
ਹੁਸਿਆਰਪੁਰ (ਦ ਸਟੈਲਰ ਨਿਊਜ਼)। ਅੱਜ 11ਵੇਂ ਦਿਨ ਵੀ ਲਗਾਤਾਰ ਜਾਰੀ ਰਹੀ ਨੈਸ਼ਨਲ ਹੈਲਥ ਮਿਸ਼ਨ ਅਤੇ ਆਮ ਆਦਮੀ ਕਲੀਨਿਕ ਦੇ ਮੁਲਾਜ਼ਮਾਂ ਵੱਲੋਂ ਅੱਜ ਹੜਤਾਲ ਦੀ ਲਗਾਤਾਰਤਾ ਜਾਰੀ ਰਹੀ ਇਸ ਮੋਕੇ ਐਨ ਆਰ ਐਚ ਐਮ ਯੂਨੀਅਨ ਦੇ ਪ੍ਰਧਾਨ ਨੀਤੂ ਸਰਮਾਲ ਨੇ ਦੱਸਿਆ ਕਿ ਹਲਕਾ ਹੁਸ਼ਿਆਰਪੁਰ ਤੋਂ ਐਮ.ਪੀ. ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਨਾਲ ਨੈਸ਼ਨਲ ਹੈਲਥ ਮਿਸ਼ਨ ਯੂਨੀਅਨ ਦੇ ਮੁਲਾਜ਼ਮਾਂ ਵੱਲੋਂ ਮੰਗਾਂ ਸਬੰਧੀ ਮਿਟਿੰਗ ਕੀਤੀ ਗਈ।ਜਿਸ ਦੌਰਾਨ ਮੁਲਾਜ਼ਮਾਂ ਨੇ ਦੱਸਿਆ ਕਿ 20-22 ਸਾਲ ਤੋਂ ਵਿਭਾਗ ਵਿੱਚ ਕੰਟਰੈਕਟ ਤੇ ਕੰਮ ਕਰ ਰਹੇ ਹਨ। ਮੌਜੂਦਾ ਸਰਕਾਰ ਦੁਆਰਾ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਦੇ ਧਰਨਿਆਂ ਵਿੱਚ ਬੈਠ ਕੇ ਵਾਅਦਾ ਕੀਤਾ ਗਿਆ ਸੀ ਕਿ ਸਾਡੀ ਪਾਰਟੀ ਦੀ ਸਰਕਾਰ ਆਉਣ ਤੇ NHM ਦੇ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਵੇਗਾ।ਪਰ ਹੁਣ ਸਰਕਾਰ ਆਮ ਆਦਮੀ ਸਰਕਾਰ ਦੇ ਲੱਗਭੱਗ 5 ਸਾਲ ਬੀਤ ਜਾਣ ਤੇ ਵੀ ਵਾਅਦਾ ਪੂਰਾ ਨਹੀਂ ਕੀਤਾ। ਮੀਟਿੰਗ ਦੌਰਾਨ ਐਮ.ਪੀ. ਸਾਹਿਬ ਵਲੋਂ ਮੁਲਾਜ਼ਮਾਂ ਨੂੰ ਸੈਂਟਰ ਸਰਕਾਰ ਦੇ ਅਧੀਨ ਦੱਸਿਆ ਗਿਆ ਜਦਕਿ ਸੈਂਟਰ ਸਰਕਾਰ ਵਲੋਂ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ ਕਿ ਇਹ ਸਟੇਟ ਦਾ ਮਸਲਾ ਹੈ ਜੇਕਰ ਸੂਬਾ ਸਰਕਾਰ ਚਾਹੇ ਤਾਂ ਇਹਨਾਂ ਮੁਲਾਜ਼ਮਾਂ ਨੂੰ ਪੱਕਾ ਕਰ ਸਕਦੀ ਹੈ।

ਇਸ ਤੋਂ ਉਪਰੰਤ ਮੁਲਾਜ਼ਮਾਂ ਵਲੋਂ ਸਿਵਲ ਸਰਜਨ ਹੁਸ਼ਿਆਰਪੁਰ ਜੀ ਨੂੰ ਸਾਂਝਾ ਮੋਰਚਾ ਪੰਜਾਬ ਵਲੋਂ ਮਿਤੀ 27.08.2026 ਦੀ ਜ਼ਿਲ੍ਹਾ ਪੱਧਰੀ ਰੈਲੀ ਦਾ ਸਮਰਥਨ ਕਰਨ ਲਈ ਸਮੂਹਿਕ ਛੁੱਟੀ ਦਾ ਪੱਤਰ ਸੌਂਪਿਆ ਇਸ ਮੌਕੇ DFPO ਡਾਕਟਰ ਰਣਜੀਤ ਸਿੰਘ,ਏ.ਸੀ.ਐਸ,DHO ਜ਼ਿਲ੍ਹਾ ਹੁਸ਼ਿਆਰਪੁਰ ਆਦਿ ਮੌਜੂਦ ਸਨ। ਜ਼ਿਕਰ ਯੋਗ ਹੈ ਕਿ ਪੰਜਾਬ ਸਰਕਾਰ ਦੇ ਆਪਣੇ ਬਣਾਏ ਹੋਏ ਪ੍ਰੋਜੈਕਟ ਆਮ ਆਦਮੀ ਕਲਿਨਿਕਾਂ ਵਿੱਚ ਕੰਮ ਕਰਦੇ ਡਾਕਟਰ ਸਟਾਫ ਨਰਸ, ਫਾਰਮਾਸਿਸਟ ਆਦਿ ਵੀ ਹੜਤਾਲ ਤੇ ਜਾ ਚੁੱਕੇ ਹਨ ਅੱਜ ਉਹਨਾਂ ਵੱਲੋਂ ਵੀ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿਖੇ ਧਰਨਾ ਲਗਾਇਆ ਗਿਆ ਜਿਸ ਦਾ ਨੈਸ਼ਨਲ ਹੈਲਥ ਮਿਸ਼ਨ ਯੂਨੀਅਨ ਵੱਲੋਂ ਸਾਥ ਦਿੱਤਾ ਗਿਆ ਇਸ ਮੌਕੇ ਆਮ ਆਦਮੀ ਕਲਿਨਿਕ ਫਰੰਟ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਡਾ.ਗੁਰਜਿੰਦਰ ਸਿੰਘ , ਡਾਕਟਰ ਵਿਮਲ ਰਾਜ, ਸੀ.ਏ ਬੰਦਨਾ, ਫਾਰਮਾਸਿਸਟ ਮਨਪ੍ਰੀਤ ਕੌਰ ਆਦਿ ਮੌਜੂਦ ਸਨ।ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲ ਦੇ ਕਾਰਜ ਕਾਲ ਦੌਰਾਨ ਕੋਈ ਮੰਗ ਐਨਐਚਐਮ ਦੇ ਮੁਲਾਜ਼ਮਾਂ ਦੀ ਪੂਰੀ ਨਹੀਂ ਕੀਤੀ ।ਇਸ ਕਰਕੇ ਇਸ ਸਰਕਾਰ ਦੇ ਵਿਰੁੱਧ ਮੁਲਾਜ਼ਮਾਂ ਦਾ ਗੁੱਸਾ ਫੁੱਟ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਵੀ ਜੇਕਰ ਸਰਕਾਰ ਮੰਗਾਂ ਨਹੀਂ ਮਨ ਦੀ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਆਗੂਆਂ ਵਲੋਂ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਨੈਸ਼ਨਲ ਹੈਲਥ ਮਿਸ਼ਨ ਦੇ ਦਫ਼ਤਰ ਚੰਡੀਗੜ੍ਹ ਵਿਖੇ ਪੱਕਾ ਧਰਨਾ ਲਾਇਆ ਜਾਵੇਗਾ। ਜ਼ਿਕਰ ਯੋਗ ਹੈ ਕਿ ਮਿਤੀ 27.8.2026 ਨੂੰ ਜ਼ਿਲਾ ਪੱਧਰੀ ਮਹਾਂ ਰੈਲੀ ਜੋ ਕਿ ਸਾਂਝਾ ਮੋਰਚਾ ਸੰਘਰਸ਼ ਕਮੇਟੀ ਵੱਲੋਂ ਰੱਖੀ ਗਈ ਹੈ ਵਿੱਚ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਸਮੂਹ ਮੁਲਾਜ਼ਮ ਸ਼ਮੂਲੀਅਤ ਕਰਨਗੇ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ ਨੀਤੂ ਸਰਮਾਲ ਵਾਈਸ ਪ੍ਰਧਾਨ ਸੁਮੀਤ ਸ਼ਰਮਾ ਜੀ ਸਮੇਤ ਸ੍ਰੀ ਤਰੁਣਜੀਤ ਕੁਮਾਰ ਸ਼੍ਰੀ ਅਜੇ ਕੁਮਰਾ ,ਸ੍ਰੀ ਰਮੇਸ਼ ਕੁਮਾਰ, ਸ੍ਰੀ ਬਿੰਨੀ ਮਲਹੋਤਰਾ,ਸ੍ਰੀ ਸੰਦੀਪ ਕੁਮਾਰ, ਸ਼੍ਰੀ ਬਲਜੀਤ ਕੁਮਾਰ ,ਸ਼੍ਰੀ ਆਸ਼ਾ ਨੰਦ ਸ੍ਰੀ ਤਰਵਿੰਦਰ ਸਮਰਾ ਜੀ, ਡਾਕਟਰ ਅਰਜਨਾ ਡਾਕਟਰ ਕਪਿਲ ਡਾਕਟਰ ਵਿਵੇਕ ਅਤੇ ਆਮ ਆਦਮੀ ਕਲੀਨਕ ਵੱਲੋ ਡਾ ਗੁਰਸ਼ਰਨ ਸਿੰਘ , ਡਾ ਵਿਮਲ ਰਾਜ ,ਡਾ ਗੁਰਜਿੰਦਰ ਸਿੰਘ ਆਦਿ ਮੌਜੂਦ ਸਨ












