ਪਿੰਡਾਂ ਦੇ ਲੋਕਾਂ ਨੇ ਸਵੈ-ਇਕਾਂਤਵਾਸ ਦੇ ਜ਼ਰੀਏ ਕੋਵਿਡ-19 ਦੇ ਸੰਕਟ ਨਾਲ ਨਜਿੱਠਣ ਦਾ ਰਸਤਾ ਕੀਤਾ ਅਖਤਿਆਰ: ਪਰਮਪਾਲ

ਪਠਾਨਕੋਟ(ਦ ਸਟੈਲਰ ਨਿਊਜ਼)। ਪਿੰਡਾਂ ਦੇ ਲੋਕਾਂ ਨੇ ਸਵੈ-ਇਕਾਂਤਵਾਸ ਦੇ ਜ਼ਰੀਏ ਕਰਫਿਊ ਦੀਆਂ ਸਖਤ ਪਾਬੰਦੀਆਂ ਆਪਣੇ ਉਤੇ ਹੀ ਲਾਗੂ ਕਰਦੇ ਕੋਵਿਡ –19 ਦੇ ਸੰਕਟ ਨਾਲ ਨਜਿੱਠਣ ਦਾ ਰਸਤਾ ਅਖਤਿਆਰ ਕੀਤਾ ਹੈ। ਡੀ ਡੀ ਪੀ ਓ ਪਰਮਪਾਲ ਸਿੰਘ ਨੇ ਦੱਸਿਆ ਕਿ ਇਸ ਨਾਲ ਕੋਵਿਡ -19 ਵਿਰੁੱਧ ਸਰਕਾਰ ਦੀ ਲੜਾਈ ਨੂੰ ਲੋਕਾਂ ਦਾ ਵੱਡਾ ਸਾਥ ਮਿਲਿਆ ਹੈ। ਉਹਨਾਂ ਦੱਸਿਆ ਕਿ ਜਿਲਾ ਪਠਾਨਕੋਟ ਦੇ 421 ਪਿੰਡਾਂ ਵਿੱਚੋਂ ਕਰੀਬ 350 ਤੋਂ ਵੱਧ ਪਿੰਡਾਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਹੈ, ਜਦਕਿ ਬਾਕੀ ਪਿੰਡਾਂ ਵਿਚ ਇਸ ਕੰਮ ਲਈ ਬੀ ਡੀ ਪੀ ਓਜ਼ ਵੱਲੋਂ ਸਰਪੰਚਾਂ ਨਾਲ ਮਿਲ ਕੇ ਕਮੇਟੀਆਂ ਗਠਿਤ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਹਾਲ ਹੀ ਵਿੱਚ ਪੰਜਾਬ ਪੁਲਿਸ ਦੁਆਰਾ ਨਿਯੁਕਤ ਕੀਤੇ ਗਏ ਵਿਲੇਜ ਪੁਲਿਸ ਅਫਸਰ ਵੀ ਇਸ ਮੌਕੇ ਪਿੰਡ ਦੇ ਲੋਕਾਂ ਨਾਲ ਅਹਿਮ ਭੂਮਿਕਾ ਨਿਭਾ ਰਹੇ ਹਨ।

Advertisements

ਉਹਨਾਂ ਦੱਸਿਆ ਕਿ ਪਿੰਡ ਵਾਸੀ ਕਿਸੇ ਵੀ ਓਪਰੇ ਵਿਅਕਤੀ ਦੇ ਪਿੰਡ ਵਿਚ ਦਾਖਲੇ ਨੂੰ ਰੋਕਣ ਲਈ ਬਹੁਤੇ ਥਾਵਾਂ ਉਤੇ ਆਪ ਨਾਕੇ ਲਗਾ ਕੇ ਬੈਠੇ ਹਨ ਅਤੇ ਇਸ ਤੋਂ ਇਲਾਵਾ ਗਸ਼ਤ ਕਰਨ ਵਾਲੀਆਂ ਪੁਲਿਸ ਪਾਰਟੀਆਂ ਦੀ ਸਹਾਇਤਾ ਕਰ ਰਹੇ ਹਨ। ਸਿਰਫ ਉਹਨਾਂ ਲੋਕਾਂ ਨੂੰ ਪਿੰਡ ਵਿਚ ਦਾਖਲਾ ਦਿੱਤਾ ਜਾ ਰਿਹਾ ਹੈ ਜਿਨ ਕੋਲ ਕਰਫਿਊ ਪਾਸ ਜਾਂ ਜ਼ਰੂਰੀ ਸੇਵਾਵਾਂ ਦੇਣ ਸਬੰਧੀ ਇਜਾਜ਼ਤ ਹੈ। ਪਿੰਡ ਝੰਜੇਲੀ ਸਰਪੰਚ ਹੰਸ ਰਾਜ ਨੇ ਦੱਸਿਆ ਕਿ ਅਸੀਂ ਆਪਣੇ ਪਿੰਡ ਨੂੰ ਪੂਰੀ ਤਰ ਨਾਲ ਸੀਲ ਕਰ ਚੁੱਕੇ ਹਾਂ ਉਨਾਂ ਦੱਸਿਆ ਕਿ ਕੋਈ ਸਬਜੀ ਜਾਂ ਫਲ ਵੇਚਣ ਵਾਲਾ ਪਿੰਡ ਵਿਚ ਨਹੀਂ ਆਵੇਗਾ।

ਉਨਾਂ ਦੱਸਿਆ ਕਿ ਪਿੰਡਾਂ ਵਿਚ ਰਾਤ ਨੂੰ ਹੰਗਾਮੀ ਸਥਿਤੀ ਵਿਚ ਪਹਿਲਾ ਸਰਪੰਚ ਨੂੰ ਸੂਚਿਤ ਕੀਤਾ ਜਾਵੇਗਾ। ਇਸ ਲਈ ਕਿਸੇ ਤਰਾਂ ਦੀ ਕੋਈ ਸਮੱਸਿਆ ਨਹੀਂ ਆ ਰਹੀ। ਡੀ.ਡੀ.ਪੀ.ਓ ਪਰਮਪਾਲ ਸਿੰਘ ਨੇ ਦੱਸਿਆ ਕਿ ਇਨਾਂ ਪਿੰਡਾਂ ਵਿਚ ਸਵੈ-ਇਕੱਲਤਾ ਨੂੰ ਯਕੀਨੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਕਮੇਟੀਆਂ ਵਿਚ ਪਿੰਡ ਦੇ ਸਰਪੰਚ, ਪ੍ਰਧਾਨ ਅਤੇ ਵਾਰਡ ਪੰਚ ਸ਼ਾਮਲ ਹਨ, ਵੀਪੀਓਜ਼ ਇਕ ਵਟਸਐਪ ਗਰੁੱਪ ਰਾਹੀਂ ਘਰਾਂ ਨਾਲ ਬਾਕਾਇਦਾ ਸੰਪਰਕ ਵਿਚ ਰਹਿੰਦੇ ਹਨ ਜਿਸ ਵਿਚ ਪਿੰਡ/ਵਾਰਡ ਕਮੇਟੀ ਮੈਂਬਰ ਸ਼ਾਮਲ ਹੁੰਦੇ ਹਨ ।

LEAVE A REPLY

Please enter your comment!
Please enter your name here