
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਗਾਮੀ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਹਲਕਾ ਹੁਸ਼ਿਆਰਪੁਰ ਤੋਂ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਹਲਕਾ ਹੁਸ਼ਿਆਰਪੁਰ ਦੇ ਇਨਚਾਰਜ ਸੰਜੀਵ ਤਲਵਾੜ ਵੱਲੋਂ ਸਾਂਝੀ ਕੀਤੀ ਗਈ।

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੰਜੀਵ ਤਲਵਾੜ ਨੇ ਦੱਸਿਆ ਕਿ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਹੁਸ਼ਿਆਰਪੁਰ ਦੀ ਸੀਨੀਅਰ ਲੀਡਰਸ਼ਿਪ ਨਾਲ ਡੂੰਘੇ ਸਲਾਹ-ਮਸ਼ਵਰੇ ਤੋਂ ਬਾਅਦ ਇਹ ਸੂਚੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਹਮੇਸ਼ਾ ਦੀ ਤਰ੍ਹਾਂ ਮਿਹਨਤੀ, ਇਮਾਨਦਾਰ ਅਤੇ ਇਲਾਕੇ ਦੇ ਲੋਕਾਂ ਵਿੱਚ ਚੰਗੀ ਪੈਂਠ ਰੱਖਣ ਵਾਲੇ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸੰਜੀਵ ਤਲਵਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਭ ਦਾ ਸਤਿਕਾਰ ਕਰਦਾ ਹੈ ਇਸ ਲਈ ਇਸ ਸੂਚੀ ਵਿੱਚ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਗਈ ਹੈ
ਪਹਿਲੀ ਸੂਚੀ ਵਿੱਚ ਸ਼ਾਮਲ ਉਮੀਦਵਾਰਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:
ਵਾਰਡ 1 ਤੋਂ ਸੰਜਨਾ ਸਰੋਆ, ਵਾਰਡ 2 ਤੋਂ ਹਰਪ੍ਰੀਤ ਕੌਰ, ਵਾਰਡ 3 ਤੋਂ ਨੀਤਿ ਤਲਵਾੜ, 4 ਤੋਂ ਰਕੇਸ਼ ਕੁਮਾਰ ਗੌਰਾ, 6 ਤੋਂ ਸੁਰਿਆ ਮਨੀ ਜੈਨ, 12 ਤੋਂ ਜੋਧ ਸਿੰਘ, 19 ਰਾਜਵਿੰਦਰ ਕੌਰ, 20 ਤੋਂ ਮੀਨਾ ਕੁਮਾਰੀ, 21 ਤੋਂ ਮੀਨਾ ਕੁਮਾਰੀ, 22 ਤੋਂ ਪ੍ਰੇਮ ਸਿੰਘ, 24 ਤੋਂ ਰਾਜਕੁਮਾਰ ਥਾਪਰ, 25 ਤੋਂ ਗੁਰਪ੍ਰੀਤ ਕੌਰ, 26 ਤੋਂ ਇੰਦਰਦੀਪ ਸਿੰਘ, 27 ਤੋਂ ਪਰਵਿੰਦਰ ਕੌਰ ਕਲਸੀ, 29 ਤੋਂ ਪ੍ਰਿਤਪਾਲ ਕੌਰ, 30 ਤੋਂ ਬਲਜਿੰਦਰ ਸਿੰਘ, 38 ਤੋਂ ਰਣਧੀਰ ਸਿੰਘ ਭਾਰਜ, 43 ਤੋਂ ਦਿਪਾਲੀ ਹੰਸ, 47 ਤੋਂ ਨਿਤਾਸ਼ਾ, 48 ਤੋਂ ਸ਼ੁਭਮ ਭੱਟੀ ਅਤੇ ਵਾਰਡ 49 ਤੋਂ ਵੀਨਾ ਆਦਿਆ ਨੂੰ ਟਿਕਟ ਦੇਕੇ ਮੈਦਾਨ ਵਿੱਚ ਉਤਾਰਿਆ ਗਿਆ ਹੈ।












