Friday, October 30, 2026
Home Hoshiarpur 13ਵੀਂ ਇੰਡੋ ਨੇਪਾਲ ਚੈਂਪੀਅਨਸ਼ਿਪ ਵਿੱਚ ਸਾਂਈ ਕਰਾਟੇ ਕਲੱਬ ਦੇ ਬੱਚਿਆਂ ਨੇ ਕੀਤਾ...

13ਵੀਂ ਇੰਡੋ ਨੇਪਾਲ ਚੈਂਪੀਅਨਸ਼ਿਪ ਵਿੱਚ ਸਾਂਈ ਕਰਾਟੇ ਕਲੱਬ ਦੇ ਬੱਚਿਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 20 ਦਿਸੰਬਰ ਨੂੰ ਬਟਾਲਾ ਵਿਖੇ ਹੋਈ 13ਵੀਂ ਇੰਡੋ ਨੇਪਾਲ ਚੈਂਪੀਅਨਸ਼ਿਪ, ਜਿਸ ਵਿਚ ਭਾਰਤ ਤੇ ਨੇਪਾਲ ਦੀਆਂ ਟੀਮਾਂ ਨੇ ਭਾਗ ਲਿਆ ਜਿਸ ਵਿੱਚ ਹੁਸ਼ਿਆਰਪੁਰ ਦੇ ਸਾਈਂ ਕਰਾਟੇ ਕਲੱਬ ਦੇ ਹੋਣਹਾਰ ਬੱਚਿਆਂ ਨੇ 2 ਸੋਨੇ ਦੇ ਤਗਮੇ (ਪੱਲਵੀ, ਗਗਨ), 2 ਚਾਂਦੀ ਦੇ ਤਗਮੇ (ਹਰਗੁਣ, ਰਾਜਬੀਰ) ਅਤੇ 2 ਕਾਂਸੇ ਦੇ ਤਗਮੇ (ਜੀਆ, ਜੈਕਾਰ) ਜਿੱਤ ਵਜੋਂ ਪ੍ਰਾਪਤ ਕੀਤੇ। ਇਸ ਮੌਕੇ ਤੇ ਪ੍ਰਧਾਨ ਸੰਜੇ ਸ਼ਰਮਾ ਅਤੇ ਕੋਚ ਤਜਿੰਦਰ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

Advertisements

ਉਹਨਾਂ ਨਾਲ ਇਸ ਮੌਕੇ ਤੇ ਤਜਿੰਦਰ ਸਿੰਘ, ਸੋਢੀ ਰਾਮ ਸਰਪੰਚ ਬਡਿਆਲ ਪਿੰਡ, ਨਰਿੰਦਰ ਸਿੰਘ, ਸੁਖਜੀਤ ਸਿੰਘ, ਸਤਨਾਮ ਸਿੰਘ ਉਪ ਪ੍ਰਧਾਨ, ਪੀ ਕੇ ਸ਼ਰਮਾ, ਰਾਮ ਪ੍ਰਕਾਸ਼, ਸਾਹਿਲ ਤਿਵਾਰੀ, ਮੋਨਿਕਾ, ਮਨੂ, ਅਮਰਦੀਪ ਸਿੰਘ, ਹਰਵਿੰਦਰ ਕੌਰ, ਦੀਪਿਕਾ ਵਰਮਾ, ਜਸਵਿੰਦਰ ਸਿੰਘ ਅਤੇ ਹੋਰ ਮੁੱਹਲਾ ਨਿਵਾਸੀ ਮੌਜੂਦ ਸਨ।

LEAVE A REPLY

Please enter your comment!
Please enter your name here