ਸਰਕਾਰੀ ਸਕੂਲ ਸਲੇਮਪੁਰ ਵਿਖੇ ਹੋਇਆ ਸਾਇੰਸ ਮੇਲੇ ਦਾ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਪੜੋ ਪੰਜਾਬ ਪੜਾਓ ਪੰਜਾਬ ਪ੍ਰੌਜੇਕਟ ਤਹਿਤ ਜ਼ਿਲਾ ਸਿੱਖਿਆ ਅਫਸਰ (ਸ) ਹੁਸ਼ਿਆਰਪੁਰ ਮੋਹਣ ਸਿੰਘ ਲੇਹਲ ਜੀ ਦੀ ਅਗਵਾਈ ਹੇਠ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ  ਸਲੇਮਪੁਰ ਵਿਖੇ ਇੰਚਾਰਜ਼ ਅਮਿਤਾ ਰਾਣੀ ਦੀ ਦੇਖਰੇਖ ‘ਚ ਇੱਕ ਰੋਜ਼ਾ ਸਾਇੰਸ ਮੇਲੇ ਦਾ ਆਯੋਜਨ ਕਰਵਾਈਆ ਗਿਆ। ਇਸ ਮੇਲੇ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ ਮਿਸਟ੍ਰੈਸ ਲਵਪ੍ਰੀਤ ਕੌਰ ਦੀ ਯੋਗ ਅਗਵਾਈ ਵਿੱਚ ਮਾਡਲ ਬਣਾ ਕੇ ਪ੍ਰਦਰਸ਼ਿਤ ਕੀਤੇ।

Advertisements

ਇਸ ਮੌਕੇ ਪਿੰਡ ਦੀ ਸਰਪੰਚ ਸਾਹਿਬਾ ਅਤੇ ਐਸ.ਐਮ.ਸੀ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਾਇੰਸ ਮਿਸਟ੍ਰੈਸ ਲਵਪ੍ਰੀਤ ਕੌਰ ਨੇ ਇਸ ਮੌਕੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਤਰਾਂ ਦੇ ਮੇਲੇਆਂ ਦੇ ਆਯੋਜਨ ਦਾ ਮਕਸਦ ਬੱਚਿਆਂ ਵਿੱਚ ਸਾਇੰਸ ਪ੍ਰਤੀ ਰੂਚੀ ਪੈਦਾ ਕਰਨਾ ਅਤੇ ਬਹੁਤ ਹੀ ਆਸਾਨ ਢੰਗ ਨਾਲ ਵਿਦਿਆਰਥੀਆਂ ਨੂੰ ਸਾਇੰਸ ਦੀ ਜਾਣਕਾਰੀ ਦੇਣਾ ਹੈ।

ਉਹਨਾਂ ਦੱਸਿਆ ਕਿ ਸਾਇੰਸ ਵਿਸ਼ੇ ਨੂੰ ਅਪਣੀ ਰੋਜ਼ਾਨਾ ਜਿੰਦਗੀ ਨਾਲ ਜੋੜ ਕੇ ਆਸਾਨ ਢੰਗਾਂ ਨਾਲ ਵਿਦਿਆਰਥੀ ਨੂੰ ਸਮਝਾਉਣਾ ਅਤੇ ਉਸਦੇ ਦਿਮਾਗ ਵਿੱਚ ਬੈਠੇ ਸਾਇੰਸ ਪ੍ਰਤੀ ਡਰ ਨੂੰ ਦੂਰ ਕਰਨਾ ਹੈ। ਇੰਚਾਰਜ਼ ਅਮਿਤਾ ਰਾਣੀ ਨੇ ਦੱਸਿਆ ਕਿ ਇਸ ਤਰਾਂ ਦੇ ਮੇਲੇ ਇਕ ਚੰਗੀ ਸ਼ੁਰੂਆਤ ਹੈ,  ਜਿਸ ਦੇ ਨਤੀਜ਼ੇ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰਥੱਕ ਆਉਣਗੇ। ਉਹਨਾਂ ਕਿਹਾ ਕਿ ਜਦੋਂ ਬੱਚੇ ਖੁਦ ਪ੍ਰੈਕਟਿਕਲੀ ਮਾਡਲ ਬਨਾਉਂਦੇ ਹਨ ਤਾਂ ਸਾਇੰਸ ਦੀਆਂ ਜਟਿਲ ਤੋਂ ਜਟਿਲ ਕਿਰਿਆਂਵਾਂ ਵੀ ਝੱਟ ਸਮਝ ਆ ਜਾਉਂਦੀਆਂ ਹਨ। ਉਹਨਾਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਦੀ ਸ਼ਲਾਘਾ ਕਰਦੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਉਹਨਾਂ ਵਲੋਂ ਕੀਤੇ ਜਾ ਰਹੇ ਸਿੱਖਿਆ ਸੁਧਾਰ ਦੇ ਇਸ ਤਰਾਂ ਦੇ ਪ੍ਰੌਜੈਕਟ ਆਉਣ ਵਾਲੇ ਸਮੇਂ ਵਿੱਚ ਵਡਮੁੱਲਾ ਸਥਾਨ ਪਾਉਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੈਡਮ ਪ੍ਰੀਤੀ, ਅਤੇ ਸੰਗੀਤਾ ਵੀ ਮੌਜੂਦ ਸੀ।

LEAVE A REPLY

Please enter your comment!
Please enter your name here