ਐਮ.ਐਸ.ਸੀ. ਆਈ.ਟੀ. ਦੇ ਚੌਥੇ ਸਮੈਸਟਰ ਦਾ ਨਤੀਜਾ 100 ਫੀਸਦੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਚੱਲ ਰਹੇ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਮਾਸਟਰ ਆਫ਼ ਸਾਇੰਸ ਇਨ ਆਈ.ਟੀ. ਚੌਥੇ ਸਮੈਸਟਰ ਦਾ ਨਤੀਜਾ 100 ਫੀਸਦੀ ਰਿਹਾ ਹੈ। ਪ੍ਰਿੰਸੀਪਲ-ਕਮ-ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ:) ਦਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮ.ਐਸ.ਸੀ. (ਆਈ.ਟੀ.) ਦੇ ਚੌਥੇ  ਸਮੈਸਟਰ ਵਿੱਚ ਸ਼ੈਲੀ ਤੇ ਰੀਚਾ ਡੋਗਰਾ ਨੇ 9.00 ਫੀਸਦੀ ਅੰਕ ਲੈ ਕੇ ਪਹਿਲਾ, ਮਨਪ੍ਰੀਤ ਕੌਰ ਨੇ 8.83 ਫੀਸਦੀ ਅੰਕ ਲੈ ਕੇ ਦੂਜਾ ਅਤੇ ਅਮਨਪ੍ਰੀਤ ਕੌਰ, ਸ਼ਿਵਾਨੀ, ਪਵਨਦੀਪ ਕੌਰ ਤੇ ਜੋਤੀ ਬਾਲਾ ਨੇ 8.50 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਡਾ. ਪਰਮਿੰਦਰ ਕੌਰ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਜਸਵੀਰ ਸਿੰਘ, ਪ੍ਰੋ. ਚਾਂਦਨੀ ਸ਼ਰਮਾ, ਪ੍ਰੋ. ਸੰਦੀਪ ਕੌਰ ਤੇ ਹਰਪ੍ਰੀਤ ਕੌਰ, ਰਸ਼ਪਾਲ ਸਿੰਘ ਦੀ ਸਖਤ ਮਿਹਨਤ ਸਦਕਾ ਹੀ ਇਹ ਨਤੀਜੇ ਸ਼ਾਨਦਾਰ ਆਏ ਹਨ।  

Advertisements

LEAVE A REPLY

Please enter your comment!
Please enter your name here