂ ਪਰ ਈਨ ਨਹੀਂ ਮੰਨੀ। ਇਸ ਮੌਕੇ ਸਮਾਗਮਾ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ ਸਾਬਕਾ ਕੈਬਿਨਟ ਮੰਤਰੀ ਮਨੋਰੰਜਨ ਕਾਲੀਆ ਨੇ ਗੁਰੂ ਸਾਹਿਬ ਦੇ ਚਾਰਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਸਿਰਫ਼ ਸਿੱਖ ਇਤਿਹਾਸ ਹੀ ਨਹੀਂ, ਸਗੋਂ ਪੂਰੇ ਮਨੁੱਖੀ ਸਮਾਜ ਲਈ ਤਿਆਗ,ਸਾਹਸ ਅਤੇ ਧਰਮ ਦੀ ਰੱਖਿਆ ਦਾ ਅਨੁਪਮ ਉਦਾਹਰਨ ਹੈ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਰਾਹੀਂ ਨੌਜਵਾਨ ਪੀੜੀ ਨੂੰ ਆਪਣੇ ਇਤਿਹਾਸ ਬਾਰੇ ਜਾਨਣ ਦਾ ਮੌਕਾ ਮਿਲਦਾ ਹੈ।ਇਸ ਮੌਕੇ ਭਾਰਤ ਰੱਖਿਆ ਮੰਚ ਦੇ ਸੰਗਠਨ ਮੰਤਰੀ ਸ਼੍ਰੀਮਤੀ ਸੂਜੇਨ ਆਨੰਦ ਨੇ ਕਿਹਾ ਕਿ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਕੁਰਬਾਨੀਆਂ ਸਦਕਾ ਅੱਜ ਸਿੱਖੀ ਦੇਸ਼ ਦੁਨੀਆ ਦੇ ਕੋਨੇ ਕੋਨੇ ਵਿਚ ਪਹੁੰਚੀ ਹੋਈ ਹੈ ਅਤੇ ਪੂਰੀ ਦੁਨੀਆਂ ਅੱਜ ਸਿੱਖੀ ਦਾ ਸਤਿਕਾਰ ਕਰ ਰਹੀ ਹੈ।ਉਨ੍ਹਾਂ ਸੰਤ ਮਹਾਂਪੁਰਖ ਸ਼ਮੇ ਸ਼ਮੇ ਤੇ ਜਨਮ ਲੈਂਦੇ ਹਨ ਅਤੇ ਦੁਨੀਆ ਦੇ ਲੋਕਾਂ ਨੂੰ ਨਵੀਂ ਰੋਸ਼ਨੀ ਦੇ ਕੇ ਜਾਂਦੇ ਹਨ ਜੋ ਸਾਡੇ ਲਈ ਚਾਨਣ ਮੁਨਾਰਾ ਹਨ।ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ  ਕਿ ਲੱਖਾਂ ਦੀ ਫੌਜ ਸਾਹਮਣੇ ਵੀ ਸਾਹਿਬਜ਼ਾਦੇ ਘਬਰਾਏ ਨਹੀਂ ਸਨ।

ਉਨ੍ਹਾਂ ਕਿਹਾ ਕਿ ਇਹ ਕੁਰਬਾਨੀ ਇਤਿਹਾਸ ਦੇ ਪੰਨ੍ਹਿਆਂ ਤੇ ਸਦਾ ਲਈ ਉੱਕਰੀ ਗਈ ਹੈ,ਜੋ ਅਟੁੱਟ ਵਿਸ਼ਵਾਸ ਅਤੇ ਬੇਮਿਸਾਲ ਬਹਾਦਰੀ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਕਾਲ ਪੁਰਖ ਅੱਗੇ ਸਰਬੱਤ ਦੇ ਭਲੇ ਅਤੇ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਹੈ। ਉਨ੍ਹਾਂ ਨੇ ਸਿੱਖ ਇਤਿਹਾਸ ਦੇ ਇਸ ਅਹਿਮ ਅਧਿਆਏ ਬਾਰੇ ਹੋਰ ਜਾਗਰੂਕਤਾ ਪੈਦਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜੋ ਕਿ ਕੁਰਬਾਨੀ ਅਤੇ ਬੇਮਿਸਾਲ ਬਹਾਦਰੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ਹਾਦਤਾਂ ਸਾਨੂੰ ਬਿਨਾਂ ਕਿਸੇ ਡਰ-ਭੈਅ ਤੋਂ ਸੱਚ ਦੀ ਆਵਾਜ਼ ਬੁਲੰਦ ਕਰਨ ਦੀ ਸੇਧ ਦਿੰਦੀਆਂ ਹਨ।ਉਹਨਾਂ ਕਿਹਾ ਕਿ ਝੂਠ ਤੇ ਕੂੜ ਦਾ ਪਸਾਰਾ ਜਿੰਨਾ ਮਰਜ਼ੀ ਵੱਡਾ ਹੋਵੇ,ਅੰਤ ਨੂੰ ਜਿੱਤ ਸੱਚ ਦੀ ਹੋਣੀ ਹੁੰਦੀ ਹੈ।

ਖੋਜੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਕੁੱਝ ਨਿਛਾਵਰ ਕੀਤਾ। ਸਾਹਿਬਜਾਦਿਆਂ ਦੇ ਬਲੀਦਾਨ ਤੇ ਗੁਰੂ ਤੇਗ ਬਹਾਦੁਰ ਜੀ ਦੀ ਸਹਾਦਤ ਨੂੰ ਯਾਦ ਕਰਨ ਦੀ ਲੋੜ ਹੈ ਅਤੇ ਇਹ ਬਲੀਦਾਨ ਅੱਜ ਦੀ ਨੌਜਵਾਨ ਪੀੜੀ ਤੱਕ ਪਹੁੰਚਣਾ ਚਾਹੀਦਾ ਹੈ। ਜੇਕਰ ਇਹ ਇਤਿਹਾਸ ਘਰ ਘਰ ਪਹੁੰਚਦਾ ਹੈ ਤਾਂ ਅੱਜ ਪੰਜਾਬ ਵਿਚ ਅਮਨ ਸ਼ਾਂਤੀ ਹੋਵੇਗੀ। ਇਸ ਮੌਕੇ ਤੇ ਹਰਗੁਰਵਿੰਦਰ ਸਿੰਘ ਬਾਊ, ਸਰਬਜੀਤ ਸਿੰਘ ਦਿਉਲ,ਸਰਪੰਚ ਮਹਿੰਦਰ ਸਿੰਘ,ਰਿੰਪੀ ਸ਼ਰਮਾਂ ਅਤੇ ਹੌਰ ਸੰਗਤਾਂ ਹਾਜਰ ਸਨ।

LEAVE A REPLY

Please enter your comment!
Please enter your name here