ਪੰਜਾਬ ਸਰਕਾਰ ਦੀ ਐੱਨ.ਐੱਚ.ਐੱਮ. ਕਾਮਿਆਂ ਨਾਲ ਧੱਕੇਸ਼ਾਹੀ ਵਿਰੁੱਧ ਡਟਣ ਦਾ ਐਲਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਜੂਮ ਵੀਡਿਓ ਕਾਲਿੰਗ ਰਾਹੀਂ ਸੂਬਾ ਕਮੇਟੀ ਦੀ ਮੀਟਿੰਗ ਕੀਤੀ ਗਈ । ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਰਜੇਸ਼ ਕੁਮਾਰ, ਚੌਧਰ ਸਿੰਘ, ਕੇਸਰ ਸਿੰਘ, ਮਲਕੀਤ ਸਿੰਘ, ਇੰਦਰ ਸਿੰਘ, ਰਾਜੇਸ਼ ਕੁਮਾਰ, ਹਰਮੀਤ ਸਿੰਘ, ਅੰਗਰੇਜ਼ ਸਿੰਘ, ਹਰਕੇਸ਼ ਕੁਮਾਰ ਲੰਬੀ, ਅਜੇ ਕੁਮਾਰ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਹੜਤਾਲੀ ਐਨ ਐਚ ਐਮ ਮੁਲਾਜ਼ਮਾਂ ਦੇ ਭੱਤੇ ਰੁਜ਼ਗਾਰ ਦੀ ਪ੍ਰਾਪਤੀ ਲਈ ਜਾਰੀ ਸੰਘਰਸ਼ ਨੂੰ ਫੇਲ੍ਹ ਕਰਨ ਲਈ ਕੀਤੇ ਜਬਰ ਅਤੇ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹੜਤਾਲੀ ਮੁਲਾਜ਼ਮਾਂ ਦੇ ਘੋਲ ਦੇ ਸਮਰਥਨ ਦਾ ਐਲਾਨ ਕੀਤਾ ।

Advertisements

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਰਾਜ ਦੇ ਐਨ ਐਚ ਐਮ ਮੁਲਾਜ਼ਮ ਪੰਜਾਬ ਦੇ ਹੋਰ ਠੇਕਾ ਮੁਲਾਜ਼ਮਾਂ ਦੀ ਤਰ੍ਹਾਂ ਹੀ ਪਿਛਲੇ ਦੱਸ ਪੰਦਰਾਂ ਸਾਲਾਂ ਤੋਂ ਠੇਕੇ ਤੇ ਸੇਵਾ ਕਰਦੇ ਆ ਰਹੇ ਹਨ ਇਸ ਅਰਸੇ ਚ ਉਨੀ ਵੱਲੋਂ ਲਗਾਤਾਰ ਪੱਕੇ ਰੁਜ਼ਗਾਰ ਦੀ ਮੰਗ ਕੀਤੀ ਜਾ ਵੀ ਰਹੀ ਹੈ ਪੰਜਾਬ ਸਰਕਾਰ ਜਿਸ ਨੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਘਰ ਘਰ ਪੱਕਾ ਰੁਜ਼ਗਾਰ ਦੇਣ ਦੇ ਹੋਰ ਅਨੇਕਾਂ ਵਾਅਦਿਆਂ ਸਮੇਤ ਰਾਜ ਦੀ ਵਾਂਗ ਡੋਰ ਸੰਭਾਲੀ ਸੀ। ਇਸ ਸਰਕਾਰ ਨੂੰ ਪਿਛਲੇ ਚਾਰ ਸਾਲਾਂ ਦੇ ਅਰਸੇ ਚ ਮੁਲਾਜ਼ਮਾਂ ਤੇ ਜਬਰ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਦਿੱਤਾ ਇਸ ਸਮੇਂ ਕਰੋਨਾ ਵਿਰੁੱਧ ਜੱਦੋਜਹਿਦ ਚ ਐਨ ਐਚ ਐਮ ਮੁਲਾਜ਼ਮਾਂ ਤੋਂ ਮੂਹਰਲੀ ਕਤਾਰ ਵਿੱਚ ਹੋ ਕੇ ਲੋਕ ਸੇਵਾ ਨਿਭਾਉਂਦੇ ਆ ਰਹੇ ਹਨ ਪੱਕੇ ਰੁਜ਼ਗਾਰ ਦੀ ਪ੍ਰਾਪਤੀ ਲਈ ਜਦੋਂ ਸਰਕਾਰ ਨੇ ਧਰਨੇ ਮੁਜ਼ਾਹਰਿਆਂ ਰਾਹੀਂ ਉਨ੍ਹਾਂ ਦੀ ਮੰਗ ਨੂੰ ਪ੍ਰਵਾਨ ਨਹੀਂ ਕੀਤਾ ਉਸ ਸਮੇਂ ਹੜਤਾਲ ਤੇ ਜਾਣ ਉਨ੍ਹਾਂ ਦੀ ਮਜਬੂਰੀ ਵੀ ਹੈ ਤੇ ਕਾਨੂੰਨੀ ਹੱਕ ਵੀ ਹੈ ਚਾਹੀਦਾ ਤਾਂ ਇਹ ਸੀ ਕਿ ਇਸ ਔਖ ਦੀ ਘੜੀ ਚ ਸਰਕਾਰ ਇਨ੍ਹਾਂ ਦੀ ਰੈਗੂਲਰ ਕਰਨ ਦੀ ਮੰਗ ਨੂੰ ਪ੍ਰਵਾਨ ਕਰਕੇ ਇੰਨੀ ਦੀ ਹੌਸਲਾ ਆਵਾਜਾਈ ਕਰਦੀ ਇਉਂ ਉਨੀ ਚ ਕੋਰੋਨਾ ਵਿਰੁੱਧ ਸੰਘਰਸ਼ ਚ ਲੜਨ ਦੀ ਹਿੰਮਤ ਚ ਹੋਰ ਵਾਧਾ ਕਰਦੀ ਪਰ ਇਉਂ ਕਰਨ ਦੀ ਥਾਂ ਪੰਜਾਬ ਸਰਕਾਰ ਨੇ ਜਬਰ ਦੇ ਜ਼ੋਰ ਸੰਘਰਸ਼ ਨੂੰ ਕੁਚਲਣ ਲਈ ਉਨ੍ਹਾਂ ਨੂੰ ਨੌਕਰੀ ਤੋਂ ਹੀ ਫ਼ਰਕ ਕਰਨ ਇਸ ਦੀ ਥਾਂ ਨਵੇਂ ਵਲੰਟੀਅਰ ਭਰਤੀ ਕਰਨ ਦੀ ਸਿਵਲ ਸਰਜਨ ਨੂੰ ਅਧਿਕਾਰ ਦੇ ਦਿੱਤੇ ਹਨ ਆਗੂਆਂ ਨੇ ਹੋਰ ਅੱਗੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਜਿੱਥੇ ਸਰਕਾਰ ਦੇ ਇਨ੍ਹਾਂ ਜ਼ਬਰ ਧੱਕੜ ਅਤੇ ਮੁਲਾਜ਼ਮ ਦੋਖੀ ਫ਼ੈਸਲਿਆਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਉਥੇ ਐਨ ਐਚ ਐਮ ਮੁਲਾਜ਼ਮਾਂ ਦੀ ਇਸ ਸੰਘਰਸ਼ਮੋਢੇ ਨਾਲ ਮੋਢਾ ਲਾ ਕੇ ਖੜ੍ਹਨ ਦਾ ਐਲਾਨ ਵੀ ਕਰਦੀ ਹੈ।

ਇਸ ਦੇ ਨਾਲ ਹੀ ਉਨੀ ਪੰਜਾਬ ਦੇ ਸਮੂਹ ਮੁਲਾਜ਼ਮਾਂ ਆਗੂਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਸਿਰਫ਼ ਉਨੀ ਤਕ ਹੀ ਸੀਮਤ ਨਹੀਂ ਸਗੋਂ ਇਹ ਪੰਜਾਬ ਭਰ ਦੇ ਸੰਘਰਸ਼ਸ਼ੀਲ ਠੇਕਾ ਮੁਲਾਜ਼ਮਾਂ ਲਈ ਇਕ ਧਮਕੀ ਹੈ ਇਸ ਨੂੰ ਪ੍ਰਵਾਨ ਕਰਨਾ ਸਮੂਹ ਇਨਸਾਫ਼ ਪਸੰਦ ਲੋਕਾਂ ਦੀ ਜ਼ਿੰਮੇਵਾਰੀ ਹੈ ਜਿਸ ਕਾਰਨ ਐਨ ਐਚ ਐਮ ਮੁਲਾਜ਼ਮ ਸ਼ੰਘਰਸ਼ ਦੇ ਹਮਾਇਤ ਕਰਨਾ ਸਾਡਾ ਫਰਜ਼ ਹੈ। ਸੂਬਾ ਪ੍ਰਧਾਨ ਨੇ ਹੋਰ ਅੱਗੇ ਕਿਹਾ ਕਿ ਅਗਰ ਪੰਜਾਬ ਸਰਕਾਰ ਐਨ ਐਚ ਐਮ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕਰਦੀ ਸੰਘਰਸ਼ ਨੂੰ ਖਿਡਾਉਣ ਦੇ ਜਬਰ ਫੁਰਮਾਨ ਰੱਦ ਨਹੀਂ ਕਰਦੀ ਤਾਂ ਪੰਜਾਬ ਦੇ ਸਮੂਹ ਠੇਕਾ ਮੁਲਾਜ਼ਮ ਇਸ ਸੰਘਰਸ਼ ਦੀ ਮੈਦਾਨ ਚ ਡਟਣਗੇ ਜਿਸ ਲਈ ਪੰਜਾਬ ਸਰਕਾਰ ਖ਼ੁਦ ਜ਼ਿੰਮੇਵਾਰ ਹੋਵੇਗੀ।

LEAVE A REPLY

Please enter your comment!
Please enter your name here