ਜਿਲੇ ਵਿੱਚ 375 ਨਵੇ ਪਾਜੇਟਿਵ ਮਰੀਜ ਆਉਣ ਨਾਲ 21619 ਅਤੇ 09 ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  4444 ਨਵੇ ਸੈਪਲ ਲੈਣ ਨਾਲ ਅਤੇ 5064 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  375 ਨਵੇ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 21619 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 488009 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  461793 ਸੈਪਲ  ਨੈਗਟਿਵ, ਜਦ ਕਿ 6172  ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 202` ਸੈਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 793  ਹੈ । ਐਕਟਿਵ ਕੇਸਾ ਦੀ ਗਿਣਤੀ  2530 ਹੈ, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 19956 ਹੈ । ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ 375  ਮਰੀਜ ਪਜੇਟਿਵ ਪਾਏ ਗਏ ਹਨ, ਹੁਸ਼ਿਆਰਪੁਰ ਸ਼ਹਿਰ ਦੇ 50 ਪਾਜੇਟਿਵ ਮਰੀਜ ਹਨ, ਤੇ  ਬਾਕੀ 325 ਜਿਲੇ ਦੇ ਸਿਹਤ ਕੇਦਰਾ ਦੇ ਮਰੀਜ ਹਨ। ਕੋਰੋਨਾ ਵਾਇਰਸ ਨਾਲ ਜਿਲੇ ਵਿੱਚ 09 ਮੌਤ ਹੋਈਆ ਹਨ । (1) 49 ਸਾਲਾ ਪੁਰਸ਼ ਵਾਸੀ ਸੈਦਪੁਰ ਦੀ ਮੌਤ ਸਿਵਮ  ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ (2) 62 ਸਾਲਾ ਪੁਰਸ਼  ਵਾਸੀ ਪਰਖੋਵਾਲ ਦੀ ਮੌਤ ਮਾਡਰਨ  ਹਸਪਤਾਲ ਹੁਸ਼ਿਆਰਪੁਰ ਵਿਖੇ ਹੋਏ (3) 55 ਸਾਲਾ ਪੁਰਸ਼ ਵਾਸੀ ਆਦਮੋਵਾਲ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (4) 72 ਸਾਲਾ ਔਰਤ ਵਾਸੀ ਬਡੇਸਰੋ ਦੀ ਮੌਤ ਗੁਰੂ ਨਾਨਕ ਦੇਵ ਮੈਡੀਕਲ ਕਾਲਿਜ ਅਮ੍ਰਿਤਸਰ (5) 60  ਸਾਲਾ ਪੁਰਸ਼  ਵਾਸੀ ਟਾਡਾ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (6) 45  ਸਾਲਾ ਪੁਰਸ  ਵਾਸੀ ਆਦਮੋਵਾਲ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (7) 64 ਸਾਲਾ ਪੁਰਸ਼ ਵਾਸੀ ਜੋੜਾ  ਦੀ ਮੌਤ ਮੈਡੀਕਲ ਕਾਲਿਜ ਅਮ੍ਰਿਤਸਰ (8) 60 ਸਾਲਾ ਪੁਰਸ਼ ਵਾਸੀ ਮਹਿਮਦੋਵਾਲਦੀ ਮੌਤ ਸਿਵਲ ਹਸਪਤਾਲ ਹੁਸ਼ਿਆਪੁਰ (9) 62 ਸਾਲਾ ਔਰਤ ਵਾਸੀ ਹਰਿਆਣਾ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ ।

Advertisements

ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ । ਇਸ ਮੋਕੇ ਸਿਵਲ ਸਰਜਨ ਨੇ ਇਹ ਵੀ ਦਸਿਆ ਕਿ ਜਿਲੇ ਹੁਸ਼ਿਆਰਪੁਰ ਵਿੱਚ ਲੈਬਲ 2 ਫਸਿਲਟੀ ਦੇ 205 ਬੈਡ ਹਨ ਜਿਨੰ 45 ਬੈਡ ਖਾਲ਼ੀ ਹਨ। ਜਦ ਕਿ ਲੈਬਲ 3 ਫਸੈਲਟੀ ਦੇ 39 ਬੈਡ ਹਨ ਜਿਨਂ ਵਚੋ 11 ਬੈਡ ਖਾਲੀ ਹਨ। ਸ਼ਾਹਿਰ ਵਾਸੀਆ ਨੂੰ ਘਬਰਾਉਣ ਦੀ ਜਰੂਰਤ ਨਹੀ ਦਵਾਈਆ ਤੇ ਆਕਸੀਜਨ ਦੀ ਕੋਈ ਕਮੀ ਨਹੀ  ਹੈ ਪਾਜੇਵਿਵ ਮਰੀਜਾ ਮਿਸ਼ਨ ਫਹਿਤੇ ਤਹਤਿ ਕਿਟਾ ਉਪਲੱਬਦ ਕਰਵਾਈਆ ਜਾ ਰਹੀਆ ਹਨ ।

LEAVE A REPLY

Please enter your comment!
Please enter your name here