Tuesday, November 17, 2026
Home Hoshiarpur ਸੈਣੀ ਜਾਗਰਤੀ ਮੰਚ ਵੱਲੋਂ ਨਵੇਂ ਸਥਾਈ ਮੈਂਬਰ ਬਣਾਉਣ ਦਾ ਸਰਬਸੰਮਤੀ ਨਾਲ ਫੈਸਲਾ

ਸੈਣੀ ਜਾਗਰਤੀ ਮੰਚ ਵੱਲੋਂ ਨਵੇਂ ਸਥਾਈ ਮੈਂਬਰ ਬਣਾਉਣ ਦਾ ਸਰਬਸੰਮਤੀ ਨਾਲ ਫੈਸਲਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੈਣੀ ਜਾਗਰਤੀ ਮੰਚ ਦੀ ਮੀਟਿੰਗ ਸੈਣੀ ਭਵਨ ਬਹਾਦਰਪੁਰ, ਨੇੜੇ ਸ਼ਿਮਲਾ ਪਹਾੜੀ ਹੁਸ਼ਿਆਰਪੁਰ ਵਿਖੇ ਮੰਚ ਦੇ ਪ੍ਰਧਾਨ ਕੁਲਵੰਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੈਣੀ ਭਾਈਚਾਰੇ ਨੂੰ ਆ ਰਹੀਆਂ ਸਮੱਸਿਆ ਤੇ ਗੰਭੀਰ ਚਰਚਾ ਹੋਈ ਅਤੇ ਸੈਣੀ ਜਾਗਰਤੀ ਮੰਚ ਦੇ ਨਵੇਂ ਸਥਾਈ ਮੈਂਬਰ ਬਣਾਉਣ ਲਈ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਅਤੇ ਮੀਟਿੰਗ ਵਿੱਚ ਸਮੂਹ ਮੈਂਬਰਾਂ ਦੀ ਨਵੇਂ ਮੈਂਬਰ ਬਣਾਉਣ ਲਈ ਡਿਊਟੀ ਲਾਈ ਗਈ। ਸੈਣੀ ਜਾਗਰਤੀ ਮੰਚ ਦੀ ਅਗਲੀ ਮੀਟਿੰਗ 7 ਦਸੰਬਰ 2026 ਦਿਨ ਸੋਮਵਾਰ ਨੂੰ ਸ਼ਾਮ 4 ਵਜੇ ਸੈਣੀ ਭਵਨ ਹੁਸ਼ਿਆਰਪੁਰ ਵਿਖੇ ਹੋਵੇ।

Advertisements

ਮੀਟਿੰਗ ਵਿੱਚ ਹਾਜ਼ਰ ਮੈਂਬਰ ਨਵੇਂ ਮੈਂਬਰਾਂ ਦੇ ਫਾਰਮ ਭਰ ਕੇ ਮੈਂਬਰ ਬਣਾਉਣ ਉਪਰੰਤ ਭਰੇ ਫਾਰਮ ਅਤੇ ਨਵੇਂ ਬਣੇ ਮੈਂਬਰਾਂ ਨੂੰ 7 ਦਸੰਬਰ ਵਾਲੀ ਮੀਟਿੰਗ ਵਿੱਚ ਸ਼ਾਮਲ ਕਰਾਉਣ ਨੂੰ ਯਕੀਨੀ ਬਣਾਉਣਗੇ। ਮੀਟਿੰਗ ਵਿੱਚ ਪ੍ਰੇਮ ਸੈਣੀ ਜਿਲਾ ਜਨਰਲ ਸਕੱਤਰ, ਬਲਬੀਰ ਸਿੰਘ ਸੈਣੀ, ਕਮਲਜੀਤ ਭੂਪਾ ਕਕੋਂ, ਹਰਿੰਦਰ ਕੁਮਾਰ ਫਤਿਹਗੜ੍ਹ, ਪਿਆਰੇ ਲਾਲ ਪ੍ਰੇਮਗੜ੍ਹ, ਅਜੇਪਾਲ ਸੈਣੀ, ਰਾਕੇਸ਼ ਕੁਮਾਰ ਫਦਮਾਂ, ਧਰਮ ਸੈਣੀ ਪੁਰਹੀਰਾਂ, ਬਲਵਿੰਦਰ ਸਿੰਘ, ਪੁਰਹੀਰਾਂ, ਕਿਰਪਾਲ ਸਿੰਘ, ਤਰਲੋਚਨ ਸਿੰਘ, ਸੂਰਤ ਸਿੰਘ, ਅਮੋਲਕ ਚੰਦ, ਹਰਿੰਦਰ ਸਿੰਘ, ਚਮਨ ਲਾਲ ਸੈਣੀ ਆਦਿ ਮੈਂਬਰ ਹਾਜ਼ਰ ਹੋਏ ਅਤੇ ਵਿਚਾਰ ਸਾਂਝੇ ਕੀਤੇ। ਅੰਤ ਵਿੱਚ ਕੁਲਵੰਤ ਸਿੰਘ ਨੇ ਮੀਟਿੰਗ ਵਿੱਚ ਹਾਜ਼ਰ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਫੈਸਲਿਆਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ। ਉਨਾਂ ਨਵੇਂ ਬਣਨ ਵਾਲੇ ਮੈਂਬਰਾਂ ਨੂੰ 7 ਦਸੰਬਰ ਦੀ ਮੀਟਿੰਗ ਵਿੱਚ ਹਾਜ਼ਰ ਹੋਣ ਦੀ ਅਪੀਲ ਵੀ ਕੀਤੀ।

LEAVE A REPLY

Please enter your comment!
Please enter your name here