ਮੈਡਮ ਸੋਨੀਆ ਨੇ ਪਿੰਡਾਂ ਦਾ ਦੌਰਾ ਕਰਕੇ ਡਾ. ਰਾਜ ਦੇ ਹਕ ਵਿੱਚ ਲੋਕਾਂ ਨੂੰ ਕੀਤਾ ਲਾਮਬੰਦ

ਮਾਹਿਲਪੁਰ(ਦ ਸਟੈਲਰ ਨਿਊਜ਼)। ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਮੈਡਮ ਸੋਨੀਆ ਨੇ ਡਾ. ਰਾਜ ਕੁਮਾਰ ਚੱਬੇਵਾਲ ਉਮੀਦਵਾਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਹੱਕ ਵਿੱਚ ਵੱਖ-ਵੱਖ ਪਿੰਡਾਂ ਵਿੱਚ ਦੋਰਾ ਕਰਕੇ ਲੌਕਾਂ ਨੂੰ ਲਾਮਵੰਦ ਕੀਤਾ। ਉਹਨਾਂ ਪਿੰਡ ਠੱਕਰਵਾਲ ਅਤੇ ਮੌਜੋਮਜਾਰਾ ਵਿਖੇ ਵੱਡੇ ਪੱਧਰ ਤੇ ਬੈਠਕਾਂ ਕਰਕੇ ਲੌਕਾਂ ਨੂੰ ਕਾਂਗਰਸ ਦੀਆਂ ਨੀਤੀਆਂ ਡਾ. ਰਾਜ ਕੁਮਾਰ ਵਲੋਂ ਹਲਕੇ ਦੇ ਵਿਕਾਸ ਲਈ ਕੀਤੇ ਗਏ ਕੰਮਾਂ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਲੌਕਾਂ ਨੂੰ ਜਾਗਰੂਕ ਕੀਤਾ। ਮੈਡਮ ਸੋਨੀਆ ਨੇ ਕਿਹਾ ਕਿ ਹਲਕਾ ਵਾਸੀ ਹੀ ਨਹੀ ਸਗੋਂ ਦੇਸ਼ ਦੀ ਜਨਤਾ ਭਾਜਪਾ ਦੀਆਂ ਨੀਤੀਆਂ ਤੋਂ ਅੱਕ ਚੁੱਕੀ ਹੈ ਤੇ ਇਸ ਵਾਰ ਦੇਸ਼ ਦੀ ਬਾਗਡੋਰ ਕਾਂਗਰਸ ਦੇ ਹੱਥਾਂ ਵਿੱਚ ਦੇਣਾ ਚਾਹੁੰਦੀ ਹੈ।

Advertisements

ਇਸ ਮੌਕੇ ਜਸਵਿੰਦਰ ਸਿੰਘ ਠੱਕਰਵਾਲ ਮੈਂਬਰ ਜਿਲਾ ਪ੍ਰੀਸ਼ਦ, ਬਲਾਕ ਸੰਮਤੀ ਮੈਂਬਰ ਮਨਜੀਤ ਕੌਰ, ਰਣਜੀਤ ਕੌਰ, ਅਮਰਜੀਤ ਕੌਰ ਬਲਾਕ ਪ੍ਰਧਾਨ ਇਸਤਰੀ ਵਿੰਗ, ਗੁਰਪ੍ਰੀਤ ਸਿੰਘ ਜਸਵਾਲ ਜਿਲਾ ਜਨਰਲ ਸਕੱਤਰ, ਹਰਮਿੰਦਰ ਸਿੰਘ ਲੱਕੀ, ਗੁਰਪਾਲ ਸਿੰਘ ਸਾਬਕਾ ਪੰਚ, ਦਲਜੀਤ ਸਿੰਘ ਪੰਚ, ਗਿਆਨ ਸਿੰਘ, ਰਣਜਿੰਦਰ ਸਿੰਘ ਮੌਜੋਮਜਾਰਾ, ਨੰਬਰਦਾਰ ਸੁਖਦੇਵ ਸਿੰਘ ਮੌਜੋਮਜਾਰਾ, ਗੁਰਦੇਵ ਸਿੰਘ ਸਾਬਕਾ ਸਰਪੰਚ ਮੌਜੋਮਜਾਰਾ, ਅਵਤਾਰ ਸਿੰਘ, ਰਾਮ ਪ੍ਰਕਾਸ਼, ਜੁਗਿੰਦਰ ਕੌਰ ਪੰਚ, ਮਨਜੀਤ ਸਿੰਘ ਪੰਚ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਨਸੀਬ ਚੰਦ, ਪਰਮਜੀਤ, ਸੁਰਿੰਦਰ ਸਿੰਘ, ਕੁਲਵਿੰਦਰ ਸਿੰਘ, ਕੋਮਲ ਸਿੰਘ ਹੀਰ, ਜਸਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਅਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।

LEAVE A REPLY

Please enter your comment!
Please enter your name here