ਆਪ ਦੇ ਸਰਕਲ ਇੰਚਾਰਜ਼ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਮ ਆਦਮੀ ਪਾਰਟੀ ਗੜਸ਼ੰਕਰ, ਬੰਗਾ ਅਤੇ ਨਵਾਂਸ਼ਹਿਰ ਦੇ ਸਰਕਲ ਇੰਚਾਰਜ਼ ਬਾਬਾ ਕਸ਼ਮੀਰਾ ਸਿੰਘ, ਸ਼ਮੀ ਵਰਮਾ, ਸੰਜੀਵ ਕੁਮਾਰ, ਅਤੇ ਡਾਕਟਰ ਮੁਕੇਸ਼ ਸ਼ਾਹੀ ਆਪਣੇ ਸਾਥੀਆਂ ਸਮੇਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮਹਾਂਸਚਿਵ ਜਗਦੀਸ਼ ਜੱਸਲ ਦੀ ਪ੍ਰੇਰਨਾ ਨਾਲ ਕਾਂਗਰਸ ਦੇ ਸੀਨੀਅਰ ਲੀਡਰ ਸਰਵਣ ਸਿੰਘ ਫਿਲੋਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਹਾਜਰੀ ਵਿੱਚ ਉਹਨਾਂ ਦਾ ਸਵਾਗਤ ਹੋਇਆ। ਇਸ ਮੌਕੇ ਸ਼ਾਮਿਲ ਹੋਣ ਵਾਲੇ ਸਾਥੀਆਂ ਨੇ ਕਿਹਾ ਕਿ ਉਹ ਪਾਰਟੀ ਲਈ ਦਿਨ-ਰਾਤ ਮਿਹਨਤ ਕਰਨਗੇ। 

Advertisements

LEAVE A REPLY

Please enter your comment!
Please enter your name here