Friday, November 13, 2026
Home Punjab ਮਕਾਨ ਦੇਖਣ ਗਏ ਪਤੀ-ਪਤਨੀ ਤੇ ਪਿੱਟਬੁੱਲ ਨੇ ਕੀਤਾ ਹਮਲਾ, ਪਤਨੀ ਦੀ ਹੋਈ...

ਮਕਾਨ ਦੇਖਣ ਗਏ ਪਤੀ-ਪਤਨੀ ਤੇ ਪਿੱਟਬੁੱਲ ਨੇ ਕੀਤਾ ਹਮਲਾ, ਪਤਨੀ ਦੀ ਹੋਈ ਸਰਜਰੀ

ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਦੇ ਘੁੰਮਣ ਨਗਰ ਇਲਾਕੇ ਵਿੱਚ ਘਰ ਦੇਖਣ ਆਏ ਇੱਕ ਜੋੜੇ ਤੇ ਪਾਲਤੂ ਪਿੱਟਬੁੱਲ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਅੰਕਿਤ ਸਭਰਵਾਲ, ਜੋ ਇੱਕ ਪ੍ਰਾਈਵੇਟ ਬੈਂਕ ਵਿੱਚ ਮੈਨੇਜਰ ਹੈ ਅਤੇ ਉਹਨਾਂ ਦੀ ਪਤਨੀ ਸ਼ਿਫਾਲੀ ਸਭਰਵਾਲ, ਜੋ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਨ। ਦੋਵਾਂ ਨੂੰ ਕੁੱਤੇ ਨੇ ਗੰਭੀਰ ਜ਼ਖ਼ਮੀ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਇਲਾਜ ਲਈ ਅਮਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਪੀੜਤ ਮਹਿਲਾ ਦੀ ਪਲਾਸਟਿਕ ਸਰਜਰੀ ਵੀ ਕੀਤੀ ਗਈ ਹੈ।

Advertisements

ਜਾਣਕਾਰੀ ਅਨੁਸਾਰ ਸ਼ਿਫਾਲੀ ਸਭਰਵਾਲ ਆਪਣੇ ਪਰਿਵਾਰ ਨਾਲ ਘੁੰਮਣ ਨਗਰ ਵਿੱਚ ਇੱਕ ਘਰ ਦੇਖਣ ਲਈ ਪਹੁੰਚੇ ਸਨ। ਜਿਵੇਂ ਹੀ ਘਰ ਦਾ ਗੇਟ ਖੋਲ੍ਹਿਆ ਗਿਆ, ਅੰਦਰ ਮੌਜੂਦ ਪਾਲਤੂ ਪਿੱਟਬੁੱਲ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ।


ਘਟਨਾ ਤੋਂ ਬਾਅਦ ਪਰਿਵਾਰ ਵਿੱਚ ਡਰ ਦਾ ਮਾਹੌਲ ਹੈ। ਉੱਥੇ ਹੀ, ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਪਿੱਟਬੁੱਲ ਦਾ ਖ਼ੌਫਨਾਕ ਕਾਰਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਵਿੱਚ ਲੋਕ ਮੌਕੇ ‘ਤੇ ਇਕੱਠੇ ਹੋ ਗਏ ਜਿਨ੍ਹਾਂ ਵੱਲੋਂ ਪੀੜਤ ਪਤੀ-ਪਤਨੀ ਨੂੰ ਕੁੱਤੇ ਦੇ ਚੁੰਗਲ ਵਿੱਚੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ। ਕਾਫੀ ਸਮਾਂ ਲੋਕ ਪਿੱਟਬੁੱਲ ਤੋਂ ਦੋਵਾਂ ਨੂੰ ਛੁਡਾਉਂਦੇ ਰਹੇ ਆਖਰ ਕਾਫੀ ਸਮੇਂ ਬਾਅਦ ਪਿੱਟਬੁੱਲ ਵੱਲੋਂ ਦੋਵਾਂ ਨੂੰ ਛੱਡਿਆ ਗਿਆ। ਵਾਇਰਲ ਵੀਡੀਓ ਦੇ ਅਧਾਰ ਤੇ ਪੁਲਿਸ ਵੱਲੋਂ ਇਸ ਦਾ ਨੋਟਿਸ ਲਿਆ ਗਿਆ ਹੈ।

ਡੀਐਸਪੀ ਜੰਗਜੀਤ ਰੰਧਾਵਾ ਨੇ ਦੱਸਿਆ ਕਿ “ਪੁਲਿਸ ਨੂੰ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ਵਿੱਚ ਪਿੱਟਬੁੱਲ ਵੱਲੋਂ ਪੀੜਤ ਪਤੀ-ਪਤਨੀ ’ਤੇ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ। ਪੁਲਿਸ ਨੇ ਵੀਡੀਓ ਦੀ ਪੁਸ਼ਟੀ ਕਰਨ ਤੋਂ ਬਾਅਦ ਸਬੰਧਤ ਪਰਿਵਾਰ ਨਾਲ ਸੰਪਰਕ ਕੀਤਾ। ਜ਼ਖ਼ਮੀ ਮਹਿਲਾ ਅਮਰ ਹਸਪਤਾਲ ਵਿੱਚ ਇਲਾਜ ਅਧੀਨ ਹਨ ਅਤੇ ਉਸ ਦਾ ਆਪਰੇਸ਼ਨ ਵੀ ਹੋਇਆ ਹੈ।”

ਡੀਐਸਪੀ ਨੇ ਕਿਹਾ ਕਿ “ਹਸਪਤਾਲ ਤੋਂ ਮੈਡੀਕਲ ਰਿਪੋਰਟ ਮਿਲਣ ਤੋਂ ਬਾਅਦ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਾਲਤੂ ਜਾਨਵਰ ਵੱਲੋਂ ਕਿਸੇ ਵਿਅਕਤੀ ਨੂੰ ਕੱਟਣ ਜਾਂ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ BNS ਦੀ ਧਾਰਾ 291 ਤਹਿਤ ਐਫਆਈਆਰ ਦਰਜ ਕੀਤੀ ਜਾਵੇਗੀ।”


ਡੀਐਸਪੀ ਜੰਗਜੀਤ ਰੰਧਾਵਾ ਨੇ ਇਹ ਵੀ ਕਿਹਾ ਕਿ “ਖ਼ਤਰਨਾਕ ਨਸਲ ਦੇ ਕੁੱਤਿਆਂ ਨੂੰ ਲੈ ਕੇ ਅਦਾਲਤ ਦੇ ਹੁਕਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। 15 ਅਗਸਤ ਤੋਂ ਬਾਅਦ ਪੁਲਿਸ ਮੁਹਿੰਮ ਚਲਾ ਕੇ ਅਜਿਹੇ ਮਾਮਲਿਆਂ ਦੀ ਜਾਂਚ ਅਤੇ ਤਸਦੀਕ ਕਰ ਸਕਦੀ ਹੈ।”

LEAVE A REPLY

Please enter your comment!
Please enter your name here