Monday, November 2, 2026
Home Hoshiarpur ਨਗਰ ਸੁਧਾਰ ਟਰੱਸਟ ਵਲੋਂ ਕਰਵਾਈ ਜਾ ਰਹੀ ਹੈ ਰਿਹਾਇਸ਼ੀ ਅਤੇ ਵਪਾਰਕ ਥਾਵਾਂ...

ਨਗਰ ਸੁਧਾਰ ਟਰੱਸਟ ਵਲੋਂ ਕਰਵਾਈ ਜਾ ਰਹੀ ਹੈ ਰਿਹਾਇਸ਼ੀ ਅਤੇ ਵਪਾਰਕ ਥਾਵਾਂ ਦੀ ਬੋਲੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਨਗਰ ਸੁਧਾਰ ਟਰੱਸਟ, ਹੁਸ਼ਿਆਰਪੁਰ ਵਲੋਂ ਆਪਣੀਆਂ ਵਿਕਾਸ ਸਕੀਮਾਂ ਵਿੱਚ ਰਿਹਾਇਸ਼ੀ/ਵਪਾਰਕ ਜਾਇਦਾਦਾਂ ਪ੍ਰਾਪਤ ਕਰਕੇ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਫਰੀ ਹੋਲਡ ਆਧਾਰ ‘ਤੇ ਈ-ਆਕਸ਼ਨ ਵਿਧੀ ਰਾਹੀਂ ਬੋਲੀ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਐਡਵੋਕੇਟ ਰਾਕੇਸ਼ ਮਰਵਾਹਾ ਨੇ ਦੱਸਿਆ ਕਿ ਇਸ ਬੋਲੀ ਸਬੰਧੀ ਬਿਡਰ ਲਈ ਰਜਿਸਟਰੇਸ਼ਨ 8 ਜੂਨ 2020 ਸ਼ਾਮ 5 ਵਜੇ ਤੱਕ ਹੈ।

Advertisements

ਉਹਨਾਂ ਦੱਸਿਆ ਕਿ ਆਨ ਲਾਈਨ ਬਿਡ ਸ਼ੁਰੂ ਹੋਣ ਦੀ ਮਿਤੀ 11 ਜੂਨ 2020 ਸਵੇਰੇ 9 ਵਜੇ ਹੈ ਅਤੇ ਆਨਲਾਈਨ ਬਿਡ ਖਤਮ ਹੋਣ ਦੀ ਮਿਤੀ 11 ਜੂਨ ਬਾਅਦ ਦੁਪਹਿਰ 3 ਵਜੇ ਤੱਕ ਹੈ। ਉਹਨਾਂ ਦੱਸਿਆ ਕਿ ਪ੍ਰਾਪਰਟੀ ਦੀ ਡਿਟੇਲ, ਬਿਆਨਾ ਰਕਮ, ਸ਼ਰਤਾਂ ਅਤੇ ਹੋਰ ਜਾਣਕਾਰੀ ਈ-ਨਿਲਾਮੀ ਪੋਰਟਲ www.tenderwi੍ਰard.com/4L7P ‘ਤੇ ਉਪਲਬੱਧ ਹੈ।

LEAVE A REPLY

Please enter your comment!
Please enter your name here