ਸਰਕਾਰ ਤੇ ਪਾਵਰਕੌਮ ਵੱਲੋਂ ਛਾਂਟੀ ਕੀਤੇ ਕਾਮਿਆਂ ਨੂੰ ਤੁਰੰਤ ਬਹਾਲ ਕਰਨ ਤੇ ਆਨਲਾਈਨ ਹਾਜਰੀ ਸਿਸਟਮ ਨੂੰ ਬੰਦ ਕਰਨ ਦੀ ਮੰਗ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਦੀਆਂ ਗਲਤ ਨੀਤੀਆਂ ਪਾਲਸੀਆਂ ਕਾਰਨ ਪਹਿਲਾਂ ਹੀ ਠੇਕਾ ਕਾਮੇ ਤਾਪ ਹੰਢਾ ਰਹੇ ਹਨ ਹੁਣ ਨਵੇਂ ਫ਼ੁਰਮਾਨਾਂ ਰਾਹੀਂ ਕੰਪਿਊਟਰ ਓਪਰੇਟਰ ਪੈਸਕੋ ਸਰਕੋ ਰਾਹੀਂ ਠੇਕਾ ਕਾਮਿਆਂ ਨੂੰ ਛਾਂਟੀ ਕਰਨ ਅਤੇ ਸੀ ਐੱਚ ਬੀ ਠੇਕਾ ਕਾਮਿਆਂ ਦੀ ਹਾਜ਼ਰੀ ਆਨਲਾਈਨ ਲੁਕੇਸ਼ਸਨ ਰਾਹੀਂ ਹਾਜਰੀ ਪਾਉਣ ਦੀ ਜਥੇਬੰਦੀ ਵੱਲੋਂ ਜ਼ੋਰਦਾਰ ਨਿਖੇਧੀ ਕੀਤੀ।

Advertisements

ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਜਨਰਲ ਸਕੱਤਰ ਪਰਮਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਰਜੇਸ਼ ਕੁਮਾਰ ਮੀਤ ਪ੍ਰਧਾਨ ਚੌਧਰ ਸਿੰਘ ਜੁਆਇੰਟ ਸਕੱਤਰ ਅਜੈ ਕੁਮਾਰ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਨੇ ਦੱਸਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਪਾਲਸੀਆਂ ਕਰ ਵੱਖ ਵੱਖ ਕੈਟਾਗਿਰੀਆਂ ਰਾਹੀਂ ਰੱਖੇ ਠੇਕਾ ਕਾਮੇ ਪਹਿਲਾਂ ਹੀ ਨਿਗੂਣੀਆਂ ਤਨਖ਼ਾਹਾਂ ਤੇ ਕੰਮ ਕਰ ਰਹੇ ਹਨ ਹੁਣ ਨਵੇਂ ਫ਼ੁਰਮਾਨਾਂ ਰਾਹੀਂ ਕੰਪਿਊਟਰ ਓਪਰੇਟਰ ਪੈਸਕੋ ਕੈਸ਼ੀਅਰ ਸਰਕੋ ਰਾਹੀਂ ਠੇਕਾ ਕਾਮਿਆਂ ਨੂੰ ਘਰਾਂ ਨੂੰ ਤੋਰਨ ਦੀ ਤਿਆਰੀ ਮੈਨੇਜਮੈਂਟ ਨੇ ਕਰ ਲਈ ਹੈ ਅਤੇ ਨਾਲ ਹੀ ਸੀ ਐੱਚ ਬੀ ਠੇਕਾ ਕਾਮਿਆਂ ਨੂੰ ਆਨਲਾਈਨ ਐੱਪ ਸਿਸਟਮ ਰਾਹੀਂ ਸੀਐਚ ਵੀ ਠੇਕਾ ਕਾਮਿਆਂ ਨੂੰ ਹਾਜ਼ਰੀ ਲਗਾਉਣ ਬਾਰੇ ਕਿਹਾ ਜਾ ਰਿਹਾ ਹੈ ਜੋ ਕਿ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਕੋਈ ਵੀ ਕਾਮਾ ਆਨਲਾਈਨ ਹਾਜ਼ਰੀ ਨਹੀਂ ਲਗਾਵੇਗਾ ਅਤੇ ਇਸਦੇ ਲਈ ਤਿੱਖਾ ਸੰਘਰਸ਼ ਵਿੱਢੇਗਾ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਸੀਐਚ ਵੀ ਠੇਕਾ ਕਾਮਿਆਂ ਦੀ ਆਨਲਾਈਨ ਹਾਜ਼ਰੀ ਕਰਕੇ ਉਨ੍ਹਾਂ ਦੇ ਰਿਕਾਰਡ ਖ਼ਤਮ ਕਰਨ ਰੌਲਾ ਰਾਹੀਂ ਪੈ ਰਹੀ ਹਾਜ਼ਰੀ ਨੂੰ ਖ਼ਤਮ ਕਰਨ ਪ੍ਰਿੰਸੀਪਲ ਅੰਪਾਲਾਇਰ ਦੀ ਜ਼ਿੰਮੇਵਾਰੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਕਿਸੇ ਵੀ ਹਦ ਤਕ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਥੇਬੰਦੀ ਵੱਲੋਂ ਮੰਗ ਕੀਤੀ ਕਿ ਕੰਪਿਊਟਰ ਅਪਰੇਟਰ ਪੈਸਕੋ ਸਰਕੋ ਸੀ.ਐੱਚ.ਬੀ ਰਾਹੀਂ ਛਾਂਟੀ ਕੀਤੇ ਕੰਮ ਨੂੰ ਤੁਰੰਤ ਬਹਾਲ ਕਰਨ ਅਤੇ ਆਨਲਾਈਨ ਐਪਾਂ ਰਾਹੀਂ ਹਾਜ਼ਰੀ ਬੰਦ ਕਰਨ ਦੀ ਮੰਗ ਕੀਤੀ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਵਿਚ ਜਥੇਬੰਦੀ ਪਰਿਵਾਰਾਂ ਅਤੇ ਬੱਚਿਆਂ ਸਮੇਤ ਸੰਘਰਸ਼ ਉਲੀਕਣ ਲਈ ਮਜਬੂਰ ਹੋਵੇਗੀ।

LEAVE A REPLY

Please enter your comment!
Please enter your name here