
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੀਟੂ ਵੱਲੋਂ ਮਈ ਦਿਹਾੜਾ ਸ਼ਹੀਦ ਊਧਮ ਸਿੰਘ ਪਾਰਕ ਵਿੱਚ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਜਿਸ ਵਿੱਚ ਭੱਠਾ ਮਜ਼ਦੂਰ ਕਨਸਟਰੱਕਸ਼ਨ ਮਜ਼ਦੂਰ ਅਂਗਣਵਾੜੀ ਰਿਟਾਇਰੀ ਮੁਲਾਜ਼ਮ ਪੀ ਸੀ ਐਮ ਐਸ ਆਰ ਯੂ ਦੇ ਸਾਥੀ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਦੀ ਪ੍ਧਾਨਗੀ ਸੰਜੀਵ ਸੋਨੂ ਮਨਜੀਤ ਕੋਰ ਨੇ ਕੀਤੀ ਇਸ ਮੋਕੇ ਸੀਟੂ ਦੇ ਆਗੂ ਮਹਿੰਦਰ ਕੁਮਾਰ ਬੱਡੋਆਣ ਕਾਮਰੇਡ ਗੁਰਮੇਸ਼ ਸਿੰਘ ਧਨਪਤ ਨੀਲਮ ਬੱਡੋਆਣ ਗੁਰਬਖਸ਼ ਕੋਰ ਚੱਕ ਗੁਰੂ ਨੇ ਕਿਹਾ ਅੱਜ ਦੇ ਦਿਨ 1886 ਵਿੱਚ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚੋ ਮਜ਼ਦੂਰਾ ਨੇ ਕੰਮ ਦਾ ਸਮਾ ਨਿਸ਼ਚਿਤ ਕਰਾਉਣ ਲਈ ਵੱਡਾ ਇਕੱਠ ਕਰਕੇ ਸਮੇ ਦੇ ਹਾਕਮਾ ਕੋਲੋ ਮੰਗ ਕੀਤੀ ਸੀ। ਮੰਗ ਤਾਂ ਕੀ ਮੰਨਣੀ ਸੀ, ਉਸ ਸਮੇ ਦੇ ਹਾਕਮਾ ਨੇ ਦਮਨ ਕਰਕੇ ਗੋਲੀਆ ਚਲਾਈਆ।

ਜਿਸ ਵਿੱਚ ਕਿਰਤੀ ਸ਼ਹੀਦ ਹੋ ਗਏ ਸੱਤ ਆਗੂਆ ਨੂੰ ਝੂਠੇ ਕੇਸ ਵਿੱਚ ਫਸਾ ਕੇ ਫਾਂਸੀ ਤੇ ਚੜਾ ਦਿੱਤਾ ਸ਼ਹੀਦੀਆ ਦੇਣ ਤੋ ਬਾਅਦ 8 ਘੰਟੇ ਦੀ ਮੰਗ ਮੰਨੀ ਗਈ ਜੋ ਕਿ ਪੂਰੀ ਦੁਨੀਆ ਵਿੱਚ ਲਾਗੂ ਹੋਈ ਪਰ ਅੱਜ ਦੀ ਮੋਦੀ ਸਰਕਾਰ ਲਹੂ ਵੀਟਵੇ ਸ਼ੰਘਰਸ਼ਾ ਨਾਲ ਪਰਾਪਤ ਕੀਤੇ ਕਾਨੂੰਨਾ ਨੂੰ ਰੱਦ ਕਰਕੇ 4 ਲੇਬਰ ਕੋਡਾ ਵਿੱਚ ਬਦਲ ਕੇ ਪਾਸ ਕਰ ਦਿੱਤਾ ਗਿਆ। ਜਿਹਨਾ ਰਾਂਹੀ ਡਿਊਟੀ ਦੇ 8 ਘੰਟਿਆ ਦੀ ਥਂਂ 12 ਘੰਟੇ ਕਰ ਦਿੱਤੀ ਗਈ। ਜਿਸ ਵਿਰੁਧ ਕਿਰਤੀ ਜਮਾਤ ਅੰਦਰ ਵੱਡਾ ਰੋਹ ਉਭਰ ਰਿਹਾ ਹੈ। ਜਿਸ ਦੀ ਹੁਣੇ ਹੀ ਨੋਇਡਾ ਗੁੜਗਾਵਾ ਅੰਦਰ ਕਿਰਤੀ ਲੋਕਾ ਵਲੋ ਲੜੈ ਸ਼ੰਘਰਸ਼ ਇਸ ਦਾ ਪਰਮਾਣ ਹਨ ਮੋਦੀ ਸਰਕਾਰ ਲੋਕਾ ਦੇ ਸਾਰੇ ਵਰਗਾ ਉਪਰ ਚੁਤਰਫਾ ਹਮਲਾ ਕਰਦਿਆ ਮਨਰੇਗਾ ਨੂੰ ਖਤਮ ਕਰਨ ਮਨਸੂਬੇ ਘੜੇ ਜਾ ਰਹੇ ਹਨ।
ਕੇਦਰ ਸਰਕਾਰ ਬਿਜਲੀ ਬਿੱਲ 2020 ਨੂੰ ਕਾਨੂੰਨ ਬਣਾਉਣ ਦੀ ਤਾਕ ਵਿੱਚ ਹਨ ਜਿਸ ਦੇ ਪਾਸ ਹੋਣ ਨਾਲ ਮਜ਼ਦੂਰਾ ਅਤੇ ਕਿਸਾਨਾ ਉਪਰ ਵੱਡਾ ਬੋਝ ਪਾਉਦਿਆ ਬਿਜਲੀ ਵੰਡ ਅਤੇ ਪੈਦਾ ਕਰਨ ਦੇ ਸਾਰੇ ਅਧਿਕਾਰ ਦੇਸ਼ ਦੇ ਵੱਡੇ ਕਾਰਪੋਰੇਟਾ ਨੂੰ ਦੇਣ ਦਾ ਰਾਹ ਪੱਧਰਾ ਹੋ ਗਿਆ ਹੈ। ਇਕੱਠ ਵਿੱਚ ਕਿਰਤੀਆ ਵਲੋ ਜ਼ੋਰਦਾਰ ਮੰਗ ਕੀਤੀ ਗਈ ਕਿ 4 ਲੇਬਰ ਕੋਡ ਰੱਦ ਕੀਤੇ ਜਾਣ ਅਮਰੀਕਾ ਨਾਲ ਕੀਤੀ ਵਿਉਪਾਰ ਸੰਧੀ ਰੱਦ ਕੀਤੀ ਜਾਵੇ ਨਿੱਜੀਕਰਨ ਦੀ ਥਾਂ ਸਰਕਾਰੀ ਅਦਾਰੇ ਉਸਾਰੇ ਤੇ ਮਜ਼ਬੂਤ ਕੀਤੇ ਜਾਣ। ਸਾਰੇ ਕਿਰਤੀਆ ਨੂੰ ਪੱਕਾ ਕੀਤਾ ਜਾਵੇ ਮਨਰੇਗਾ ਕਾਨੂੰਨ ਨੂੰ ਬਹਾਲ ਕੀਤਾ ਜਾਵੇ ਘੱਟੋ ਘੱਟ ਉਜਰਤ 26000 ਮਹੀਨਾ ਕੀਤੀ ਜਾਵੇ। ਠੇਕਾ ਸਿਸਟਮ ਬੰਦ ਕੀਤਾ ਜਾਵੇ। ਬੇਰੁਜ਼ਗਾਰੀ ਨੂੰ ਖਤਮ ਕੀਤਾ ਜਾਵੇ ਮਹਿੰਗਾਈ ਨੂੰ ਰੋਕਣ ਲਈ ਵੱਡੇ ਵਿਉਪਾਰੀਆ ਤੇ ਜਖੀਰੇਬਾਜ਼ਾ ਵਿਰੁਧ ਸਖਤ ਕਾਰਵਾਈ ਕੀਤੀ ਜਾਵੇ ਕੇਦਰ ਸਰਕਾਰ ਸਵਿਧਾਨ ਉਪਰ ਕੀਤੇ ਜਾ ਰਹੇ ਹਮਲਿਆ ਨੂੰ ਤੁਰੰਤ ਬੰਦ ਕਰੇ ਇਸ ਮੋਕੇ ਨੀਲਮ ਬੱਡੋਆਣ ਜੈਲ ਸਿੰਘ ਪਰਵੇਸ਼ ਕੁਮਾਰ ਸੰਜੇ ਠਾਕਰ ਸਿੰਘ ਪਰੇਮ ਲਤਾ ਕਿਸ਼ਨ ਦਿਆਲ ਸਿੰਘ ਪਰਮੋਦ ਪਾਲੋ ਸੁੰਨੀ ਸੁਖਵਿੰਦਰ ਕੋਰ ਮੁਕੰਦ ਪੁਰ ਨੇ ਵੀ ਸਬੋਧਨ ਕੀਤਾ ਬਾਅਦ ਵਿੱਚ ਢੋਲ ਅਤੇ ਝੰਡੇ ਬੈਨਰਾ ਨਾਲ ਤਪਦੀ ਧੁੱਪ ਵਿੱਚ ਸ਼ਹਿਰ ਵਿੱਚ ਮਾਰਚ ਕੀਤਾ ਇਸ ਮੋਕੇ ਲੰਗਰ ਵੀ ਲਾਇਆ ਗਿਆ ਅੰਤ ਵਿੱਚ ਸੰਜੀਵ ਸੋਨੂੰ ਨੇ ਆਏ ਸਾਥੀਆ ਦਾ ਧੰਨਵਾਦ ਕੀਤਾ।











