ਪ੍ਰੋ. ਜਸਪਾਲ ਨੇ ਖ਼ਾਲਸਾ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਸੰਭਾਲਿਆ ਅਹੁਦਾ

ਗੜਸ਼ੰਕਰ(ਦ ਸਟੈਲਰ ਨਿਊਜ਼)। ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ, ਗੜਸ਼ੰਕਰ ਦੇ ਸੀਨੀਅਰ ਐਸੋਸੀਏਟ ਪ੍ਰੋਫੈਸਰ ਜਸਪਾਲ ਸਿੰਘ ਨੇ ਕਾਰਜਕਾਰੀ ਪ੍ਰਿੰਸੀਪਲ ਦਾ ਕਾਰਜ ਭਾਰ ਸੰਭਾਲਿਆ। ਉਹ ਪਿਛਲੇ ਤੀਹ ਸਾਲ ਤੋਂ ਅਕਾਦਮਿਕ ਕਾਰਜ ਦੇ ਨਾਲ ਨਾਲ ਹੋਰ ਵਾਧੂ ਗਤੀਵੀਧੀਆਂ ਨੂੰ ਸੂਚਾਰੁ ਢੰਗ ਨਾਲ ਚਲਾਉਣ ਨਾਲ ਆਪਣਾ ਯੋਗਦਾਨ ਪਾਉਂਦੇ ਰਹੇ ਹਨ।

Advertisements

ਅਹੁਦਾ ਸੰਭਾਲਣ ਸਮੇਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਾ. ਜੰਗ ਬਹਾਦਰ ਸਿੰਘ ਰਾਏ, ਬੀਬੀ ਰਣਜੀਤ ਕੌਰ ਮਾਹਿਲਪੁਰੀ ( ਦੋਂਵੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ) ਤੋਂ ਇਲਾਵਾ ਅਮਿਤੋਜ਼ ਸਿੰਘ ਮਾਹਿਲਪੁਰੀ, ਹਰਚਰਨ ਸਿੰਘ, ਡੀ.ਈ.ਓ. ਨਵਾਂਸ਼ਹਿਰ, ਪ੍ਰਿੰ. ਨਿਰਮਲ ਸਿੰਘ ਅਤੇ ਪ੍ਰਿੰ. ਪਵਨ ਕੁਮਾਰ ਨੇ ਸ਼ੁੱਭ ਇੱਛਾਵਾਂ ਦਿੱਤੀਆਂ। ਕਾਲਜ ਸਟਾਫ਼ ਪ੍ਰੋ. ਲਖਵਿੰਦਰਜੀਤ ਕੌਰ, ਪ੍ਰੋ. ਜਾਨਕੀ ਅਗਰਵਾਲ, ਡਾ. ਅਰਵਿੰਦਰ ਕੌਰ, ਡਾ. ਅਰਵਿੰਦਰ ਸਿੰਘ ਅਤੇ ਨਾਨ ਟੀਚਿੰਗ ਵਿੱਚੋਂ ਪਰਮਿੰਦਰ ਸਿੰਘ ਦਫ਼ਤਰ ਸੁਪਰਡੈਂਟ, ਗੁਰਦੇਵ ਸਿੰਘ, ਗੁਰਿੰਦਰਜੀਤ ਸਿੰਘ, ਲਖਵਿੰਦਰ ਸਿੰਘ ਅਤੇ ਹਰਜੀਤ ਸਿੰਘ ਆਦਿ ਹਾਜ਼ਿਰ ਹੋਏ।

LEAVE A REPLY

Please enter your comment!
Please enter your name here