
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹਜ਼ਰਤ ਬਾਬਾ ਸ਼ਾਹ ਨੂਰ ਜਮਾਲ ਜੀ ਦਾ ਸਾਲਾਨਾ ਪਵਿੱਤਰ ਜੋੜ ਮੇਲਾ ਪੂਰੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਸੰਪੰਨ ਹੋਇਆ।ਸਮੂਹ ਪਿੰਡ ਵਸੀਆ ਨੇ ਝੰਡੇ ਦੀ ਰਸਮ ਅਦਾ ਕੀਤੀ ਇਸ ਮੌਕੇ ‘ਤੇ ਐਡਵੋਕੇਟ ਨਵਜਿੰਦਰ ਸਿੰਘ ਬੇਦੀ (ਜਨਰਲ ਸਕੱਤਰ, ਡਿਸਟ੍ਰਿਕਟ ਬਾਰ ਐਸੋਸੀਏਸ਼ਨ, ਹੁਸ਼ਿਆਰਪੁਰ ਅਤੇ ਸਰਪੰਚ ਗ੍ਰਾਮ ਪੰਚਾਇਤ ਸਲੇਰਨ) ਨੇ ਇਲਾਕਾ ਨਿਵਾਸੀਆਂ ਅਤੇ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਇੱਕ ਵਿਸ਼ੇਸ਼ ਸੰਦੇਸ਼ ਸਾਂਝਾ ਕੀਤਾ।

ਐਡਵੋਕੇਟ ਨਵਜਿੰਦਰ ਸਿੰਘ ਬੇਦੀ ਜੀ ਨੇ ਕਿਹਾ:
“ਬਾਬਾ ਜੀ ਦਾ ਇਹ ਦਰਬਾਰ ਹਮੇਸ਼ਾ ਹੀ ਸਾਂਝੀਵਾਲਤਾ ਅਤੇ ਮਨੁੱਖਤਾ ਦਾ ਕੇਂਦਰ ਰਿਹਾ ਹੈ। ਅੱਜ ਜਦੋਂ ਅਸੀਂ ਪੂਰੀ ਸ਼ਰਧਾ ਨਾਲ ਇਹ ਤਿਉਹਾਰ ਮਨਾ ਕੇ ਹਟੇ ਹਾਂ, ਤਾਂ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਬਾਬਾ ਜੀ ਦੀਆਂ ਸਿੱਖਿਆਵਾਂ ਨੂੰ ਅਪਣਾਈਏ ਅਤੇ ਸਮਾਜ ਵਿੱਚ ਪਿਆਰ, ਮਿਲਵਰਤਣ ਅਤੇ ਸ਼ਾਂਤੀ ਨੂੰ ਬਰਕਰਾਰ ਰੱਖੀਏ। ਇਹ ਮੇਲਾ ਸਿਰਫ਼ ਇੱਕ ਇਕੱਠ ਨਹੀਂ, ਸਗੋਂ ਸਾਡੀ ਅਮੀਰ ਵਿਰਾਸਤ ਅਤੇ ਆਪਸੀ ਏਕਤਾ ਦਾ ਪ੍ਰਤੀਕ ਹੈ।”
ਉਨ੍ਹਾਂ ਨੇ ਮੇਲੇ ਦੇ ਸਫਲਤਾਪੂਰਵਕ ਸੰਪੰਨ ਹੋਣ ‘ਤੇ ਪ੍ਰਬੰਧਕ ਕਮੇਟੀ, ਪ੍ਰਸ਼ਾਸਨ ਅਤੇ ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੇ ਹਨ ਅਤੇ ਨਵੀਂ ਪੀੜ੍ਹੀ ਨੂੰ ਅਧਿਆਤਮਿਕਤਾ ਦਾ ਮਾਰਗ ਦਿਖਾਉਂਦੇ ਹਨ।
ਕੀ ਮੋਕੇ ਤੇ ਬਾਬਾ ਪੂਰਨ ਜੀ, ਬਾਬਾ ਸ਼ਿਵ ਦਿਆਲ,ਕਸ਼ਮੀਰ ਸਿੰਘ, ਗੁਰਵਿੰਦਰ ਸਿੰਘ, ਵਰੁਣ, ਸ਼ਿਵ ਦਿਆਲ ਮੰਤਰੀ,ਰਾਮ ਧਨ, ਸੁਰਜੀਤ ਸਿੰਘ, ਸਤਪਾਲ ਅਤੇ ਸਮੂਹ ਪਿੰਡ ਵਾਸੀ ਸਲੇਰਨ ਮੋਜੂਦ ਰਹੇ












