ਮਨਿਸਟੀਰੀਅਲ ਕਰਮਚਾਰੀਆਂ ਵਲੋਂ ਪੀ. ਡਬਲਯੂ. ਡੀ. ਦਫਤਰ ਅੱਗੇ ਰੋਸ ਮੁਜਾਹਰਾ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੀ ਕਾਲ ਤੇ ਪੰਜਾਬ ਭਰ ਦੇ ਸਾਰੇ ਦਫਤਰਾਂ ਅਤੇ ਚੰਡੀਗੜ੍ਹ ਸਥਿਤ ਸਿਵਲ ਸਕੱਤਰੇਤ ਅਤੇ ਡਾਇਰੈਕਟੋਰੇਟ ਦੇ ਮਨਿਸਟੀਰੀਅਲ ਕਰਮਚਾਰੀਆਂ ਵਲ੍ਹੋ੍ਰ ਦਫਤਰੀ ਕੰਮ ਦਾ ਬਾਈਕਾਟ ਕੀਤਾ ਗਿਆ. ਇਸ ਪੀ ਡਬਲਯੂ ਡੀ ਦਫਤਰ ਵਿੱਚ ਜਿਲ੍ਹਾ ਪ੍ਰਧਾਨ ਅਨੀਰੁੱਧ ਮੋਦਗਿੱਲ ਵਿੱਚ ਇੱਕ ਵਿਸ਼ਾਲ ਰੈਲੀਇਕ ਰੋਸ ਮੁਹਜਾਰਾ ਕੀਤਾ ਗਿਆ .ਇਸ ਮੋਕੇ ਡੀ ਸੀ ਦਫਤਰ , ਕਰ ਅਤੇ ਆਬਕਾਰੀ ਵਿਭਾਗ , ਲੋਕ ਨਿਰਮਾਣ ਵਿਭਾਗ , ਜਲਿਾਂ ਯੋਜਨਾ ਬੋਰਡ , ਸਿਵਲ ਸਰਜਨ ਦਫਤਰ , ਇੰਡਰਸਟੀ ਵਿਭਾਗ , ਜਿਲਾਂ ਸਿਖਿਆ ਦਫਤਰ , ਬਾਗਬਾਨੀ ਵਿਭਾਗ, ਪੁਸੂ ਪਾਲਣ ਵਿਭਾਗ , ਖੇਤੀ ਬਾੜੀ ਵਿਭਾਗ , ਲੋਕ ਸਪੰਰਕ ਵਿਭਾਗ , ਇਰੀਗੇਸ਼ਨ ਵਿਭਾਗ , ਪਲੋਟੈਕਨੀਕਲ ਵਿਭਾਗ , ਖਜਾਨਾ ਵਿਭਾਗ , ਦੇ ਦਫਤਰਾ ਦੇ ਮੁਲਾਜਮਾ ਕੰਮਆ ਦਾ ਬਾਈਕਾਟ ਕਰਕ ਹਾਜਰ ਹੋਏ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਦਾ ਵਿਰੋਧ ਕੀਤਾ.

Advertisements

ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ, ਸੁਰਜੀਤ ਕੁਮਾਰ, ਪੁਸ਼ਪਿੰਦਰ ਪਠਾਨੀਆ, ਮੁਨੀਸ਼ ਚੱਡਾ , ਅਵਤਾਰ ਸਿੰਘ , ਗੁਰਮਿੰਦਰ ਕੋਰ , ਜਸਵਿੰਦਰ ਸਿੰਘ , ਭਾਰਤ ਇਦੂ ਸ਼ਰਮਾਂ, ਨਵਦੀਪ ਸਿੰਘ, ਪਰਮਜੀਤ ਕੌਰ, ਸੰਦੀਪ ਸੰਧੀ, ਗੁਰਵਿੰਦਰ ਸ਼ਾਨੇ, ਨਿਤਿਨ ਮਹਿਰਾ ਆਦਿ ਸ਼ਾਮਲ ਸਨ. ਮੋਦਗਿੱਲ ਵਲ੍ਹੋਂ ਕਿਹਾ ਗਿਆ ਕਿ ਸਰਕਾਰ ਵਲ੍ਹੋਂ ਜੋ ਪੇ ਕਮਿਸ਼ਨ ਮੁਲਾਜਮਾਂ ਨੂੰ ਦਿੱਤਾ ਗਿਆ ਹੈ ਉਸ ਨੂੰ ਮੁਲਾਜਮਾਂ ਵਲ੍ਹੋਂ ਨਕਾਰ ਦਿੱਤਾ ਗਿਆ ਹੈ ਅਤੇ ਸਹੀ 2.74 ਦੀ ਕੈਲਕੁੂਲੇਸ਼ਨ ਅਨੁਸਾਰ ਬਣਦਾ ਲਾਭ ਦਿੱਤਾ ਜਾਵੇ. ਉਹਨਾਂ ਵਲ੍ਹੋਂ ਨਵੇਂ ਮੁਲਾਜਮਾਂ ਦੇ ਨਾਲ ਕੀਤੇ ਵਿਤਕਰੇ ਦੀ ਵੀ ਨਿਖੇਧੀ ਕੀਤੀ ਗਈ. ਇਸ ਤੋਂ ਇਲਾਵਾ ਬਣਦੀਆਂ ਡੀ.ਏ. ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਬਣਦਾ ਬਕਾਇਆ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕੀਤੀ ਜਾਵੇ ਅਤੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇ. ਮੋਦਗਿੱਲ ਜੀ ਵਲ੍ਹੋਂ ਕਿਹਾ ਗਿਆ ਕਿ ਸਾਰੇ ਕਰਮਚਾਰੀ ਕੱਲ੍ਹ ਮਿਤੀ 25.06.2021 ਨੂੰ ਕਲਮਛੋੜ ਹੜਤਾਲ ਤੇ ਰਹਿਣਗੇ ਅਤੇ 11:00 ਵਜੇ ਸਾਰੇ ਵਿਭਾਗਾਂ ਦੇ ਮਨਿਸਟੀਰੀਅਲ ਕਰਮਚਾਰੀ ਵਾਟਰ ਸਪਲਾਈ ਸੈਨੀਟੇਸ਼ਨ ਦਫਤਰ ਨੇੜੇ ਸਰਵਿਸ ਕਲੱਬ ਹੁਸ਼ਿਆਰਪੁਰ ਵਿਖੇ ਇਕੱਤਰ ਹੋਣਗੇ. ।

LEAVE A REPLY

Please enter your comment!
Please enter your name here