Monday, November 2, 2026
Home Hoshiarpur ਪੀਐਮ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ‘ਚ ਛੇਵੀਂ ਜਮਾਤ ਲਈ ਚੋਣ...

ਪੀਐਮ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ‘ਚ ਛੇਵੀਂ ਜਮਾਤ ਲਈ ਚੋਣ ਵਾਸਤੇ ਰਜਿਸਟਰੇਸ਼ਨ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਧੁਨਿਕ ਅਤੇ ਮਿਆਰੀ ਸਿੱਖਿਆ ਦੇਣ ਲਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਫਲਾਹੀ ਵਿੱਚ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਹਿ ਸਿੱਖਿਆ ਵਾਲੇ ਰਿਹਾਇਸ਼ੀ ਪੀਐਮ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਅਗਲੇ ਵਿਦਿਅਕ ਵਰ੍ਹੇ 2027- 28 ਦੀ ਛੇਵੀਂ ਜਮਾਤ ਲਈ ਇਸ ਵਿਦਿਅਕ ਵਰ੍ਹੇ 2026-27 ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਆਨਲਾਈਨ ਰਜਿਸਟਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪ੍ਰਿੰਸੀਪਲ ਸ੍ਰੀਮਤੀ ਰੰਜੂ ਦੁੱਗਲ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਮਾਪੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੱਕੇ ਵਸਨੀਕ ਹੋਣ, ਵਿਦਿਆਰਥੀ ਤੀਜੀ, ਚੌਥੀ ਜਮਾਤ ਲਗਾਤਾਰ ਪੜ੍ਹਿਆ ਹੋਵੇ ਅਤੇ ਹੁਣ ਮੌਜੂਦਾ ਵਿੱਦਿਅਕ ਸੈਸ਼ਨ ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੋਵੇ ।

Advertisements

 ਉਸ ਦਾ ਜਨਮ 01-05-2015 ਤੋਂ 31-7-2017 (ਦੋਹਾਂ ਤਰੀਕਾਂ ਸਮੇਤ) ਤੱਕ ਹੋਇਆ ਹੋਵੇ। ਹੋਰ ਪਛੜੀ ਸ਼੍ਰੇਣੀ (ਓਬੀਸੀ) ਵਰਗ ਦੇ ਵਿਦਿਆਰਥੀਆਂ ਦੇ ਮਾਪੇ ਸੇਵਾ ਕੇਂਦਰ ਤੋਂ ਪਤਾ ਕਰ ਲੈਣ ਕਿ ਉਹ ਕੇਂਦਰੀ ਸੂਚੀ ਵਿੱਚ ਪੰਜਾਬ ਦੇ ਓਬੀਸੀ ਵਿੱਚ ਆਉਂਦੇ ਹਨ ਜਾਂ ਨਹੀਂ। ਜੇ ਨਹੀਂ ਆਉਂਦੇ ਤਾਂ ਗੈਰ-ਰਾਖਵੀਂ (UR) ਸ਼੍ਰੇਣੀ ਵਿੱਚ ਰਜਿਸਟਰੇਸ਼ਨ ਕਰਾਉਣ। ਆਨਲਾਈਨ ਲਿੰਕ https://cbseitms.rcil.gov.in/nvs/  ‘ਤੇ ਰਜਿਸਟਰੇਸ਼ਨ ਕਰਾਉਣ ਦੀ ਆਖਰੀ ਮਿਤੀ 31 ਜੁਲਾਈ, 2026 ਹੈ। ਚੋਣ ਪ੍ਰੀਖਿਆ 28 ਨਵੰਬਰ 2026 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੋਣ ਸੈਂਟਰਾਂ ਵਿੱਚ ਹੋਵੇਗੀ। ਰਜਿਸਟਰੇਸ਼ਨ ਕਰਨ ਤੋਂ ਪਹਿਲਾਂ ਪ੍ਰੌਸਪੈਕਟਸ ਵਿੱਚ ਸਾਰੀਆਂ ਸ਼ਰਤਾਂ ਪੜ੍ਹ ਲਈਆਂ ਜਾਣ ਜੋ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈੱਬਸਾਈਟ ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ।

ਰਜਿਸਟ੍ਰੇਸ਼ਨ ਲਈ ਵਿਦਿਆਰਥੀ ਦੀ ਫੋਟੋ , ਮਾਤਾ/ਪਿਤਾ ਦੇ ਦਸਤਖਤ , ਸਮਾਜਿਕ ਸ਼੍ਰੇਣੀ ਸਰਟੀਫਿਕੇਟ, ਉਮੀਦਵਾਰ ਦੇ ਦਸਤਖਤ,  ਸਮਰੱਥ ਸਰਕਾਰੀ ਅਥਾਰਟੀ ਦੁਆਰਾ ਜਾਰੀ ਕੀਤਾ ਗਿਆ ਆਧਾਰ ਵੇਰਵੇ/ਰਿਹਾਇਸ਼ ਸਰਟੀਫਿਕੇਟ ਦਸਤਾਵੇਜ਼ ਸਾਫਟ ਫਾਰਮ (10 ਤੋਂ 100 kb ਦੇ ਆਕਾਰ ਦਾ JPG ਫਾਰਮੈਟ) ਵਿੱਚ ਤਿਆਰ ਰੱਖੇ ਜਾ ਸਕਦੇ ਹਨ। ਉਮੀਦਵਾਰ ਦੇ ਮੁੱਢਲੇ ਵੇਰਵੇ ਜਿਵੇਂ ਕਿ ਰਾਜ, ਜ਼ਿਲ੍ਹਾ, ਬਲਾਕ, ਆਧਾਰ ਨੰਬਰ, ਅਪਾਰ ਆਈ ਡੀ, ਪਰਮਾਨੈਂਟ ਐਜੂਕੇਸ਼ਨ ਨੰਬਰ ਆਦਿ ਐਪਲੀਕੇਸ਼ਨ ਪੋਰਟਲ ਵਿੱਚ ਭਰੇ ਜਾਣੇ ਹਨ।

LEAVE A REPLY

Please enter your comment!
Please enter your name here