ਨਗਰ ਨਿਗਮ ਬੂਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਸਦਾ ਯਤਨਸ਼ੀਲ ਰਹੇਗੀ: ਮੇਅਰ ਸੁਰਿੰਦਰ ਕੁਮਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਮੇਅਰ ਸ਼੍ਰੀ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਬੂਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਵਿਕਾਸ ਦੇ ਕੰਮਾਂ ਵਿੱਚ ਤੇਜੀ ਲਿਆ ਰਹੀ ਹੈ। ਜਿਸ ਤਹਿਤ ਸਰਕਾਰ ਵੱਲੋਂ ਨਗਰ ਨਿਗਮਾਂ ਨੂੰ ਫੰਡ ਵੀ ਜਾਰੀ ਕੀਤੇ ਜਾ ਰਹੇ ਹਨ। ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਪਬਲਿਕ ਹਿਤਾਂ ਨੂੰ ਮੁੱਖ ਰੱਖਦੇ ਹੋਏ ਮਿਤੀ 13.05.2021 ਨੂੰ ਵਾਰਡ ਨੰਬਰ 04 ਨਿਊ ਗੋਤਮ ਨਗਰ ਵਿਖੇ ਸੁੰਦਰ ਸ਼ਾਮ ਅਰੋੜਾ ਜੀ ਕੈਬਿਨੇਟ ਮੰਤਰੀ ਦੇ ਯਤਨਾ ਸਦਕਾ ਰੁਪਏ 16.00 ਲੱਖ ਦੀ ਲਾਗਤ ਨਾਲ ਬਨਣ ਵਾਲੀਆਂ ਸੜਕਾ ਦਾ ਉਦਘਾਟਨ ਮੇਅਰ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਅਸ਼ੋਕ ਕੁਮਾਰ ਮਿਉਂਸਪਲ ਕੌਸਲਰ ਵਾਰਡ ਨੰਬਰ 04,  ਸ਼ਾਦੀ ਲਾਲ ਅਤੇ ਨਿਊ ਗੋਤਮ ਨਗਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਕਪੂਰ ਅਤੇ ਸੁਸਾਇਟੀ ਦੇ ਵੱਖ ਵੱਖ ਮੈਂਬਰ ਐਸ.ਐਸ ਰਾਣਾ,ਰਾਕੇਸ਼ ਮਲਹੋਤਰਾ, ਹੇਮੰਤ ਕੁਮਾਰ ਜੈਰਤ, ਸ਼ਿਵ ਸਕਤੀ ਪਰਾਸ਼ਰ, ਵਰਿੰਦਰ ਕੁਮਾਰ ਸ਼ਰਮਾ, ਨੰਦ ਕਿਸ਼ੋਰ ਸ਼ਰਮਾ, ਸੂਰਜ ਮਹਿਤਾ, ਤਰਲੋਕ ਕੱਕੜ, ਰਾਜੀਵ ਦੁਗਲ, ਸਰਦਾਰ ਜਸਵੰਤ ਸਿੰਘ, ਸਰਦਾਰ ਸਰਬਜੀਤ ਸਿੰਘ ਅਤੇ ਵਾਰਡ ਨੰਬਰ 04 ਨਿਊ ਗੋਤਮ ਨਗਰ ਦੇ ਮੁਹੱਲਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ।

Advertisements

ਮੇਅਰ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ ਅਤੇ ਇਨਾਂ ਸੜਕਾਂ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ। ਵਿਕਾਸ ਦੇ ਕੰਮਾਂ ਵੀ ਤੇਜੀ ਲਿਆਉਣ ਲਈ ਵੱਖ ਵੱਖ ਵਾਰਡਾਂ ਵਿੱਚ ਜਿੱਥੇ ਸੜਕਾਂ ਬਣਾਉਣੀਆਂ ਲੋੜੀਂਦੀਆਂ ਹਨ ਉਸ ਨੂੰ ਪਹਿਲ ਦੇ ਅਧਾਰ ਤੇ ਲੜੀ ਵਾਰ ਤੇਜੀ ਨਾਲ ਬਣਾਇਆ ਜਾਵੇਗਾ। 

LEAVE A REPLY

Please enter your comment!
Please enter your name here