Thursday, November 5, 2026
Home Hoshiarpur ਡੰਪ ਕੀਤੀਆਂ ਗੰਨੇ ਦੀ ਖੋਰੀ ਦੀਆਂ ਗੰਢਾਂ ਨੂੰ ਲੱਗੀ ਅੱਗ, ਭਾਰੀ ਨੁਕਸਾਨ

ਡੰਪ ਕੀਤੀਆਂ ਗੰਨੇ ਦੀ ਖੋਰੀ ਦੀਆਂ ਗੰਢਾਂ ਨੂੰ ਲੱਗੀ ਅੱਗ, ਭਾਰੀ ਨੁਕਸਾਨ

ਹੋਸ਼ਿਆਰਪੁਰ (ਦ ਸਟੈਲਰ ਨਿਊਜ਼)। ਥਾਣਾ ਹਰਿਆਣਾ ਦੇ ਅਧੀਨ ਪੈਂਦੇ ਪੰਚਾਇਤ ਕੰਗਮਾਈ ਦੀ ਪੰਚਾਇਤ ਦੀ ਜਮੀਨ ਦੇ ਵਿੱਚ ਡੰਪ ਕੀਤੀ ਹੋਈ ਗੰਨੇ ਦੀ ਖੋਰੀ ਦੀਆਂ ਗੰਢਾਂ ਨੂੰ ਅਚਾਨਕ ਅੱਗ ਪੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਵਿੱਚ ਭਾਰੀ ਨੁਕਸਾਨ ਦੱਸਿਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਕੰਗਮਾਈ ਦੇ ਸਰਪੰਚ ਪਿਆਰਾ ਸਿੰਘ ਨੇ ਦੱਸਿਆ ਕਿ ਉਕਤ ਕਰੀਬ ਪੋਣੇ 2 ਏਕੜ ਜਗ੍ਹਾ ਰਾਣਾ ਐਂਟਰਪ੍ਰਾਈਜਜ ਨੂੰ ਠੇਕੇ ਤੇ ਦਿੱਤੀ ਹੋਈ ਦਿੱਤੀ ਹੋਈ ਸੀ, ਜਿੱਥੇ ਉਹਨਾਂ ਵੱਲੋਂ ਗੰਨੇ ਦੀ ਖੋਰੀ ਦੀਆਂ ਗੰਢਾਂ ਡੰਪ ਕੀਤੀਆਂ ਗਈਆਂ ਸਨ।

Advertisements

ਅੱਜ ਦੇਰ ਸ਼ਾਮ ਉਹਨਾਂ ਨੂੰ ਫੋਨ ਤੇ ਜਾਣਕਾਰੀ ਮਿਲੀ ਕਿ ਉਕਤ ਗੰਡਾਂ ਵਿੱਚੋਂ ਕੁਝ ਧੂਆ ਨਿਕਲ ਰਿਹਾ ਹੈ ਜਦੋਂ ਮੌਕੇ ਤੇ ਪਹੁੰਚੇ ਉਦੋਂ ਤੱਕ ਉਹਨਾਂ ਗੰਡਾਂ ਵਿੱਚੋਂ ਨਿਕਲ ਰਹੇ ਧੂਏ ਨੇ ਅੱਗ ਦਾ ਰੂਪ ਧਾਰਨ ਕਰ ਲਿਆ ਸੀ। ਉਨ੍ਹਾਂ ਨੇ ਦਸਿਆ ਕਿ ਅੱਗ ਲੱਗਣ ਦੀ ਜਾਣਕਾਰੀ ਥਾਣਾ ਹਰਿਆਣਾ ਅਤੇ ਫਾਇਰ ਬ੍ਰਗੇਡ ਨੂੰ ਦਿੱਤੀ ਗਈ। ਬਾਬਾ ਦੀਪ ਸਿੰਘ ਸੇਵਾ ਦਲ ਵੱਲੋਂ ਸੂਚਨਾ ਮਿਲਣ ਤੇ ਤੁਰੰਤ ਅੱਗ ਤੇ ਕਾਬੂ ਪਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ, ਪਰ ਫਾਇਰ ਬ੍ਰਗੇਡ ਕਾਫੀ ਸਮੇਂ ਬਾਅਦ ਪਹੁੰਚੀ। ਕਰੀਬ 2 ਘੰਟੇ ਦੀ ਕੜੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਪ੍ਰੰਤੂ, ਅੱਗ ਦੇ ਤਾਂਡਵ ਨਾਲ ਭਾਰੀ ਨੁਕਸਾਨ ਦਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਰਜੀਵ ਰਾਣਾ ਅਤੇ ਕੁਲਦੀਪ  ਉਕਤ ਫਰਮ ਰਾਣਾ ਐਂਟਰਪ੍ਰਾਈਜਜ ਦੇ ਮਾਲਕ ਹਨ ਅਤੇ ਪਿੰਡ ਫਾਬੜੇ ਦੇ ਰਹਿਣ ਵਾਲੇ ਹਨ ਜੋ ਕਿ ਮੌਕੇ ਤੇ ਕਿਤੇ ਗਏ ਹੋਏ ਸਨ ਉਨ੍ਹਾਂ ਨੂੰ ਉਕਤ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।ਅੱਗ ਲੱਗਣ ਦੇ ਕਾਰਣ ਬਾਰੇ ਹਜੇ ਕੁੱਜ ਪਤਾ ਨਹੀਂ ਲੱਗਾ ਹੈ।

LEAVE A REPLY

Please enter your comment!
Please enter your name here