Friday, November 13, 2026
Home International ਆਕਲੈਂਡ ‘ਚ 3 ਪੰਜਾਬੀਆਂ ਦੀ ਸੜਕ ਹਾਦਸੇ ‘ਚ ਮੌਤ  

ਆਕਲੈਂਡ ‘ਚ 3 ਪੰਜਾਬੀਆਂ ਦੀ ਸੜਕ ਹਾਦਸੇ ‘ਚ ਮੌਤ  

ਦਿੱਲੀ (ਦ ਸਟੈਲਰ ਨਿਊਜ਼)। ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਦੀਵਾਲੀ ਦੀ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 3 ਪੰਜਾਬੀਆਂ ਦੀ ਮੌਤ ਹੋ ਗਈ। ਦੱਖਣੀ ਆਕਲੈਂਡ ਦੇ ਟਾਕਾਨੀਨੀ ਇਲਾਕੇ ਵਿਚ, ਇਕ ਕਾਰ ਬੇਕਾਬੂ ਹੋ ਕੇ ਇੱਕ ਰੈਸਟੋਰੈਂਟ ਵਿੱਚ ਜਾ ਵੜੀ, ਜਿਸ ਕਾਰਨ ਅੰਦਰ ਮੌਜੂਦ 3 ਪੰਜਾਬੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ 2 ਨੌਜਵਾਨ ਅਤੇ ਇੱਕ ਨਵ-ਵਿਆਹੁਤਾ ਔਰਤ ਸ਼ਾਮਲ ਹਨ।

Advertisements

ਮ੍ਰਿਤਕਾਂ ਦੀ ਪਹਿਚਾਣ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੋਨਿਆਣਾ ਖੁਰਦ ਦੇ ਰਹਿਣ ਵਾਲੇ 33 ਸਾਲਾ ਸੁਖਦੀਪ ਸਿੰਘ, ਉਨ੍ਹਾਂ ਦੀ 29 ਸਾਲਾ ਪਤਨੀ ਸੁਖਵੀਰ ਕੌਰ ਵਜੋਂ ਹੋਈ ਹੈ, ਜਦਕਿ ਇਕ ਮ੍ਰਿਤਕ ਗੁਰਪ੍ਰੀਤ ਸਿੰਘ ਭੀਖੀ ਦਾ ਰਹਿਣ ਵਾਲਾ ਸੀ। ਸੁਖਦੀਪ ਸਿੰਘ ਪਿਛਲੇ 7 ਸਾਲਾਂ ਤੋਂ ਵੱਧ ਸਮੇਂ ਤੋਂ ਨਿਊਜ਼ੀਲੈਂਡ ਵਿੱਚ ਰਹਿ ਰਹੇ ਸਨ, ਜਿੱਥੇ ਉਹ ਕੋਰੀਅਰ ਸੇਵਾ ਦਾ ਕਾਰੋਬਾਰ ਚਲਾਉਂਦੇ ਸਨ। ਉਨ੍ਹਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਸੁਖਵੀਰ ਕੌਰ ਨਾਲ ਵਿਆਹ ਕਰਵਾਇਆ ਸੀ ਤੇ ਸੁਖਵੀਰ ਕੁਝ ਮਹੀਨੇ ਪਹਿਲਾਂ ਹੀ ਆਪਣੇ ਪਤੀ ਕੋਲ ਨਿਊਜ਼ੀਲੈਂਡ ਪਹੁੰਚੀ ਸੀ। ਉਹ ਮੂਲ ਰੂਪ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਰਾਉਂਕੇ ਕਲਾਂ ਦੀ ਰਹਿਣ ਵਾਲੀ ਸੀ।

ਤੀਜੇ ਮ੍ਰਿਤਕ, 38 ਸਾਲਾ ਗੁਰਪ੍ਰੀਤ ਸਿੰਘ, ਪਿਛਲੇ 3 ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਰਹਿ ਰਹੇ ਸਨ ਅਤੇ ‘ਐਨ.ਜ਼ੈੱਡ. ਪੋਸਟ’ ਲਈ ਕੋਰੀਅਰ ਵੈਨ ਡਰਾਈਵਰ ਵਜੋਂ ਕੰਮ ਕਰਦੇ ਸਨ। ਇਹ ਤਿੰਨੇ ਆਪਸ ਵਿੱਚ ਰਿਸ਼ਤੇਦਾਰ ਸਨ ਅਤੇ ਆਕਲੈਂਡ ਵਿੱਚ ਇਕੱਠੇ ਰਹਿੰਦੇ ਸਨ। ਜਾਣਕਾਰੀ ਅਨੁਸਾਰ ਇਹ ਤਿੰਨੇ ਦੀਵਾਲੀ ਕਰਕੇ ਇੱਕ ਗੁਰਦੁਆਰੇ ਵਿੱਚ ਸਮਾਗਮ ਲਈ ਇਕੱਠੇ ਹੋਏ ਸਨ। ਇਹ ਦੁਖਦਾਈ ਹਾਦਸਾ ਉਸ ਥਾਂ ਤੋਂ ਨਿਕਲਣ ਦੇ ਕੁਝ ਮਿੰਟਾਂ ਬਾਅਦ ਹੀ ਵਾਪਰਿਆ।

LEAVE A REPLY

Please enter your comment!
Please enter your name here